Gautam Gambhir ਨੇ Virat Kohli ਨਾਲ ਆਪਣੇ ਰਿਸ਼ਤੇ ਬਾਰੇ ਕਹੀ ਇਹ ਵੱਡੀ ਗੱਲ।

ਟੀਮ ਇੰਡੀਆ ਦੇ ਨਵ-ਨਿਯੁਕਤ ਮੁੱਖ ਕੋਚ ਗੌਤਮ ਗੰਭੀਰ ਨੇ ਸੋਮਵਾਰ ਨੂੰ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨਾਲ ਉਨ੍ਹਾਂ ਦੇ ਰਿਸ਼ਤੇ ਬਾਰੇ ਜ਼ਿਕਰ ਵੀ ਕੀਤਾ ।

Update: 2024-07-22 10:12 GMT

ਮੁੰਬਈ : ਟੀਮ ਇੰਡੀਆ ਦੇ ਨਵ-ਨਿਯੁਕਤ ਮੁੱਖ ਕੋਚ ਗੌਤਮ ਗੰਭੀਰ ਨੇ ਸੋਮਵਾਰ ਨੂੰ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨਾਲ ਉਨ੍ਹਾਂ ਦਾ ਰਿਸ਼ਤਾ ਨਿੱਜੀ ਮਾਮਲਾ ਹੈ ਅਤੇ ਟੈਲੀਵਿਜ਼ਨ ਰੇਟਿੰਗਾਂ ਦਾ ਵਿਸ਼ਾ ਨਹੀਂ ਹੈ । ਇਲ ਮਾਮਲੇ ਤੇ ਉਨ੍ਹਾਂ ਵੱਲੋਂ ਖੁੱਲ੍ਹਕੇ ਬੋਲਿਆ ਗਿਆ ਅਤੇ ਉਨ੍ਹਾਂ ਕਿਹਾ ਕਿ ਸਟਾਰ ਬਲੇਜ਼ ਵਿਰਾਟ ਕੋਹਲੀ ਦੇ ਨਾਲ ਇਹ ਬਹੁਚਰਚਿਤ ਰਿਸ਼ਤਾ ਟੀਆਰਪੀ ਲਈ ਪੂਰੀ ਨਹੀਂ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਦੋਵਾਂ ਨੂੰ ਇੱਕ ਟੀਚੇ ਨੂੰ ਹਾਸਲ ਕਰਨ ਲਈ ਮਿਹਨਤ ਕਰਨਗੇ । ਗੰਭੀਰ ਅਤੇ ਕੋਹਲੀ ਚੰਗੇ ਦੋਸਤ ਨਹੀਂ ਰਹੇ ਹਨ ਅਤੇ ਇਹ ਆਈਪੀਐਲ ਵਿੱਚ ਦੋਵਾਂ ਵਿਚਾਲੇ ਕਈ ਝੜਪਾਂ ਤੋਂ ਸਪੱਸ਼ਟ ਹੁੰਦਾ ਹੈ । ਹਾਲਾਂਕਿ ਹੁਣ ਇਹ ਜੋੜੀ 27 ਜੁਲਾਈ ਤੋਂ ਸ਼੍ਰੀਲੰਕਾ ਦੇ ਟੀ-20 ਅਤੇ ਵਨਡੇ ਦੌਰੇ ਲਈ ਇਕੱਠੇ ਕੰਮ ਕਰੇਗੀ । ਗੰਭੀਰ ਅਤੇ ਮੁੱਖ ਚੋਣਕਾਰ ਅਜੀਤ ਅਗਰਕਰ ਸ਼੍ਰੀਲੰਕਾ ਦੌਰੇ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ । ਭਾਰਤ ਨੂੰ ਸ਼੍ਰੀਲੰਕਾ ਵਿੱਚ ਤਿੰਨ ਟੀ-20 ਅਤੇ ਤਿੰਨ ਇੱਕ ਰੋਜ਼ਾ ਮੈਚ ਖੇਡਣੇ ਹਨ । ਕੋਹਲੀ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ, 'ਅਸੀਂ ਕਾਫੀ ਚਰਚਾ ਕੀਤੀ ਹੈ ਅਤੇ ਹਰ ਕਿਸੇ ਨੂੰ ਆਪਣੀ ਜਰਸੀ ਲਈ ਲੜਨ ਦਾ ਅਧਿਕਾਰ ਹੈ । ਗੰਭੀਰ ਦੇ ਅਨੁਸਾਰ, ਸੀਨੀਅਰ ਖਿਡਾਰੀਆਂ ਰੋਹਿਤ ਸ਼ਰਮਾ ਅਤੇ ਕੋਹਲੀ ਦੇ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਲੈਣ ਤੋਂ ਬਾਅਦ ਜਸਪ੍ਰੀਤ ਬੁਮਰਾਹ ਦਾ ਕੰਮ ਦਾ ਬੋਝ ਵਧਦਾ ਜਾ ਰਿਹਾ ਹੈ । ਦੋਵਾਂ ਤਜਰਬੇਕਾਰ ਬੱਲੇਬਾਜ਼ਾਂ ਨੇ ਨਵੰਬਰ ਵਿੱਚ ਟੀ-20 ਵਿਸ਼ਵ ਕੱਪ ਵਿੱਚ ਭਾਰਤ ਦੀ ਜਿੱਤ ਤੋਂ ਬਾਅਦ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਤੋਂ ਦੂਰ ਹੋਣ ਦਾ ਫੈਸਲਾ ਕੀਤਾ । ਜਿਸ ਤੋਂ ਬਾਅਦ ਜਸਪ੍ਰੀਤ ਦੇ ਵਰਕਲੋਡ ਨੂੰ ਲੈਕੇ ਵੀ ਜ਼ਿਕਰ ਕੀਤਾ ਹੈ । 

Tags:    

Similar News