ਸੈਮੀਫਾਈਨਲ ਮੈਚ ਹਾਰਨ ਤੋਂ ਬਾਅਦ ਹੁਣ ਕਾਂਸੀ ਦੇ ਤਗਮੇ ਲਈ ਖੇਡੇਣਗੇ ਲਕਸ਼ੈ ਸੇਨ, ਜਾਣੋ ਖਬਰ
ਲਕਸ਼ੈ ਨੇ ਮੈਚ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਐਕਸਲਸਨ ਨੇ ਦੋਵੇਂ ਗੇਮਾਂ ਵਿੱਚ ਭਾਰਤੀ ਖਿਡਾਰੀ ਨੂੰ ਪਛਾੜ ਦਿੱਤਾ ਅਤੇ ਉਸ ਨੇ ਲਕਸ਼ੈ ਨੂੰ 22-20, 21-14 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ।;
ਪੈਰਿਸ : ਪੈਰਿਸ ਓਲੰਪਿਕ 2024 ਚ ਭਾਰਤ ਦਾ ਬੈਡਮਿੰਟਨ ਚ ਗੋਲਡ ਮੈਡਲ ਜਿੱਤਣ ਦਾ ਸੁਪਨਾ ਫਿਲਹਾਲ ਅਧੂਰਾ ਹੀ ਰਿਹਾ ਗਿਆ ਹੈ , ਜਾਣਕਾਰੀ ਅਨੁਸਾਰ ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਪੁਰਸ਼ ਸਿੰਗਲ ਵਰਗ ਦੇ ਸੈਮੀਫਾਈਨਲ ਮੈਚ ਵਿੱਚ ਡੈਨਮਾਰਕ ਦੇ ਵਿਕਟਰ ਐਕਸਲਸਨ ਤੋਂ ਹਾਰ ਗਏ ਨੇ । ਲਕਸ਼ੈ ਨੇ ਮੈਚ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਐਕਸਲਸਨ ਨੇ ਦੋਵੇਂ ਗੇਮਾਂ ਵਿੱਚ ਭਾਰਤੀ ਖਿਡਾਰੀ ਨੂੰ ਪਛਾੜ ਦਿੱਤਾ ਅਤੇ ਉਸ ਨੇ ਲਕਸ਼ੈ ਨੂੰ 22-20, 21-14 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ।
ਲਕਸ਼ਯ ਸੇਨ ਨੇ ਪਹਿਲੀ ਗੇਮ 'ਚ ਪਿੱਛੇ ਰਹਿ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਇਕ ਸਮੇਂ ਵਿਕਟਰ ਐਕਸਲਸਨ ਨੇ ਭਾਰਤੀ ਖਿਡਾਰੀ 'ਤੇ 3-0 ਦੀ ਬੜ੍ਹਤ ਬਣਾ ਲਈ ਸੀ ਪਰ ਇਸ ਤੋਂ ਬਾਅਦ ਲਕਸ਼ੈ ਨੇ ਵਾਪਸੀ ਕੀਤੀ ਅਤੇ ਸਕੋਰ 6-6 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਲਕਸ਼ੈ ਨੇ ਲੈਅ ਵਿੱਚ ਆਉਂਦੇ ਹੋਏ ਨਜ਼ਰ ਆਏ ਅਤੇ ਸਕੋਰ 7-6 ਕਰ ਦਿੱਤਾ । ਜਿਸ ਤੋਂ ਬਾਅਦ ਡੈਨਮਾਰਕ ਦੇ ਖਿਡਾਰੀ ਵਿਕਟਰ ਐਕਸਲਸਨ ਨੇ ਜਲਦੀ ਹੀ ਸਕੋਰ 7-7 ਨਾਲ ਮੁੜ ਤੋਂ ਬਰਾਬਰ ਕਰ ਦਿੱਤਾ । ਲਕਸ਼ੈ ਨੇ ਫਿਰ ਸਕੋਰ 8-8 ਕਰ ਦਿੱਤਾ । ਟੋਕੀਓ ਓਲੰਪਿਕ ਦੇ ਸੋਨ ਤਮਗਾ ਜੇਤੂ ਵਿਕਟਰ ਨੇ ਸਕੋਰ 9-8 ਕਰ ਦਿੱਤਾ। ਫਿਰ ਲਕਸ਼ੈ ਨੇ ਸਕੋਰ 9-9 ਨਾਲ ਬਰਾਬਰ ਕਰ ਲਿਆ । ਇਸ ਤਰਾਂ ਇਹ ਮੈਚ ਦੂਜੇ ਪੜਾਅ ਤੇ ਪਹੁੰਚਿਆ ਅਤੇ ਹੋਰ ਵੀ ਦਿਲਚਸਪ ਹੋ ਗਿਆ ।
