ਇਨ੍ਹਾਂ ਮਸ਼ਹੂਰ ਸਿਤਾਰਿਆਂ ਨੇ ਸਾਲ 2024 ‘ਚ ਲਿਆ ਤਲਾਕ!

ਸਾਲ 2024 ਫਿਲਮ ਇੰਡਸਟਰੀ ਲਈ ਕਈ ਮਿੱਠੀਆਂ ਅਤੇ ਕੌੜੀਆਂ ਯਾਦਾਂ ਨਾਲ ਭਰਿਆ ਰਿਹਾ। ਇਸ ਸਾਲ ਕਈ ਸਿਤਾਰਿਆਂ ਨੇ ਵਿਆਹ ਕਰਵਾ ਲਿਆ, ਜਦਕਿ ਕਈ ਸਿਤਾਰਿਆਂ ਦਾ ਆਪਣੇ ਪਾਰਟਨਰ ਨਾਲ ਬੰਧਨ ਹਮੇਸ਼ਾ ਲਈ ਟੁੱਟ ਗਿਆ ਅਤੇ ਤਲਾਕ ਹੋ ਗਿਆ। ਜੀ ਹਾਂ ਭਾਰਤੀ ਮਨੋਰੰਜਨ ਉਦਯੋਗ ਵਿੱਚ ਕਈ ਅਜਿਹੇ ਜੋੜੇ ਸਨ, ਜਿਨ੍ਹਾਂ ਨੇ ਇਸ ਸਾਲ ਆਪਣੇ ਰਿਸ਼ਤੇ ਨੂੰ ਖ਼ਤਮ ਕਰ ਦਿੱਤਾ ਹੈ। ਇਨ੍ਹਾਂ ਜੋੜਿਆਂ ਨੇ ਆਪਣਾ ਵਿਆਹ ਖਤਮ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।

Update: 2024-12-24 13:53 GMT

ਚੰਡੀਗੜ੍ਹ, ਕਵਿਤਾ: ਸਾਲ 2024 ਫਿਲਮ ਇੰਡਸਟਰੀ ਲਈ ਕਈ ਮਿੱਠੀਆਂ ਅਤੇ ਕੌੜੀਆਂ ਯਾਦਾਂ ਨਾਲ ਭਰਿਆ ਰਿਹਾ। ਇਸ ਸਾਲ ਕਈ ਸਿਤਾਰਿਆਂ ਨੇ ਵਿਆਹ ਕਰਵਾ ਲਿਆ, ਜਦਕਿ ਕਈ ਸਿਤਾਰਿਆਂ ਦਾ ਆਪਣੇ ਪਾਰਟਨਰ ਨਾਲ ਬੰਧਨ ਹਮੇਸ਼ਾ ਲਈ ਟੁੱਟ ਗਿਆ ਅਤੇ ਤਲਾਕ ਹੋ ਗਿਆ। ਜੀ ਹਾਂ ਭਾਰਤੀ ਮਨੋਰੰਜਨ ਉਦਯੋਗ ਵਿੱਚ ਕਈ ਅਜਿਹੇ ਜੋੜੇ ਸਨ, ਜਿਨ੍ਹਾਂ ਨੇ ਇਸ ਸਾਲ ਆਪਣੇ ਰਿਸ਼ਤੇ ਨੂੰ ਖ਼ਤਮ ਕਰ ਦਿੱਤਾ ਹੈ। ਇਨ੍ਹਾਂ ਜੋੜਿਆਂ ਨੇ ਆਪਣਾ ਵਿਆਹ ਖਤਮ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਦੇ ਨਾਲ ਹੀ ਕਈ ਅਜਿਹੇ ਜੋੜੇ ਹਨ, ਜਿਨ੍ਹਾਂ ਨੇ ਆਪਣੇ ਵੱਖ ਹੋਣ ਦੀ ਖਬਰ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਆਓ ਜਾਣਦੇ ਹਾਂ ਉਨ੍ਹਾਂ ਮਸ਼ਹੂਰ ਜੋੜਿਆਂ ਬਾਰੇ ਜਿਨ੍ਹਾਂ ਨੇ ਇਸ ਸਾਲ ਆਪਣੇ ਪਾਰਟਨਰ ਤੋਂ ਵੱਖ ਹੋਣ ਦਾ ਫੈਸਲਾ ਕੀਤਾ।

