Canada ਵਿਚ Gurdwara Sahib ਦੇ ਵਿਸਤਾਰ ’ਤੇ ਵਿਵਾਦ

ਉਨਟਾਰੀਓ ਦੇ ਓਕਵਿਲ ਸ਼ਹਿਰ ਵਿਚ ਗੁਰਦਵਾਰਾ ਸਾਹਿਬ ਦਾ ਵਿਸਤਾਰ ਦਾ ਕੁਝ ਕੌਂਸਲਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਮਤੇ ਨੂੰ ਪ੍ਰਵਾਨਗੀ ਦਾ ਮੁੱਦਾ ਅਗਲੇ ਮਹੀਨੇ ਹੋਣ ਵਾਲੀ ਮੀਟਿੰਗ ਤੱਕ ਲਟਕ ਗਿਆ ਹੈ

Update: 2026-01-26 14:04 GMT

ਓਕਵਿਲ : ਉਨਟਾਰੀਓ ਦੇ ਓਕਵਿਲ ਸ਼ਹਿਰ ਵਿਚ ਗੁਰਦਵਾਰਾ ਸਾਹਿਬ ਦਾ ਵਿਸਤਾਰ ਦਾ ਕੁਝ ਕੌਂਸਲਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਮਤੇ ਨੂੰ ਪ੍ਰਵਾਨਗੀ ਦਾ ਮੁੱਦਾ ਅਗਲੇ ਮਹੀਨੇ ਹੋਣ ਵਾਲੀ ਮੀਟਿੰਗ ਤੱਕ ਲਟਕ ਗਿਆ ਹੈ। ਸ਼ਹਿਰ ਦੇ 2403 ਖ਼ਾਲਸਾ ਗੇਟ ’ਤੇ ਸਥਿਤ ਓਕਵਿਲ ਸਿੱਖ ਕਲਚਰਲ ਐਸੋਸੀਏਸ਼ਨ ਆਪਣੀ ਇਮਾਰਤ ਦੇ ਘੇਰੇ ਵਿਚ 2 ਹਜ਼ਾਰ ਵਰਗ ਮੀਟਰ ਦਾ ਵਾਧਾ ਕਰਨਾ ਚਾਹੁੰਦੀ ਹੈ। ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਮੌਜੂਦ 520 ਵਰਗ ਮੀਟਰ ਵਿਚ ਬਣੀ ਇਮਾਰਤ ਸੰਗਤ ਦੀ ਗਿਣਤੀ ਨੂੰ ਵੇਖਦਿਆਂ ਪੂਰੀ ਨਹੀਂ ਪੈ ਰਹੀ। ਕਲਚਰਲ ਐਸੋਸੀਏਸ਼ਨ ਗੁਰਦਵਾਰਾ ਸਾਹਿਬ ਦੀ ਪਾਰਕਿੰਗ ਦਾ ਵੀ ਵਿਸਤਾਰ ਚਾਹੁੰਦੀ ਹੈ ਤਾਂਕਿ 231 ਗੱਡੀਆਂ ਪਾਰਕ ਕਰਨ ਦੀ ਸਪੇਸ ਤਿਆਰ ਕੀਤੀ ਜਾ ਸਕੇ।

ਓਕਵਿਲ ਦੇ ਕੁਝ ਕੌਂਸਲਰ ਕਰ ਰਹੇ ਵਿਰੋਧ

ਟਾਊਨ ਪਲੈਨਰ ਵੱਲੋਂ ਗੁਰਦਵਾਰਾ ਸਾਹਿਬ ਦੇ ਵਿਸਤਾਰ ਨਾਲ ਸਬੰਧਤ ਯੋਜਨਾ ਨੂੰ ਹਰੀ ਝੰਡੀ ਦੇ ਦਿਤੀ ਗਈ ਪਰ ਵਾਰਡ 4 ਤੋਂ ਕੌਂਸਲਰ ਐਲਨ ਐਲਗਰ ਵੱਲੋਂ ਅਰਜ਼ੀ ਨੂੰ ਪ੍ਰਵਾਨਗੀ ਲਈ ਵੋਟਿੰਗ ਅੱਗੇ ਪਾਉਣ ਦਾ ਸੱਦਾ ਦਿਤਾ ਗਿਆ। ਸ਼ਹਿਰ ਦੇ ਵਸਨੀਕ ਗੁਲਾਮ ਸਾਬਿਰ ਅਤੇ ਹਿਨਾ ਸਾਬਿਰ ਨੇ ਲਿਖਤੀ ਤੌਰ ’ਤੇ ਕਿਹਾ ਹੈ ਕਿ ਗੁਰਦਵਾਰਾ ਸਾਹਿਬ ਦੀ ਇਮਾਰਤ ਵਿਚ ਵਿਸਤਾਰ ਨਾਲ ਕਈ ਸਮੱਸਿਆਵਾਂ ਪੈਦਾ ਹੋਣਗੀਆਂ। ਉਨ੍ਹਾਂ ਦੀ ਦਲੀਲ ਹੈਕਿ ਐਤਵਾਰ ਨੂੰ ਗੁਰਦਵਾਰਾ ਸਾਹਿਬ ਵਿਚ ਪਾਰਕਿੰਗ ਵਾਸਤੇ ਥਾਂ ਨਹੀਂ ਹੁੰਦੀ ਅਤੇ ਗੱਡੀਆਂ ਸੜਕਾਂ ’ਤੇ ਖੜ੍ਹੀਆਂ ਨਜ਼ਰ ਆਉਂਦੀਆਂ ਹਨ। ਹੁਣ 17 ਫ਼ਰਵਰੀ ਨੂੰ ਵੋਟਿੰਗ ਹੋਵੇਗੀ ਜਿਸ ਦੌਰਾਨ ਗੁਰਦਵਾਰਾ ਸਾਹਿਬ ਦੀ ਇਮਾਰਤ ਨੂੰ ਵਿਸਤਾਰ ਲਈ ਹਰੀ ਝੰਡੀ ਦਿਤੀ ਜਾ ਸਕਦੀ ਹੈ।

Tags:    

Similar News