ਪਿੰਡ ਅੱਪਰਾ ’ਚ ਪੰਚਾਇਤੀ ਦੁਕਾਨਾਂ ’ਤੇ ਚੱਲਿਆ ਪੀਲਾ ਪੰਜਾ
ਜ਼ਿਲ੍ਹਾ ਜਲੰਧਰ ਦੇ ਫਿਲੌਰ ਨੇੜੇ ਪੈਂਦੇ ਪਿੰਡ ਅੱਪਰਾ ਵਿਚ ਬਣੀਆਂ ਕੁੱਝ ਦੁਕਾਨਾਂ ’ਤੇ ਪ੍ਰਸਾਸ਼ਨ ਦਾ ਪੀਲਾ ਪੰਜਾ ਚੱਲਿਆ। ਦਰਅਸਲ ਇਹ ਦੁਕਾਨਦਾਰ ਪਿਛਲੇ ਕਰੀਬ 15-20 ਸਾਲਾਂ ਤੋਂ ਦੁਕਾਨਾਂ ’ਤੇ ਕਬਜ਼ਾ ਕਰਕੇ ਬੈਠੇ ਹੋਏ ਸੀ ਪਰ ਕਿਰਾਇਆ ਨਹੀਂ ਦੇ ਰਹੇ ਸੀ।
By : Makhan shah
Update: 2025-06-18 13:47 GMT
ਫਿਲੌਰ : ਜ਼ਿਲ੍ਹਾ ਜਲੰਧਰ ਦੇ ਫਿਲੌਰ ਨੇੜੇ ਪੈਂਦੇ ਪਿੰਡ ਅੱਪਰਾ ਵਿਚ ਬਣੀਆਂ ਕੁੱਝ ਦੁਕਾਨਾਂ ’ਤੇ ਪ੍ਰਸਾਸ਼ਨ ਦਾ ਪੀਲਾ ਪੰਜਾ ਚੱਲਿਆ। ਦਰਅਸਲ ਇਹ ਦੁਕਾਨਦਾਰ ਪਿਛਲੇ ਕਰੀਬ 15-20 ਸਾਲਾਂ ਤੋਂ ਦੁਕਾਨਾਂ ’ਤੇ ਕਬਜ਼ਾ ਕਰਕੇ ਬੈਠੇ ਹੋਏ ਸੀ ਪਰ ਕਿਰਾਇਆ ਨਹੀਂ ਦੇ ਰਹੇ ਸੀ।
ਬੀਡੀਪੀਓ ਦਾ ਕਹਿਣਾ ਏ ਕਿ ਇਹ ਦੁਕਾਨ ਖ਼ਸਤਾ ਹਾਲਤ ਹੋ ਚੁੱਕੀਆਂ ਸੀ, ਜੇਕਰ ਕੋਈ ਨੁਕਸਾਨ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੋਵੇਗਾ। ਉਧਰ ਸਰਪੰਚ ਦਾ ਕਹਿਣਾ ਏ ਕਿ ਇਹ ਦੁਕਾਨਾਂ ਕਰੀਬ 40 ਸਾਲ ਤੋਂ ਬਣੀਆਂ ਹੋਈਆਂ ਨੇ, ਜੋ ਅਨਸੇਫ਼ ਹੋ ਚੁੱਕੀਆਂ ਨੇ। ਉਨ੍ਹਾਂ ਕਿਹਾ ਕਿ ਜਿਸ ਕਿਰਾਏ ਦੇ ਪੈਸੇ ਨਾਲ ਇਨ੍ਹਾਂ ਦਾ ਵਿਕਾਸ ਹੋਣਾ ਸੀ, ਉਹ ਵੀ ਨਹੀਂ ਦਿੱਤਾ ਜਾ ਰਿਹਾ।