ਸੱਭ ਤੋਂ ਪਹਿਲਾਂ ਗੱਲ ਕਰਾਂਗੇ ਦੇਸ਼ ਦੇ ਮਸ਼ਹੂਰ ਗਾਇਕ-ਸੰਗੀਤਕਾਰ AR ਰਹਿਮਾਨ ਤੇ ਸਾਇਰਾ ਬਾਨੂ ਦੀ ਜੋ ਲਗਾਤਾਰ ਵੱਖ ਹੋਣ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਰਹੇ। AR ਰਹਿਮਾਨ ਅਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੂ ਨੇ 19 ਨਵੰਬਰ 2024 ਨੂੰ ਵਿਆਹ ਦੇ 29 ਸਾਲ ਬਾਅਦ ਵਿਆਹ ਨੂੰ ਖਤਰਮ ਕਰ ਦਿੱਤਾ ਜਿਸਤੋਂ ਬਾਅਦ ਵੱਖ ਹੋਣ ਦੀ ਇਸ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਭਾਰਤੀ ਮਨੋਰੰਜਨ ਉਦਯੋਗ ਵਿੱਚ ਸਭ ਤੋਂ ਸਤਿਕਾਰਤ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਇਸ ਸਭ ਦੇ ਵਿਚਕਾਰ ਗਾਇਕ ਦੀ ਪਹਿਲੀ ਪਤਨੀ ਸਾਇਰਾ ਬਾਨੂ ਨੇ ਇੱਕ ਵੌਇਸ ਨੋਟ ਵਿੱਚ ਆਪਣੀ ਸਿਹਤ ਅਤੇ ਆਪਣੇ ਰਿਸ਼ਤੇ ਨੂੰ ਦਰਸਾਇਆ ਅਤੇ ਸਾਂਝਾ ਕੀਤਾ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਸਰੀਰਕ ਤੌਰ 'ਤੇ ਬਿਮਾਰ ਹੈ। ਉਨ੍ਹਾਂ ਨੇ ਮੁੰਬਈ ਵਿੱਚ ਆਪਣੇ ਇਲਾਜ ਲਈ ਏਆਰ ਤੋਂ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ।

ਫਿਰ ਗੱਲ ਕਰਦੇ ਹਾਂ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਕ੍ਰਿਕਟਰ ਹਾਰਦਿਕ ਪੰਡਿਆ ਅਤੇ ਅਦਾਕਾਰਾ-ਮਾਡਲ ਨਤਾਸ਼ਾ ਸਟੈਨਕੋਵਿਚ ਦੀ ਜਿਨ੍ਹਾਂ ਨੇ ਇਸ ਸਾਲ ਜੁਲਾਈ 'ਚ ਤਲਾਕ ਦਾ ਐਲਾਨ ਕੀਤਾ ਸੀ। ਕਪਲ ਦਾ ਇੱਕ ਪੁੱਤਰ ਵੀ ਹੈ, ਜਿਸਦਾ ਨਾਮ ਅਗਸਤਿਆ ਪੰਡਿਆ ਹੈ। ਭਾਰਤੀ ਕ੍ਰਿਕਟਰ ਹਾਰਦਿਕ ਪੰਡਿਆ ਨੇ 31 ਮਈ 2020 ਨੂੰ ਨਤਾਸਾ ਸਟੈਨਕੋਵਿਚ ਨਾਲ ਕੋਰਟ ਮੈਰਿਜ ਕੀਤੀ ਸੀ, ਜਿਸ ਤੋਂ ਬਾਅਦ ਉਹ ਜੁਲਾਈ 2020 ਵਿੱਚ ਹੀ ਇੱਕ ਬੇਟੇ ਦੇ ਮਾਤਾ-ਪਿਤਾ ਬਣ ਗਏ।

ਕੋਰਟ ਮੈਰਿਜ ਤੋਂ ਬਾਅਦ, 2023 ਵਿੱਚ, ਜੋੜੇ ਨੇ ਵੈਲੇਨਟਾਈਨ ਡੇਅ ਦੇ ਮੌਕੇ 'ਤੇ ਸਾਰੇ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਨਾਲ ਸ਼ਾਨਦਾਰ ਅੰਦਾਜ਼ ਵਿੱਚ ਵਿਆਹ ਕੀਤਾ। ਇਸ ਵਿਆਹ 'ਚ ਕਈ ਕ੍ਰਿਕਟ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ। ਪਰ ਇਸ ਸਾਲ ਜੋੜੇ ਨੇ ਵੱਖ ਹੋਣ ਦਾ ਫੈਸਲਾ ਕੀਤਾ। ਹਾਰਦਿਕ-ਨਤਾਸ਼ਾ ਨੇ 18 ਜੁਲਾਈ 2024 ਨੂੰ ਇੰਸਟਾਗ੍ਰਾਮ 'ਤੇ ਜਨਤਕ ਤੌਰ 'ਤੇ ਇਸ ਖਬਰ ਦੀ ਪੁਸ਼ਟੀ ਕੀਤੀ। ਪ੍ਰਸ਼ੰਸਕਾਂ ਨੇ ਇਸ ਹਾਈ-ਪ੍ਰੋਫਾਈਲ ਬ੍ਰੇਕਅੱਪ 'ਤੇ ਦੁੱਖ ਪ੍ਰਗਟ ਕੀਤਾ ਹੈ।

