ਅਜਿਹੇ ਲੋਕਾਂ ਨੂੰ ਕਦੇ ਭੁੱਲ ਕੇ ਵੀ ਨਾ ਬਣਾ ਲਿਓ ਦੋਸਤ, ਨਹੀਂ ਤਾਂ...
ਦੋਸਤੀ ਇਕ ਅਜਿਹਾ ਰਿਸ਼ਤਾ ਹੁੰਦਾ ਹੈ, ਜਿਸ ਨੂੰ ਇਨਸਾਨ ਦੇ ਲਈ ਭਗਵਾਨ ਨਹੀਂ ਬਲਕਿ ਇਨਸਾਨ ਖ਼ੁਦ ਆਪਣੀ ਸਮਝ ਦੇ ਨਾਲ ਚੁਣਦਾ ਹੈ ਅਤੇ ਕਦੇ ਕਦੇ ਗ਼ਲਤੀ ਵੀ ਕਰ ਦਿੰਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਦੋਸਤ ਬਹੁਤ ਸੋਚ ਸਮਝ ਕੇ ਬਣਾਉਣਾ ਚਾਹੀਦਾ ਹੈ ਤਾਂਕਿ ਤੁਹਾਨੂੰ ਉਸ ਦੀ ਦੋਸਤੀ ’ਤੇ ਹਮੇਸ਼ਾਂ ਇਤਬਾਰ ਰਹੇ,
ਦੋਸਤੀ ਇਕ ਅਜਿਹਾ ਰਿਸ਼ਤਾ ਹੁੰਦਾ ਹੈ, ਜਿਸ ਨੂੰ ਇਨਸਾਨ ਦੇ ਲਈ ਭਗਵਾਨ ਨਹੀਂ ਬਲਕਿ ਇਨਸਾਨ ਖ਼ੁਦ ਆਪਣੀ ਸਮਝ ਦੇ ਨਾਲ ਚੁਣਦਾ ਹੈ ਅਤੇ ਕਦੇ ਕਦੇ ਗ਼ਲਤੀ ਵੀ ਕਰ ਦਿੰਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਦੋਸਤ ਬਹੁਤ ਸੋਚ ਸਮਝ ਕੇ ਬਣਾਉਣਾ ਚਾਹੀਦਾ ਹੈ ਤਾਂਕਿ ਤੁਹਾਨੂੰ ਉਸ ਦੀ ਦੋਸਤੀ ’ਤੇ ਹਮੇਸ਼ਾਂ ਇਤਬਾਰ ਰਹੇ, ਕਦੇ ਇਹ ਅਫ਼ਸੋਸ ਨਾ ਹੋਵੇ ਕਿ ਕਿਹੋ ਜਿਹਾ ਦੋਸਤ ਬਣਾ ਲਿਆ।
ਇਸ ਸੁੱਖ ਦੁੱਖ ਦੇ ਸਾਥੀ ਨੂੰ ਲੈ ਕੇ ਅਚਾਰੀਆ ਚਾਣਕਯ ਨੇ ਵੀ ਕੁੱਝ ਸਲਾਹ ਦਿੱਤੀ ਹੈ, ਜਿਸ ਵਿਚ ਕੁੱਝ ਅਜਿਹੇ ਲੋਕਾਂ ਬਾਰੇ ਦੱਸਿਆ ਗਿਆ ਹੈ, ਜੋ ਦੁਸ਼ਮਣ ਤੋਂ ਵੀ ਜ਼ਿਆਦਾ ਖ਼ਤਰਨਾਕ ਹੁੰਦੇ ਹਨ। ਇਸ ਲਈ ਭੁੱਲ ਕੇ ਵੀ ਅਜਿਹੇ ਲੋਕਾਂ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਨਾ ਕਰਨਾ। ਚਾਣਕਯ ਨੀਤੀ ਤੋਂ ਹਮੇਸ਼ਾਂ ਇਨਸਾਨ ਨੂੰ ਚੰਗੀ ਸਿੱਖਿਆ ਮਿਲਦੀ ਹੈ। ਦੋਸਤ ਬਣਾਉਣ ਤੋਂ ਪਹਿਲਾਂ ਚਾਣਕਯ ਦੀਆਂ ਇਹ ਗੱਲਾਂ ਜ਼ਰੂਰ ਧਿਆਨ ਵਿਚ ਰੱਖੋ।
ਘਮੰਡੀ ਨਾਲ ਕਦੇ ਦੋਸਤੀ ਨਾ ਕਰੋ : ਚਾਣਕਯ ਦੇ ਮੁਤਾਬਕ ਹੰਕਾਰੀ ਇਨਸਾਨ ਨਾਲ ਕਦੇ ਵੀ ਦੋਸਤੀ ਕਰਨ ਦੀ ਭੁੱਲ ਨਹੀਂ ਕਰਨੀ ਚਾਹੀਦੀ। ਜੋ ਖ਼ੁਦ ਨੂੰ ਗਿਆਨੀ ਮੰਨ ਕੇ ਪੂਰੀ ਦੁਨੀਆ ਨੂੰ ਛੋਟਾ ਸਮਝਣ ਲਗਦਾ ਹੈ, ਉਹ ਕਿਸੇ ਦੇ ਭਰੋਸੇ ਲਾਇਕ ਨਹੀਂ ਹੁੰਦਾ। ਇੱਥੋਂ ਤੱਕ ਕਿ ਆਪਣੀ ਇਮੇਜ਼ ਨੂੰ ਵੱਡਾ ਦਿਖਾਉਣ ਦੇ ਚੱਕਰ ਵਿਚ ਤੁਹਾਡੀ ਛਵ੍ਹੀ ਨੂੰ ਖ਼ਰਾਬ ਕਰਨ ਵਿਚ ਵੀ ਦੇਰ ਨਹੀਂ ਲਗਾਉਂਦਾ। ਇਸ ਲਈ ਜੋ ਵੀ ਧਨ ਅਤੇ ਵਿਦਿਆ ਦੇ ਘਮੰਡ ਤੋਂ ਕੋਹਾਂ ਦੂਰ ਰਹੇ, ਉਸ ਨੂੰ ਹੀ ਆਪਣਾ ਦੋਸਤ ਬਣਾਓ।
ਲਾਲਚੀ ਨਾਲ ਦੋਸਤੀ ਕਰਨਾ ਵੱਡੀ ਭੁੱਲ : ਸਿਆਣਿਆਂ ਦਾ ਕਹਿਣਾ ਹੈ ਕਿ ਲਾਲਚੀ ਇਨਸਾਨ ਕਿਸੇ ਦਾ ਵੀ ਸਕਾ ਨਹੀਂ ਹੁੰਦਾ, ਉਹ ਸਿਰਫ਼ ਆਪਣੇ ਮਤਲਬ ਲਈ ਲੋਕਾਂ ਦੀ ਵਰਤੋਂ ਕਰਨਾ ਜਾਣਦਾ ਹੈ। ਇਸ ਲਈ ਕਦੇ ਵੀ ਇਸ ਤਰ੍ਹਾਂ ਦੇ ਦੋਸਤ ਬਣਾਉਣ ਦੀ ਭੁੱਲ ਨਾ ਕਰੋ। ਲੋਭੀ ਵਿਅਕਤੀ ਆਪਣੇ ਫ਼ਾਇਦੇ ਲਹੀ ਕਦੋਂ ਤੁਹਾਨੂੰ ਛੱਡ ਕੇ ਤੁਹਾਡੇ ਦੁਸ਼ਮਣ ਦਾ ਸਾਥ ਦੇਣ ਲੱਗ ਜਾਵੇ, ਇਸ ਦਾ ਕੁੱਝ ਪਤਾ ਨਹੀਂ ਹੁੰਦਾ। ਭਲਾਈ ਇਸੇ ਵਿਚ ਹੈ ਕਿ ਆਪਣੇ ਵਰਗੇ ਹੀ ਇਕ ਇਮਾਨਦਾਰ ਇਨਸਾਨ ਨੂੰ ਹੀ ਦੋਸਤ ਬਣਾਓ।
