ਕੂਸਤਾ ਫਸੇ ਸਿੰਗਰ ਗੁਰੂ ਰੰਧਾਵਾ, 2 ਸਤੰਬਰ ਨੂੰ ਸਮਰਾਲਾ ਅਦਾਲਤ ‘ਚ ਪਊ ਪੇਸ਼ੀ

ਪੰਜਾਬੀ ਗਾਇਕ ਗੁਰੂ ਰੰਧਾਵਾ ਕਸੂਤੇ ਫਸਦੇ ਨਜ਼ਰ ਆ ਰਹੇ ਹਨ।ਕਿਉਕਿ ਸਮਰਾਲਾ ਅਦਾਲਤ ਵੱਲੋਂ ਗੁਰੂ ਰੰਧਾਵਾ ਨੂੰ ਸੰਮਨ ਜਾਰੀ ਕਰਕੇ 2 ਸਤੰਬਰ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ।ਦਰਅਸਲ ਹਾਲ ਹੀ ਦੇ ਵਿੱਚ ਗੁਰੂ ਰੰਧਾਵਾ ਦਾ ਇੱਕ ਨਵਾਂ ਗੀਤ ‘ਸਿਰਾ’ ਰਿਲੀਜ਼ ਹੋਇਆ। ਇਸ ਗੀਤ ਦੇ ਵਿੱਚ ਕੁਝ ਸ਼ਬਦਾਵਲੀ ਨੂੰ ਲੈ ਕੇ ਇਤਰਾਜ ਜ਼ਾਹਰ ਕੀਤਾ ਗਿਆ।

Update: 2025-08-28 06:33 GMT

ਲੁਧਿਆਣਾ (ਪਰਵਿੰਦਰ) : ਪੰਜਾਬੀ ਗਾਇਕ ਗੁਰੂ ਰੰਧਾਵਾ ਕਸੂਤੇ ਫਸਦੇ ਨਜ਼ਰ ਆ ਰਹੇ ਹਨ, ਕਿਉਕਿ ਸਮਰਾਲਾ ਅਦਾਲਤ ਵੱਲੋਂ ਗੁਰੂ ਰੰਧਾਵਾ ਨੂੰ ਸੰਮਨ ਜਾਰੀ ਕਰਕੇ 2 ਸਤੰਬਰ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ।ਦਰਅਸਲ ਹਾਲ ਹੀ ਦੇ ਵਿੱਚ ਗੁਰੂ ਰੰਧਾਵਾ ਦਾ ਇੱਕ ਨਵਾਂ ਗੀਤ ‘ਸਿਰਾ’ ਰਿਲੀਜ਼ ਹੋਇਆ। ਇਸ ਗੀਤ ਦੇ ਵਿੱਚ ਕੁਝ ਸ਼ਬਦਾਵਲੀ ਨੂੰ ਲੈ ਕੇ ਇਤਰਾਜ ਜ਼ਾਹਰ ਕੀਤਾ ਗਿਆ। ਸਮਰਾਲਾ ਦੇ ਵਿੱਚ ਬਰਮਾ ਦੇ ਵਾਸੀ ਰਾਜਦੀਪ ਸਿੰਘ ਨੇ ਅਦਾਲਤ ‘ਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਦਾ ਨੋਟਿਸ ਲੈਂਦਿਆ ਅਦਾਲਤ ਵੱਲੋਂ ਗੁਰੂ ਰੰਧਾਵਾ ਨੂੰ ਸੰਮਨ ਜਾਰੀ ਕੀਤਾ ਗਿਆ ਤੇ 2 ਸਤੰਬਰ ਨੂੰ ਪੇਸ਼ ਹੋਣ ਲਈ ਹੁਕਮ ਦਿੱਤੇ ਗਏ ਹਨ।


ਐਡਵੋਕੇਟ ਗੁਰਵੀਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਦੀਪ ਸਿੰਘ ਮਾਨ ਵਾਸੀ ਪਿੰਡ ਬਰਮਾ ਤਹਿਸੀਲ ਸਮਰਾਲਾ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ ਕਿ ਗਾਇਕ ਗੁਰੂ ਰੰਧਾਵਾ ਵੱਲੋਂ ਆਪਣੇ ਨਵੇਂ ਆਏ ਗੀਤ ‘ਸਿਰਾ’ ਵਿਚ ਇਤਰਾਜ਼ਯੋਗ ਸ਼ਰਬਾਦਵਲੀ ਵਰਤੀ ਗਈ ਹੈ ਜਿਸ ਵਿਚ ਇਹ ਸ਼ਬਦ ਵਰਤੇ ਗਏ ਹਨ ਓ ਜੱਟਾ ਦੇ ਆ ਕਾਕੇ ਬੱਲੀਏ, ਜੰਮਿਆਂ ਨੂੰ ਗੁੜ੍ਹਤੀ ‘ਚ ਮਿਲਦੀ ਅਫੀਮ ਐ’ ਇਨ੍ਹਾਂ ਸ਼ਬਦਾਂ ‘ਤੇ ਇਤਰਾਜ਼ ਜਤਾਇਆ ਗਿਆ। ਜਿਸ ਨੂੰ ਲੈ ਕੇ ਸਾਡੇ ਵੱਲੋਂ ਇਸ ਗਾਇਕ ਨੂੰ ਇਕ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ।


ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਇਨ੍ਹਾਂ ਲਾਇਨਾਂ ‘ਤੇ ਇਤਰਾਜ਼ ਜ਼ਾਹਿਰ ਕਰਦਿਆਂ ਸਪੱਸ਼ਟ ਕੀਤਾ ਗਿਆ ਹੈ ਕਿ ਗੁੜ੍ਹਤੀ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਵਿਚ ਵੀ ਵਿਸ਼ੇਸ਼ ਮਾਨਤਾ ਦਿੱਤੀ ਗਈ ਹੈ ਅਤੇ ਗਾਣੇ ‘ਚੋਂ ਗੁੜ੍ਹਤੀ ਸ਼ਬਦ ਹਟਾਉਣ ਲਈ ਕਿਹਾ ਗਿਆ ਸੀ ਹਾਲਾਕਿ ਗੁਰੂ ਰੰਧਾਵਾ ਮਿਊਜ਼ਿਕ ਦੇ ਹੋਰਨਾਂ ਪਲੇਟਫਾਰਮ ਤੋਂ ਗੀਤ ਦੇ ਵਿੱਚ ਗੁੜ੍ਹਤੀ ਸ਼ਬਦ ਦੀ ਥਾਂ ਜ਼ਮੀਨ ਸ਼ਬਦ ਵਰਤਣ ਲਈ ਰਾਜ਼ੀ ਹੋ ਗਏ ਪਰ ਯੂਟਿਊਬ ‘ਤੇ ਅਜਿਹਾ ਨਾ ਹੋਣ ਦੀ ਗੱਲ ਆਖ ਦਿੱਤੀ। ਜਿਸ ‘ਤੇ ਮਾਣਯੋਗ ਅਦਾਲਤ ਦਾ ਰੁਖ ਕੀਤਾ ਗਿਆ। ਕਾਬਲੇ ਜ਼ਿਕਰ ਹੈ ਕਿ ਹੁਣ ਤੱਕ ਇਸ ਗੀਤ ਨੂੰ 5.5 ਮਿਲੀਅਨ ਦੇ ਕਰੀਬ ਦੇਖਿਆ ਜਾ ਚੁੱਕਾ ਹੈ।

Tags:    

Similar News