T-20 ਕ੍ਰਿਕਟ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਜਾਣੋ ਕਿਸ ਖਿਡਾਰੀ ਨੂੰ ਮਿਲੇਗਾ ਕਿੰਨਾਂ ਇਨਾਮ

T-20 ਕ੍ਰਿਕਟ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਰੋਹਿਤ ਨੂੰ ਮਿਲਣਗੇ 5 ਕਰੋੜ ਅਤੇ ਹੋਰ ਖਿਡਾਰੀਆਂ ਨੂੰ ਮਿਲੇਗਾ ਇਹ ਇਨਾਮ । ਚਰਚਾ 'ਚ ਬਣੇ ਖਿਡਾਰੀਆਂ ਦੀ ਚਮਕੀ ਕਿਸਮਤ

Update: 2024-07-08 10:49 GMT

ਜਿੱਥੇ T-20 ਕ੍ਰਿਕਟ ਵਿਸ਼ਵ ਕੱਪ 'ਚ ਭਾਰਤ ਦੀ ਸ਼ਾਨਦਾਰ ਜਿੱਤ ਮਗਰੋਂ ਜਸ਼ਨ ਮਨਾਇਆ ਜਾ ਰਿਹਾ ਉੱਥੇ ਹੀ ਇਸ ਜਿੱਤ ਨੂੰ ਹਾਸਲ ਕਰਵਾਉਣ ਵਾਲੇ ਖਿਡਾਰੀਆਂ ਨੂੰ ਹੁਣ ਵੱਡੇ ਇਨਾਮ ਦਿੱਤੇ ਜਾ ਰਹੇ ਨੇ । ਜ਼ਿਕਰਯੋਗ ਹੈ ਕਿ ਭਾਰਤ ਨੇ ਕ੍ਰਿਕਟ ਵਿਸ਼ਵ ਕੱਪ 'ਚ 29 ਜੂਨ 2024 ਨੂੰ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ ਸੀ ਅਤੇ ਭਾਰਤੀ ਟੀਮ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਆਪਣੇ ਨਾਮ ਕੀਤਾ । ਇਸ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ 2007 'ਚ ਟੀ-20 ਵਿਸ਼ਵ ਕੱਪ ਭਾਰਤ ਨੇ ਜਿੱਤਿਆ ਸੀ ।

ਜਿੱਤ ਤੋਂ ਬਾਅਦ ਬੀਸੀਸੀਆਈ ਨੇ ਜਾਰੀ ਕੀਤਾ 125 ਕਰੋੜ ਰੁਪਏ ਦਾ ਚੈੱਕ

ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਬੰਪਰ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਸੀ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਦੱਸਿਆ ਕਿ ਭਾਰਤੀ ਟੀਮ 125 ਕਰੋੜ ਰੁਪਏ ਇਨਾਮੀ ਰਾਸ਼ੀ ਵਜੋਂ ਦਿੱਤੇ ਜਾਣਗੇ । ਮੁੰਬਾਈ ਚ ਹੋਈ ਵਿਕਟਰੀ ਪਰੇਡ ਮਗਰੋਂ ਬੀਸੀਸੀਆਈ ਨੇ ਭਾਰਤੀ ਟੀਮ ਨੂੰ 125 ਕਰੋੜ ਦਾ ਚੈਕ ਸੌਂਪ ਦਿੱਤਾ ਸੀ । ਜਿਸ ਤੋਂ ਬਾਅਦ ਇਸ ਇਨਾਮੀ ਰਾਸ਼ੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ 'ਚ ਚਰਚਾ ਚਲ ਰਹੀ ਹੈ ਕਿ ਹਰ ਖਿਡਾਰੀ ਨੂੰ 5-5 ਕਰੋੜ ਦੀ ਇਨਾਮੀ ਰਾਸ਼ੀ ਵੰਡੀ ਜਾਵ ਸਕਦੀ ਹੈ । ਇਸ ਤੋਂ ਇਲਾਵਾ ਭਾਰਤੀ ਟੀਮ ਦੇ ਹੈਡ ਕੋਚ ਨੂੰ 5 ਕਰੋੜ ਦੀ ਰਾਸ਼ੀ ਮਿਲਣ ਦੀ ਖਬਰ ਦੀ ਕਾਫੀ ਚਰਚਾ ਚਲ ਰਹੀ ਹੈ । ਫਿਲਡਿੰਗ ਕੋਚ ਅਤੇ ਬੈਟਿੰਗ ਕੋਚ ਨੂੰ 2.5-2.5 ਕਰੋੜ ਦਿੱਤੀ ਜਾ ਸਕਦੀ ਹੈ ।

ਕੀ ਰਿਜ਼ਰਵ ਖਿਡਾਰੀਆਂ ਨੂੰ ਵੀ ਮਿਲੇਗੀ ਇਨਾਮ ਦੀ ਰਾਸ਼ੀ ?

ਤੁਹਾਨੂੰ ਦੱਸਦਈਏ ਕਿ ਟੀ-20 ਵਿਸ਼ਵ ਕੱਪ ਵਿੱਚ ਹਿੱਸਾ ਲੈਣ ਗਈ ਭਾਰਤੀ ਟੀਮ ਵਿੱਚ ਕੁੱਲ 42 ਲੋਕ ਸਨ। ਇਨ੍ਹਾਂ ਵਿੱਚ ਟੀਮ ਦੇ ਵੀਡੀਓ ਵਿਸ਼ਲੇਸ਼ਕ, ਟੀਮ ਦੇ ਨਾਲ ਯਾਤਰਾ ਕਰ ਰਹੇ ਬੀਸੀਸੀਆਈ ਸਟਾਫ਼ ਮੈਂਬਰ ਸ਼ਾਮਲ ਸਨ ।

ਭਾਰਤੀ ਟੀਮ ਚ 3 ਫਿਜ਼ਿਯੋ,3ਥ੍ਰੋ ਡਾਊਨ ਸਪੈਸ਼ਲਿਸਟ ਨੂੰ ਵੀ 2-2 ਕਰੋੜ ਇਨਾਮ ਦੀ ਰਾਸ਼ੀ ਮਿਲ ਸਕਦੀ ਹੈ । ਵਿਸ਼ਵ ਕੱਪ ਜਿੱਤਣ ਤੋਂ ਬਾਅਦ ਜਿੱਥੇ ਭਾਰਤੀ ਟੀਮ ਨੇ ਦੇਸ਼ ਦਾ ਮਾਣ ਵਧਾ ਦਿੱਤਾ ਉੱਥੇ ਹੀ ਹੁਣ ਭਾਰਤ ਦੇ ਕ੍ਰਿਕਟ ਬੋਰਡ ਨੇ ਵੀ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਇਹ ਇਨਾਮ ਦੀ ਰਾਸ਼ੀ ਜਾਰੀ ਕੀਤੀ । 

Tags:    

Similar News