ਜੇ ਕੋਈ ਜਥੇਦਾਰ ਦੀ ਪੱਗ ਵੱਲ ਵੀ ਝਾਕਿਆ ਤਾਂ...

ਮੌਜੂਦਾ ਸਮੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਵਿਰਸਾ ਸਿੰਘ ਵਲਟੋਹਾ ਦਾ ਮਾਮਲਾ ਕਾਫ਼ੀ ਗਰਮਾਇਆ ਹੋਇਆ ਏ, ਜਿਸ ਦੇ ਚਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਵਿਰਸਾ ਸਿੰਘ ਵਲਟੋਹਾ ’ਤੇ ਉਨ੍ਹਾਂ ਦੀਆਂ ਧੀਆਂ ਬਾਰੇ ਗ਼ਲਤ ਬੋਲਣ ਦੇ ਗੰਭੀਰ ਇਲਜ਼ਾਮ ਲਗਾਏ ਸੀ।;

Update: 2024-10-18 12:28 GMT

ਜਲੰਧਰ : ਮੌਜੂਦਾ ਸਮੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਵਿਰਸਾ ਸਿੰਘ ਵਲਟੋਹਾ ਦਾ ਮਾਮਲਾ ਕਾਫ਼ੀ ਗਰਮਾਇਆ ਹੋਇਆ ਏ, ਜਿਸ ਦੇ ਚਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਵਿਰਸਾ ਸਿੰਘ ਵਲਟੋਹਾ ’ਤੇ ਉਨ੍ਹਾਂ ਦੀਆਂ ਧੀਆਂ ਬਾਰੇ ਗ਼ਲਤ ਬੋਲਣ ਦੇ ਗੰਭੀਰ ਇਲਜ਼ਾਮ ਲਗਾਏ ਸੀ। ਹੁਣ ਇਸ ਮਾਮਲੇ ਵਿਚ ਨਿਹੰਗ ਸਿੰਘਾਂ ਦੀ ਐਂਟਰੀ ਹੋ ਗਈ ਐ, ਜਿਨ੍ਹਾਂ ਵੱਲੋਂ ਵਲਟੋਹਾ ਨੂੰ ਚਿਤਾਵਨੀ ਦਿੱਤੀ ਗਈ ਐ ਕਿ ਜੇਕਰ ਜਥੇਦਾਰ ਸਾਹਿਬ ਪੱਗ ਵੱਲ ਕਿਸੇ ਨੇ ਅੱਖ ਚੁੱਕ ਕੇ ਦੇਖਿਆ ਤਾਂ ਉਸ ਦੀ ਧੌਣ ’ਚੋਂ ਕੀਲਾ ਅਸੀਂ ਕੱਢਾਂਗੇ।

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਵਿਰਸਾ ਸਿੰਘ ਵਲਟੋਹਾ ਦੇ ਨਾਲ ਚੱਲ ਵਿਵਾਦ ’ਤੇ ਹੁਣ ਨਿਹੰਗ ਸਿੰਘਾਂ ਦੀ ਐਂਟਰੀ ਹੋ ਗਈ ਐ। ਨਿਹੰਗ ਮਾਨ ਸਿੰਘ ਅਕਾਲੀ ਨੇ ਆਖਿਆ ਕਿ ਵਲਟੋਹਾ ਵੱਲੋਂ ਜੋ ਗੱਲਾਂ ਗਿਆਨੀ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੀਆਂ ਧੀਆਂ ਬਾਰੇ ਆਖੀਆਂ ਗਈਆਂ ਨੇ, ਉਹ ਬੇਹੱਦ ਮੰਦਭਾਗੀਆਂ ਨੇ।

ਉਨ੍ਹਾਂ ਆਖਿਆ ਕਿ ਵਲਟੋਹਾ ਦੀ ਚਿੱਟੀ ਦਾੜ੍ਹੀ ਐ, ਅਸੀਂ ਉਸ ਬਾਰੇ ਕੋਈ ਗ਼ਲਤ ਸ਼ਬਦ ਨਹੀਂ ਬੋਲਣਾ ਚਾਹੁੰਦੇ ਪਰ ਇਕ ਗੱਲ ਜ਼ਰੂਰ ਆਖਾਂਗੇ ਕਿ ਜੇਕਰ ਕਿਸੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀ ਪੱਗ ਵੱਲ ਝਾਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਬਾਂਹ ਕੱਢ ਕੇ ਆ ਜਾਵੇ, ਫਿਰ ਨਿਹੰਗ ਸਿੰਘਾਂ ਵੱਲੋਂ ਉਸ ਦੀ ਧੌਣ ਦਾ ਕੀਲਾ ਕੱਢਿਆ ਜਾਵੇਗਾ।

Full View

ਇਸ ਦੇ ਨਾਲ ਹੀ ਮਾਨ ਸਿੰਘ ਅਕਾਲੀ ਨੇ ਸੋਸ਼ਲ ਮੀਡੀਆ ’ਤੇ ਗੰਦ ਫੈਲਾਉਣ ਵਾਲਿਆਂ ਨੂੰ ਆਖਿਆ ਕਿ ਹਰ ਚੀਜ਼ ਦਾ ਇਕ ਦਾਇਰ ਹੁੰਦਾ ਏ, ਸਾਨੂੰ ਉਸ ਦਾਇਰੇ ਵਿਚ ਰਹਿਣਾ ਚਾਹੀਦਾ ਏ।

ਦੱਸ ਦਈਏ ਕਿ ਮਾਨ ਸਿੰਘ ਅਕਾਲੀ ਵੱਲੋਂ ਕੁੱਲੜ੍ਹ ਪੀਜ਼ਾ ਜੋੜੇ ਨੂੰ 18 ਅਕਤੂਬਰ ਤੱਕ ਦੀ ਚਿਤਾਵਨੀ ਦਿੱਤੀ ਗਈ ਸੀ ਕਿ ਉਹ ਸਿਰ ’ਤੇ ਦਸਤਾਰ ਸਜਾ ਕੇ ਸੋਸ਼ਲ ਮੀਡੀਆ ’ਤੇ ਅਸ਼ਲੀਲ ਵੀਡੀਓ ਪਾਉਣਾ ਬੰਦ ਕਰਨ। ਫਿਲਹਾਲ ਇਹ ਮਾਮਲਾ ਪੁਲਿਸ ਕੋਲ ਪਹੁੰਚ ਗਿਆ, ਜਿਸ ਵੱਲੋਂ ਹੁਣ ਦੋਵੇਂ ਧਿਰਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਐ।

Tags:    

Similar News