ਇਸੇ ਦੇ ਨਾਲ ਗੱਲ ਕਰਾਂਗੇ ਦਿੱਗਜ ਅਦਾਕਾਰ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਈਸ਼ਾ ਦਿਓਲ ਦੀ ਜਿਨ੍ਹਾਂ ਨੇ 29 ਜੂਨ 2012 ਨੂੰ ਭਰਤ ਤਖਤਾਨੀ ਨਾਲ ਵਿਆਹ ਕੀਤਾ ਸੀ। ਉਨ੍ਹਾਂ ਨੇ ਜਨਵਰੀ 2024 ਦੀ ਸ਼ੁਰੂਆਤ ਵਿੱਚ ਆਪਣੀ 11 ਸਾਲ ਲੰਬੀ ਵਿਆਹੁਤਾ ਜ਼ਿੰਦਗੀ ਦਾ ਅੰਤ ਕੀਤਾ ਅਤੇ ਤਲਾਕ ਲੈਣ ਦਾ ਫੈਸਲਾ ਕੀਤਾ। ਈਸ਼ਾ ਅਤੇ ਭਰਤ ਦੇ ਵਿਆਹ ਨੂੰ ਇੱਕ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਹੈ। ਉਨ੍ਹਾਂ ਦੀਆਂ ਦੋ ਧੀਆਂ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਈਸ਼ਾ ਦਿਓਲ ਅਜੇ ਵੀ ਐਕਟਿੰਗ ਦੀ ਦੁਨੀਆ 'ਚ ਸਰਗਰਮ ਹੈ। ਉਹ ਆਖਰੀ ਵਾਰ ਸੁਨੀਲ ਸ਼ੈੱਟੀ ਨਾਲ ਵੈੱਬ ਸੀਰੀਜ਼ 'ਹੰਟਰ' 'ਚ ਨਜ਼ਰ ਆਈ ਸੀ।

ਟੀਵੀ ਅਦਾਕਾਰਾ ਦਲਜੀਤ ਕੌਰ ਨੇ ਮਈ 2024 ਵਿੱਚ ਆਪਣੇ ਬਿਜ਼ਨੈੱਸਮੈਨ ਲਾਈਫ ਪਾਰਟਨਰ ਨਿਖਿਲ ਪਟੇਲ ਨਾਲ ਆਪਣਾ ਵਿਆਹ ਖਤਮ ਕਰ ਦਿੱਤਾ ਸੀ। ਜੋੜੇ ਨੇ ਆਪਸੀ ਮਤਭੇਦਾਂ ਨੂੰ ਆਪਣੇ ਵੱਖ ਹੋਣ ਦਾ ਕਾਰਨ ਦੱਸਿਆ। ਦਲਜੀਤ ਕੌਰ ਨੇ ਵਿਆਹ ਦੇ 10 ਮਹੀਨੇ ਬਾਅਦ ਹੀ ਆਪਣੇ ਪਤੀ ਨਿਖਿਲ ਪਟੇਲ ਤੋਂ ਤਲਾਕ ਲੈਣ ਦਾ ਫੈਸਲਾ ਕਰ ਲਿਆ। ਜੋੜੇ ਨੇ 10 ਮਾਰਚ 2023 ਨੂੰ ਵਿਆਹ ਕੀਤਾ ਸੀ। ਦਲਜੀਤ ਨੇ ਨਿਖਿਲ ਖਿਲਾਫ ਬਦਸਲੂਕੀ ਅਤੇ ਕੁੱਟਮਾਰ ਦਾ ਮਾਮਲਾ ਵੀ ਦਰਜ ਕਰਵਾਇਆ ਸੀ। ਦਲਜੀਤ ਨੇ ਦੱਸਿਆ ਕਿ ਉਸ ਨੇ ਆਪਣੇ ਪਤੀ ਨੂੰ ਕਿਸੇ ਹੋਰ ਲੜਕੀ ਨਾਲ ਦੇਖਿਆ ਸੀ।

