''ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦਾ ਏਜੰਡਾ ਦੱਸਣ ਦੀ ਖੇਚਲ ਕਰਨ ਧਾਮੀ''
ਸੱਦੀ ਮੀਟਿੰਗ ਦਾ ਅਸਲ ਏਜੰਡਾ ਸਮੂਹ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਮੀਟਿੰਗ ਤੋ ਘੱਟੋ ਘੱਟ 48 ਘੰਟੇ ਪਹਿਲਾਂ ਤਾਂ ਜਾਰੀ ਕੀਤਾ ਜਾਵੇ, ਇਸ ਦੀ ਉਚੇਚੇ ਤੌਰ ਤੇ ਮੰਗ ਅੰਤ੍ਰਿੰਗ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਣ ਵਲੋ ਕੀਤੀ ਗਈ ਹੈ। ਉਹਨਾਂ ਮੰਗ ਕੀਤੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਤੁਰੰਤ ਬਹਾਲ ਕੀਤੀਆਂ ਜਾਣ।
ਚੰਡੀਗੜ੍ਹ : ਇੱਥੇ ਜਾਰੀ ਬਿਆਨ ਵਿੱਚ ਜਸਵੰਤ ਸਿੰਘ ਪੁੜੈਣ ਮੈਂਬਰ ਅੰਤ੍ਰਿੰਗ ਕਮੇਟੀ ਅਤੇ ਮਿੱਠੂ ਸਿੰਘ ਕਾਹਨੇਕੇ, ਮਹਿੰਦਰ ਸਿੰਘ ਹੁਸੈਨਪੁੱਰ, ਇੰਦਰਮੋਹਨ ਸਿੰਘ ਲਖਵੀਰਵਾਲਾ, ਮਲਕੀਤ ਸਿੰਘ ਚੰਗਾਲ ਸਾਰੇ ਐਸਜੀਪੀਸੀ ਮੈਂਬਰਾਂ ਵੱਲੋਂ ਤਤਕਾਲ ਪ੍ਰਭਾਵ ਨਾਲ ਬੁਲਾਈ ਗਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦਾ ਏਜੰਡਾ ਬੇਸ਼ੱਕ “ਪੰਥਕ ਵਿਚਾਰਾਂ” ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦਾ ਮਕਸਦ ਸਿੱਧਾ ਸੁਖਬੀਰ ਧੜੇ ਦੇ ਹਿੱਤਾਂ ਦੀ ਪੂਰਤੀ ਕਰਨਾਂ ਹੀ ਰਹੇਗਾ, ਜਿਸ ਲਈ ਇਸ ਪੰਥਕ ਵਿਚਾਰਾਂ ਵਾਲੇ ਬਹਾਨੇ ਹੇਠ ਪਿਛਲੇ ਦਿਨੀਂ ਵੀ ਅੰਤ੍ਰਿੰਗ ਕਮੇਟੀ ਦੀ 72 ਘੰਟਿਆਂ ਦੇ ਨੋਟਿਸ ਤੇ ਮੀਟਿੰਗ ਸੱਦ ਕੇ ਵੱਡਾ ਪੰਥਕ ਘਾਣ ਕੀਤਾ ਗਿਆ ਸੀ।
ਸੱਦੀ ਮੀਟਿੰਗ ਦਾ ਅਸਲ ਏਜੰਡਾ ਸਮੂਹ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਮੀਟਿੰਗ ਤੋ ਘੱਟੋ ਘੱਟ 48 ਘੰਟੇ ਪਹਿਲਾਂ ਤਾਂ ਜਾਰੀ ਕੀਤਾ ਜਾਵੇ, ਇਸ ਦੀ ਉਚੇਚੇ ਤੌਰ ਤੇ ਮੰਗ ਅੰਤ੍ਰਿੰਗ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਣ ਵਲੋ ਕੀਤੀ ਗਈ ਹੈ। ਉਹਨਾਂ ਮੰਗ ਕੀਤੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਤੁਰੰਤ ਬਹਾਲ ਕੀਤੀਆਂ ਜਾਣ।
ਇਸ ਤੋਂ ਇਲਾਵਾ ਓਹਨਾਂ ਕਿਹਾ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੁਖਬੀਰ ਧੜੇ ਨੂੰ ਖੁਸ਼ ਕਰਨ ਲਈ ਗਿਆਨੀ ਹਰਪ੍ਰੀਤ ਸਿੰਘ ਦੀ ਜਾਚ ਕਮੇਟੀ ਵਿੱਚ ਇੱਕ ਸੁਖਬੀਰ ਬਾਦਲ ਰਿਸ਼ਤੇਦਾਰ ਅਤੇ ਦੂਸਰਾ ਜਿਲਾ ਜਥੇਦਾਰ ਨੂੰ ਪਾ ਕੇ ਜਥੇਦਾਰ ਸਹਿਬ ਦੇ ਰੁਤਬੇ ਨੂੰ ਬਹੁੱਤ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਜੋ ਕਿ ਅਧਿਕਾਰ ਸਿਰਫ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੈ। ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਮੁਤਾਬਕ ਅਸਤੀਫਿਆਂ ਦੀ ਲਟਕ ਰਹੀ ਤਲਵਾਰ ਤੋ ਬਚਾਉਣ ਲਈ ਇਹ ਬੱਜਰ ਗੁਨਾਹ ਕੀਤਾ ਹੈ, ਜਿਸ ਨੂੰ ਕੌਮ ਪੰਥ ਕਦੇ ਮੁਆਫ ਨਹੀ ਕਰੇਗਾ।
ਓਹਨਾ ਕਿਹਾ ਕਿ ਇੱਕ ਧੜੇ ਦੇ ਵਿਅਕਤੀ ਵਿਸ਼ੇਸ਼ ਨੂੰ ਬਚਾਉਣ ਲਈ ਐਸਜੀਪੀਸੀ ਪ੍ਰਧਾਨ ਨੇ ਮਰਿਯਾਦਾ ਦਾ ਘਾਣ ਕਰਨ ਦਾ ਖੁੱਲਮ ਖੁੱਲਾ ਨਾਚ ਕੀਤਾ ਹੈ। ਭਰਤੀ ਕਮੇਟੀ ਦੇ ਮੁੱਖੀ ਹੋਣ ਦੇ ਬਾਵਜੂਦ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਅੱਜ ਤੱਕ ਮੀਟਿੰਗ ਨਹੀ ਸੱਦੀ। ਬੀਬੀ ਜਗੀਰ ਕੌਰ ਪ੍ਰਤੀ ਮੰਦੇ ਸ਼ਬਦ ਬੋਲਣ ਤੇ ਤੁਹਾਨੂੰ ਕਮਿਸ਼ਨ ਸੱਦ ਚੁੱਕਾ ਹੈ ਜਿਸ ਕਰਕੇ ਸੰਸਥਾ ਦੇ ਵਕਾਰ ਨੂੰ ਢਾਹ ਲੱਗੀ ਹੈ ਤੁਸੀ ਨੈਤਿਕ ਅਧਾਰ ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।