ਸੀਨੀਅਰ ਪੱਤਰਕਾਰ ਤੇ ਸਿਆਸੀ ਮਾਹਿਰ ਪ੍ਰਮੋਦ ਛਾਬੜਾ ਦਾ ਹੋਇਆ ਦੇਹਾਂਤ

ਅੱਜ ਮੀਡੀਆ ਜਗਤ ਨੂੰ ਉਸ ਸਮੇਂ ਵੱਡਾ ਘਾਟਾ ਪੈ ਗਿਆ ਜਦੋਂ ਸੀਨੀਅਰ ਪੱਤਰਕਾਰ ਅਤੇ ਸਿਆਸੀ ਮਾਹਿਰ ਪ੍ਰਮੋਦ ਛਾਬੜਾ ਦਾ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਪ੍ਰਮੋਦ ਛਾਬੜਾ ਪਿਛਲੇ ਕਈ ਮਹੀਨੇ ਤੋਂ ਉਹ ‘ਹਮਦਰਦ ਟੀਵੀ’ ਨਾਲ ਵੀ ਕੰਮ ਕਰ ਰਹੇ ਸੀ

Update: 2024-06-15 14:33 GMT

ਚੰਡੀਗੜ੍ਹ : ਅੱਜ ਮੀਡੀਆ ਜਗਤ ਨੂੰ ਉਸ ਸਮੇਂ ਵੱਡਾ ਘਾਟਾ ਪੈ ਗਿਆ ਜਦੋਂ ਸੀਨੀਅਰ ਪੱਤਰਕਾਰ ਅਤੇ ਸਿਆਸੀ ਮਾਹਿਰ ਪ੍ਰਮੋਦ ਛਾਬੜਾ ਦਾ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। 62 ਵਰਿ੍ਹਆਂ ਦੇ ਪ੍ਰਮੋਦ ਛਾਬੜਾ ਕਈ ਚੈਨਲਾਂ ਨਾਲ ਜੁੜੇ ਹੋਏ ਸਨ ਅਤੇ ਪਿਛਲੇ ਕਈ ਮਹੀਨੇ ਤੋਂ ਉਹ ‘ਹਮਦਰਦ ਟੀਵੀ’ ਨਾਲ ਵੀ ਕੰਮ ਕਰ ਰਹੇ ਸੀ ਅਤੇ ਚੈਨਲ ਦੇ ਪ੍ਰੋਗਰਾਮ ‘ਹੈਲੋ ਪੰਜਾਬ’ ਵਿਚ ਸਿਆਸੀ ਮਾਹਿਰ ਵਜੋਂ ਸ਼ਾਮਲ ਹੁੰਦੇ ਸੀ।

ਪੱਤਰਕਾਰਤਾ ਦੇ ਖੇਤਰ ਵਿਚ ਅਹਿਮ ਨਾਮਣਾ ਖੱਟਣ ਵਾਲੇ ਸੀਨੀਅਰ ਪੱਤਰਕਾਰ ਪ੍ਰਮੋਦ ਛਾਬੜਾ ਦਾ ਅੱਜ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਮਹੀਨਿਆਂ ਤੋਂ ਹਮਦਰਦ ਟੀਵੀ ਦੇ ‘ਹੈਲੋ ਪੰਜਾਬ’ ਪ੍ਰੋਗਰਾਮ ਵਿਚ ਸਿਆਸੀ ਮਾਹਿਰ ਵਜੋਂ ਸ਼ਿਰਕਤ ਕਰਦੇ ਸੀ। 62 ਸਾਲਾਂ ਦੇ ਪ੍ਰਮੋਦ ਛਾਬੜਾ ਲੰਬੇ ਸਮੇਂ ਤੋਂ ਪੱਤਰਕਾਰੀ ਖੇਤਰ ਨਾਲ ਜੁੜੇ ਹੋਏ ਸੀ।

ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਵੇਰੇ ਕਰੀਬ 10 ਵਜੇ ਉਨ੍ਹਾਂ ਨੂੰ ਐਸੀਡਿਟੀ ਦੀ ਸਮੱਸਿਆ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪਹਿਲਾਂ ਤੋਂ ਚੱਲ ਰਹੀ ਆਪਣੀ ਦਵਾਈ ਖਾ ਲਈ ਪਰ ਸਾਢੇ 12 ਵਜੇ ਉਨ੍ਹਾਂ ਦੀ ਸਿਹਤ ਹੋਰ ਜ਼ਿਆਦਾ ਖ਼ਰਾਬ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਚੰਡੀਗੜ੍ਹ ਦੇ ਸੈਕਟਰ 16 ਦੇ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਪਰਮ ਮਿੱਤਰ ਰਣਬੀਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਕਾਫ਼ੀ ਸਾਲ ਪਹਿਲਾਂ ਸਟੰਟ ਪਿਆ ਹੋਇਆ ਸੀ, ਜਿਸ ਕਰਕੇ ਉਨ੍ਹਾਂ ਦੀ ਦਵਾਈ ਵੀ ਚਲਦੀ ਸੀ। ਉਨ੍ਹਾਂ ਦੱਸਿਆ ਕਿ ਪ੍ਰਮੋਦ ਛਾਬੜਾ ਪਿਛਲੇ ਕਰੀਬ ਪੰਜ ਛੇ ਮਹੀਨੇ ਤੋਂ ਸ਼ਿਵਾਲਿਕ ਵਿਹਾਰ ਨਵਾਂ ਗਾਓਂ ਵਿਖੇ ਰਹਿ ਰਹੇ ਸੀ ਜਦਕਿ ਇਸ ਤੋਂ ਪਹਿਲਾਂ ਉਹ ਸੈਕਟਰ 23 ਵਿਚ ਰਹਿੰਦੇ ਸੀ। ਉਨ੍ਹਾਂ ਦੱਸਿਆ ਕਿ ਪ੍ਰਮੋਦ ਛਾਬੜਾ ਜੀ ਦਾ ਅੰਤਿਮ ਸਸਕਾਰ ਸਵੇਰੇ 11 ਵਜੇ ਸੈਕਟਰ 25 ਦੇ ਸ਼ਮਸ਼ਾਨਘਾਟ ਵਿਖੇ ਕੀਤੇ ਜਾਵੇਗਾ।

ਦੱਸ ਦਈਏ ਕਿ ਪ੍ਰਮੋਦ ਛਾਬੜਾ ਆਪਣੇ ਪਿੱਛੇ ਪਤਨੀ ਅਤੇ ਚਾਰ ਬੱਚਿਆਂ ਨੂੰ ਛੱਡਡ ਗਏ। ਉਨ੍ਹਾਂ ਦੇ ਦੋ ਬੇਟੀਆਂ ਅਤੇ ਦੋ ਬੇਟੇ ਨੇ, ਜਿਨ੍ਹਾਂ ਵਿਚੋਂ ਵੱਡਾ ਬੇਟਾ ਅਧਿਆਪਕ ਐ ਜਦਕਿ ਵੱਡੀ ਬੇਟੀ ਵਿਆਹੀ ਹੋਈ ਐ। ਇਸੇ ਤਰ੍ਹਾਂ ਉਨ੍ਹਾਂ ਦੀ ਛੋਟੀ ਬੇਟੀ ਸੀਏ ਐ ਜਦਕਿ ਉਨ੍ਹਾਂ ਦਾ ਛੋਟਾ ਬੇਟਾ ਕੋਰੀਓਗ੍ਰਾਫ਼ਰ ਐ। 

Tags:    

Similar News