ਸਾਊਥ ਸਟਾਰ ਧਨੁਸ਼ ਅਤੇ ਫਿਲਮ ਮੇਕਰ ਐਸ਼ਵਰਿਆ ਰਜਨੀਕਾਂਤ ਦਾ 2024 'ਚ ਤਲਾਕ ਹੋ ਗਿਆ ਸੀ, 27 ਨਵੰਬਰ ਨੂੰ ਚੇਨਈ ਫੈਮਿਲੀ ਕੋਰਟ ਨੇ ਇਨ੍ਹਾਂ ਨੂੰ ਮਨਜ਼ੂਰੀ ਦਿੱਤੀ ਅਤੇ ਜੋੜਾ ਹੁਣ ਅਧਿਕਾਰਤ ਤੌਰ 'ਤੇ 18 ਸਾਲ ਪੁਰਾਣਾ ਵਿਆਹ ਖਤਮ ਕਰ ਵੱਖ ਹੋ ਗਿਆ ਹੈ। ਧਨੁਸ਼ ਨੇ ਕਰੀਬ 20 ਸਾਲ ਪਹਿਲਾਂ ਐਸ਼ਵਰਿਆ ਨੂੰ ਆਪਣਾ ਸਾਥੀ ਬਣਾਇਆ ਸੀ। ਰਜਨੀਕਾਂਤ ਨੇ ਧਨੁਸ਼ ਨੂੰ ਉਸ ਸਮੇਂ ਆਪਣਾ ਜਵਾਈ ਚੁਣਿਆ ਜਦੋਂ ਉਹ ਇੰਨੇ ਵੱਡੇ ਸਟਾਰ ਵੀ ਨਹੀਂ ਸਨ। ਉਨ੍ਹਾਂ ਦੇ ਵੱਖ ਹੋਣ ਦੀ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਮੀਡੀਆ ਦਾ ਬਹੁਤ ਧਿਆਨ ਖਿੱਚਿਆ। ਵੱਖ ਹੋਣ ਦੇ ਬਾਵਜੂਦ ਹਾਲਾਂਕਿ ਦੋਵਾਂ ਨੇ ਇਕੱਠੇ ਬਿਤਾਏ ਸਮੇਂ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਦੇ ਦੋ ਪੁੱਤਰ ਹਨ।

ਇਸੇ ਦੇ ਨਾਲ ਗੱਲ ਕਰਨੀ ਬਣਦੀ ਹੈ ਐਸ਼ਵਰਿਆ ਰਾਏ ਤੇ ਅਭਿਸ਼ੇਕ ਬੱਚਨ ਦੀ ਜੋ ਇਸ ਪੂਰੇ ਸਾਲ ਲਗਾਤਾਰ ਤਲਾਕ ਦੀਆਂ ਖਬਰਾਂ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਰਹੇ। ਜੀ ਹਾਂ ਜਿੱਥੇ ਅਨੰਤ ਅੰਬਾਨੀ ਦੇ ਵਿਆਹ ਤੋਂ ਛਿੜੀ ਸੋਸ਼ਲ ਮੀਡੀਆ ਤੇ ਤਲਾਕ ਦੀਆਂ ਖਬਰਾਂ ਤੋਂ ਲੈ ਕੇ ਸਾਲ ਦੇ ਅੰਤ ਤੱਕ ਆਉਂਦੇ ਆਉਂਦੇ ਅਭਿਸ਼ੇਕ ਅਤੇ ਐਸ਼ਵਰਿਆ ਨੇ ਹਾਲ ਹੀ 'ਚ ਬੇਟੀ ਆਰਾਧਿਆ ਦੇ ਸਕੂਲ ਫੰਕਸ਼ਨ 'ਚ ਇਕੱਠੇ ਸ਼ਿਰਕਤ ਕੀਤੀ ਸੀ।

ਇੰਨਾ ਹੀ ਨਹੀਂ ਇਸ ਦੌਰਾਨ ਅਭਿਸ਼ੇਕ ਆਪਣੀ ਪਤਨੀ ਐਸ਼ਵਰਿਆ ਰਾਏ ਨੂੰ ਪ੍ਰੋਟੈਕਟ ਕਰਦੇ ਹੋਏ ਵੀ ਨਜ਼ਰ ਆਏ। ਅਭਿਸ਼ੇਕ ਅਤੇ ਐਸ਼ਵਰਿਆ ਦੇ ਨਾਲ ਅਮਿਤਾਭ ਬੱਚਨ ਵੀ ਮੌਜੂਦ ਸਨ। ਤਿੰਨਾਂ ਨੇ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦੇ ਈਵੈਂਟ 'ਚ ਇਕੱਠੇ ਸ਼ਿਰਕਤ ਕੀਤੀ। ਐਸ਼ਵਰਿਆ ਰਾਏ ਕਾਲੇ ਰੰਗ ਦੀ ਡਰੈੱਸ 'ਚ ਵੱਖਰੀ ਕਾਰ 'ਚ ਸਕੂਲ ਪਹੁੰਚੀ। ਅਮਿਤਾਭ ਅਤੇ ਅਭਿਸ਼ੇਕ ਬੱਚਨ ਇੱਕ ਹੋਰ ਕਾਰ ਵਿੱਚ ਇਕੱਠੇ ਆਏ ਪਰ ਤਿੰਨੋਂ ਸਕੂਲ ਵਿੱਚ ਇਕੱਠੇ ਹੋ ਗਏ।

Tags:    

Similar News