ਲਕਸ਼ੈ ਨੇ ਦੂਜੀ ਗੇਮ ਵਿੱਚ ਚੰਗੀ ਸ਼ੁਰੂਆਤ ਕੀਤੀ ਜਿਸ 'ਚ ਉਹ ਇਕ ਸਮੇਂ 6-0 ਨਾਲ ਅੱਗੇ ਸੀ । ਇਸ ਤੋਂ ਬਾਅਦ ਵਿਕਟਰ ਨੇ ਵਾਪਸੀ ਕਰਦੇ ਹੋਏ ਸਕੋਰ 4-8 ਕਰ ਦਿੱਤਾ । ਲਕਸ਼ਿਆ ਇਸ ਤੋਂ ਬਾਅਦ ਥੋੜ੍ਹਾ ਅਸਹਿਜ ਨਜ਼ਰ ਆਇਆ ਅਤੇ ਵਿਕਟਰ ਨੇ ਸਕੋਰ 11-10 ਕਰ ਦਿੱਤਾ । ਵਿਕਟਰ ਐਕਸਲਸਨ ਨੇ ਫਿਰ ਸਕੋਰ 13-12 ਕਰ ਦਿੱਤਾ । ਇਸ ਤੋਂ ਬਾਅਦ ਦੋ ਅੰਕ ਵਿਕਟਰ ਦੇ ਹੱਕ ਵਿੱਚ ਗਏ ਅਤੇ ਸਕੋਰ 15-12 ਹੋਇਆ । ਵਿਕਟਰ ਨੇ ਇਕ ਤੋਂ ਬਾਅਦ ਇਕ ਅੰਕ ਬਣਾਏ ਅਤੇ 17-13 ਨਾਲ ਦੀ ਲੀਡ ਨਾਲ ਆਪਣੇ ਆਪ ਨੂੰ ਅੱਗੇ ਕੀਤਾ । ਇਸ ਤੋਂ ਬਾਅਦ ਲਕਸ਼ਯ ਵਾਪਸੀ ਨਹੀਂ ਕਰ ਸਕੇ । ਜਿਸ ਤੋਂ ਬਾਅਦ ਵਿਕਟਰ ਨੇ ਦੂਜੀ ਗੇਮ 21-14 ਦੇ ਫਾਸਲੇ ਨਾਲ ਜਿੱਤ ਲਈ ।
ਲਕਸ਼ਿਆ ਭਾਵੇਂ ਸੈਮੀਫਾਈਨਲ ਤੋਂ ਬਾਹਰ ਹੋ ਜਾਣ ਕਾਰਨ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕਿਆ ਪਰ ਉਸ ਕੋਲ ਅਜੇ ਵੀ ਕਾਂਸੀ ਦਾ ਤਗਮਾ ਜਿੱਤਣ ਦਾ ਮੌਕਾ ਹੈ । ਲਕਸ਼ਿਆ ਓਲੰਪਿਕ ਸੈਮੀਫਾਈਨਲ ਮੈਚ ਖੇਡਣ ਵਾਲਾ ਪਹਿਲਾ ਭਾਰਤੀ ਪੁਰਸ਼ ਸਿੰਗਲ ਖਿਡਾਰੀ ਹੈ । ਉਸ ਕੋਲ ਇਹ ਮੈਚ ਜਿੱਤ ਕੇ ਭਾਰਤ ਲਈ ਤਗਮਾ ਪੱਕਾ ਕਰਨ ਦਾ ਮੌਕਾ ਸੀ, ਪਰ ਉਹ ਅਜਿਹਾ ਨਹੀਂ ਕਰ ਸਕਿਆ । ਕਾਂਸੀ ਤਮਗੇ ਲਈ ਲਕਸ਼ਿਆ ਦਾ ਸਾਹਮਣਾ ਮਲੇਸ਼ੀਆ ਦੇ ਸੱਤਵਾਂ ਦਰਜਾ ਪ੍ਰਾਪਤ ਜੀਆ ਜੀ ਲੀ ਨਾਲ ਇਸ ਮੈਚ ਦਾ ਮੁਕਾਬਲਾ ਹੋਵੇਗਾ । ਅੱਜ ਸੋਮਵਾਰ ਨੂੰ ਖੇਡੇ ਜਾਣ ਵਾਲੇ ਇਸ ਬੈਡਮਿੰਟਨ ਮੈਚ ਤੈਅ ਕਰੇਗਾ ਕਿ ਕਾਂਸੀ ਦੇ ਤਮਗੇ ਲਈ ਦੋਵਾਂ ਖਿਡਾਰੀਆਂ ਚੋਂ ਕੋਣ ਜਿੱਤਦਾ ਹੈ ।