ਮੂਰਖ਼ ਵਿਅਕਦੀ ਦੋਸਤੀ ਦੇ ਲਾਇਕ ਨਹੀਂ ਹੁੰਦਾ : ਚਾਣਕਯ ਦੇ ਅਨੁਸਾਰ ਮਨੁੱਖ ਹੋ ਕੇ ਵੀ ਜਿਸ ਵਿਚ ਬੁੱਧੀ ਜਾਂ ਵਿਵੇਕ ਨਹੀਂ ਹੁੰਦਾ, ਉਹ ਵਿਅਕਤੀ ਪਸ਼ੂ ਦੇ ਬਰਾਬਰ ਹੁੰਦਾ ਹੈ। ਇਸ ਤਰ੍ਹਾਂ ਦੇ ਲੋਕਾਂ ਨੂੰ ਦੋਸਤ ਬਣਾਉਣਾ ਤਾਂ ਦੂਰ ਇਨ੍ਹਾਂ ਦੀ ਸੰਗਤ ਵਿਚ ਵੀ ਨਹੀਂ ਰਹਿਣਾ ਚਾਹੀਦਾ ਕਿਉਂਕਿ ਇਸ ਨਾਲ ਤੁਹਾਡੀ ਲਾਈਫ਼ ਵਿਚ ਸਿਰਫ਼ ਮੁਸੀਬਤ ਹੀ ਖੜ੍ਹੀ ਹੋਵੇਗੀ। ਤਾਂ ਹੀ ਕਹਿੰਦੇ ਹਨ ਕਿ ਇਕ ਮੂਰਖ਼ ਮਿੱਤਰ ਨਾਲੋਂ ਚੰਗਾ ਬੁੱਧੀਮਾਨ ਦੁਸ਼ਮਣ ਬਣਾ ਲਓ, ਤਾਂਕਿ ਘੱਟੋ ਘੱਟ ਪੈਰ ’ਤੇ ਕੁਹਾਣੀ ਮਾਰਨ ਵਰਗਾ ਕੰਮ ਤਾਂ ਨਾ ਹੋਵੇ।
ਇਹ ਲੋਕ ਹਮੇਸ਼ਾਂ ਧੋਖਾ ਦੇਣਗੇ : ਚਾਣਕਯ ਦੀ ਸਲਾਹ ਅਨੁਸਾਰ ਦੁਸ਼ਟ ਵਿਅਕਤੀ ਤੋਂ ਦੂਰ ਰਹਿਣ ਵਿਚ ਹੀ ਤੁਹਾਡੀ ਭਲਾਈ ਹੁੰਦੀ ਹੈ। ਇਹ ਸੱਪ ਤੋਂ ਵੀ ਜ਼ਿਆਦਾ ਖ਼ਤਰਨਾਕ ਹੁੰਦੇ ਹਨ ਕਿਉਂਕਿ ਸੱਪ ਤਾਂ ਕਾਲ ਦੇ ਵੱਸ ਵਿਚ ਹੁੰਦਾ ਹੈ ਜਦ ਵਿਅਕਤੀ ਦੀ ਮੌਤ ਆਉਂਦੀ ਐ ਤਾਂ ਹੀ ਉਹ ਡੱਸਦਾ ਹੈ, ਪਰ ਦੁਸ਼ਟ ਵਿਅਕਤੀ ਤੁਹਾਨੂੰ ਕਦੋਂ ਧੋਖਾ ਦੇ ਦੇਵੇ, ਇਸ ਦਾ ਅੰਦਾਜ਼ਾ ਲਗਾਉਣਾ ਆਸਾਨ ਨਹੀਂ ਹੁੰਦਾ, ਇਸ ਕਰਕੇ ਅਜਿਹੇ ਲੋਕਾਂ ’ਤੇ ਭਰੋਸਾ ਨਹੀਂ ਕਰਨਾ ਚਾਹੀਦਾ।