ਨਿਹੰਗ ਬਾਣੇ ’ਚ ਆਏ ਨੌਜਵਾਨਾਂ ਨੇ ਦੁਕਾਨ ’ਤੇ ਕਰਤਾ ਹਮਲਾ

ਜਲੰਧਰ ਵਿਖੇ ਇਕ ਸੋਇਆ ਚਾਪ ਦੀ ਦੁਕਾਨ ’ਤੇ ਨਿਹੰਗ ਬਾਣੇ ਵਿਚ ਆਏ ਨੌਜਵਾਨਾਂ ਨੇ ਤਲਵਾਰਾਂ ਨਾਲ ਹਮਲਾ ਕਰਕੇ ਭੰਨਤੋੜ ਕੀਤੀ ਅਤੇ ਦੁਕਾਨਦਾਰ ਦੀ ਕੁੱਟਮਾਰ ਕੀਤੀ ਅਤੇ ਫ਼ਰਾਰ ਹੋ ਗਏ। ਘਟਨਾ ਦਾ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਏ, ਜਿਸ ਵਿਚ ਇਹ ਸਾਰੀ ਘਟਨਾ ਰਿਕਾਰਡ ਹੋ ਗਈ।

Update: 2025-06-12 14:56 GMT

ਜਲੰਧਰ :  ਜਲੰਧਰ ਵਿਖੇ ਇਕ ਸੋਇਆ ਚਾਪ ਦੀ ਦੁਕਾਨ ’ਤੇ ਨਿਹੰਗ ਬਾਣੇ ਵਿਚ ਆਏ ਨੌਜਵਾਨਾਂ ਨੇ ਤਲਵਾਰਾਂ ਨਾਲ ਹਮਲਾ ਕਰਕੇ ਭੰਨਤੋੜ ਕੀਤੀ ਅਤੇ ਦੁਕਾਨਦਾਰ ਦੀ ਕੁੱਟਮਾਰ ਕੀਤੀ ਅਤੇ ਫ਼ਰਾਰ ਹੋ ਗਏ। ਘਟਨਾ ਦਾ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਏ, ਜਿਸ ਵਿਚ ਇਹ ਸਾਰੀ ਘਟਨਾ ਰਿਕਾਰਡ ਹੋ ਗਈ। ਦੇਖੋ, ਕੀ ਐ ਪੂਰੀ ਖ਼ਬਰ।


ਜਲੰਧਰ ਦੇ ਮਿਲਾਪ ਚੌਂਕ ਸਥਿਤ ਦੁੱਗਲ ਚਾਪ ਦੀ ਦੁਕਾਨ ਨਿਹੰਗ ਬਾਣੇ ਵਿਚ ਆਏ ਕੁੱਝ ਨੌਜਵਾਨਾਂ ਵੱਲੋਂ ਭੰਨਤੋੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਏ, ਜਿਨ੍ਹਾਂ ਵੱਲੋਂ ਦੁਕਾਨਦਾਰ ਦੇ ਨਾਲ ਵੀ ਕੁੱਟਮਾਰ ਕੀਤੀ ਗਈ। ਇਸ ਦੌਰਾਨ ਘਟਨਾ ਦਾ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਏ, ਜਿਸ ਵਿਚ ਨੌਜਵਾਨਾਂ ਨੂੰ ਨੰਗੀਆਂ ਤਲਵਾਰਾਂ ਲਹਿਰਾਉਂਦੇ ਸਾਫ਼ ਦੇਖਿਆ ਜਾ ਸਕਦੈ, ਜਿਨ੍ਹਾਂ ਨੇ ਨਿਹੰਗ ਬਾਣਾ ਪਹਿਨਿਆ ਹੋਇਆ ਏ।


ਦੁਕਾਨ ਦੇ ਮਾਲਕ ਮੋਹਿਤ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਇਨ੍ਹਾਂ ਵਿਚੋਂ ਹੀ ਚਾਰ ਜਣੇ ਦੁਕਾਨ ’ਤੇ ਚਾਪ ਖਾਣ ਦੇ ਲਈ ਆਏ ਸੀ, ਜਿਸ ਵਿਚ ਕੁੱਝ ਦੇਰੀ ਹੋਣ ਕਾਰਨ ਨੌਜਵਾਨ ਭੜਕ ਗਏ ਸੀ ਅਤੇ ਕਾਫ਼ੀ ਕਹਾਸੁਣੀ ਹੋ ਗਈ ਸੀ ਪਰ ਬਹਿਸਬਾਜ਼ੀ ਤੋਂ ਬਾਅਦ ਮਾਮਲਾ ਖ਼ਤਮ ਹੋ ਗਿਆ ਸੀ, ਉਸ ਤੋਂ ਬਾਅਦ ਹੁਣ 15 ਦੇ ਕਰੀਬ ਨਿਹੰਗ ਬਾਣੇ ਵਿਚ ਆਏ ਨੌਜਵਾਨਾਂ ਨੇ ਦੁਕਾਨ ਵਿਚ ਭੰਨਤੋੜ ਕੀਤੀ, ਸਾਡੇ ’ਤੇ ਹਮਲਾ ਕੀਤਾ।


ਇਸ ਤੋਂ ਇਲਾਵਾ ਚਸ਼ਮਦੀਦ ਰਾਹੁਲ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਆਰਡਰ ਲੇਟ ਹੋਣ ਕਾਰਨ ਦੁਕਾਨਦਾਰ ਦਾ ਵਿਵਾਦ ਹੋਇਆ ਸੀ, ਉਸ ਤੋਂ ਬਾਅਦ ਅੱਜ ਉਹੀ ਨੌਜਵਾਨ ਹੋਰ ਨੌਜਵਾਨਾਂ ਨੂੰ ਲੈ ਕੇ ਆ ਗਏ ਅਤੇ ਹਮਲਾ ਕਰ ਦਿੱਤਾ।


ਇਸੇ ਤਰ੍ਹਾਂ ਹੋਰ ਲੋਕਾਂ ਨੇ ਆਖਿਆ ਕਿ ਹਮਲਾ ਕਰਨ ਵਾਲੇ ਨੌਜਵਾਨ ਨਿਹੰਗ ਬਾਣੇ ਵਿਚ ਸਨ। ਉਨ੍ਹਾਂ ਆਖਿਆ ਕਿ ਗੁਰੂ ਸਾਹਿਬ ਸਾਨੂੰ ਇਹ ਸਿੱਖਿਆ ਨਹੀਂ ਦਿੰਦੇ ਕਿ ਇਸ ਤਰ੍ਹਾਂ ਛੋਟੀ ਜਿਹੀ ਗੱਲ ਨੂੰ ਲੈਕੇ ਲੋਕਾਂ ’ਤੇ ਹਮਲੇ ਕੀਤੇ ਜਾਣ।


ਉਧਰ ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀ ਨੇ ਆਖਿਆ ਕਿ ਸਾਨੂੰ ਘਟਨਾ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਜਿਨ੍ਹਾਂ ਵੱਲੋਂ ਹਮਲਾ ਕੀਤਾ ਗਿਆ ਹੈ, ਉਨ੍ਹਾਂ ਨੂੰ ਜਲਦ ਹੀ ਰੇਡ ਕਰਕੇ ਗ੍ਰਿਫ਼ਤਾਰ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਘਟਨਾ ਨੂੰ ਲੈ ਕੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਏ ਅਤੇ ਸਬੰਧਤ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਐ।

Tags:    

Similar News