ਅੰਮ੍ਰਿਤਸਰ ਏਅਰਪੋਰਟ ਰੋਡ ’ਤੇ ਪੁਲਿਸ ਵੱਲੋਂ ਚੈਕਿੰਗ ਲਈ ਨਾਕਾਬੰਦੀ
ਅੰਮ੍ਰਿਤਸਰ ਵਿਚ ਪਿਛਲੇ ਦਿਨੀ ਥਾਣਾ ਅਜਨਾਲਾ ਦੇ ਬਾਹਰ ਮਿਲੀ ਬੰਬਨੂਮਾ ਚੀਜ਼ ਮਿਲਣ ਤੋਂ ਬਾਅਦ ਪੁਲਿਸ ਪੂਰੀ ਤਰ੍ਹਾਂ ਹਰਕਤ ਵਿੱਚ ਨਜਰ ਆ ਰਹੀ, ਜਿਸਦੇ ਚਲਦੇ ਅੱਜ ਅੰਮ੍ਰਿਤਸਰ ਏਅਰਪਰਟ ਦੇ ਬਾਹਰ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਕੀਤੀ ਗਈ ਤੇ ਚਲਦੇ ਆਉਣ ਜਾਣ ਵਾਲੇ ਵਹੀਕਲਾਂ ਦੀ ਸਖਤੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਸੀ।
ਅੰਮ੍ਰਿਤਸਰ : ਅੰਮ੍ਰਿਤਸਰ ਵਿਚ ਪਿਛਲੇ ਦਿਨੀ ਥਾਣਾ ਅਜਨਾਲਾ ਦੇ ਬਾਹਰ ਮਿਲੀ ਬੰਬਨੂਮਾ ਚੀਜ਼ ਮਿਲਣ ਤੋਂ ਬਾਅਦ ਪੁਲਿਸ ਪੂਰੀ ਤਰ੍ਹਾਂ ਹਰਕਤ ਵਿੱਚ ਨਜਰ ਆ ਰਹੀ, ਜਿਸਦੇ ਚਲਦੇ ਅੱਜ ਅੰਮ੍ਰਿਤਸਰ ਏਅਰਪਰਟ ਦੇ ਬਾਹਰ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਕੀਤੀ ਗਈ ਤੇ ਚਲਦੇ ਆਉਣ ਜਾਣ ਵਾਲੇ ਵਹੀਕਲਾਂ ਦੀ ਸਖਤੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਸੀ। ਇਸ ਮੌਕੇ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਤਰਸੇਮ ਸਿੰਘ ਨੇ ਦੱਸਿਆ ਕਿ ਆਲਾ ਅਧਿਕਾਰੀਆਂ ਦੀ ਹਦਾਇਤਾਂ ਤੇ ਦੇਸ਼ਾਂ ਵਿਦੇਸ਼ਾਂ ਤੋਂ ਸ਼ਰਧਾਲੂ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਨਤਮਸਤਕ ਹੋਣ ਦੇ ਲਈ ਆਉਂਦੇ ਹਨ। ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਕਮੀ ਪੇਸ਼ੀ ਨਾ ਆਵੇ, ਜਿਸ ਦੇ ਚਲਦੇ ਏਅਰਪੋਰਟ ਦੇ ਬਾਹਰ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਪਿਛਲੇ ਦਿਨੀ ਵੀ ਇੱਕ ਐਨਆਰਆਈ ਪਰਿਵਾਰ ਦੇ ਨਾਲ ਲੁੱਟ ਦਾ ਮਾਮਲਾ ਸਾਹਮਣੇ ਆਇਆ ਸੀ ਜਿਹਦੇ ਚਲਦੇ ਅਸੀਂ ਜਗ੍ਹਾ ਜਗ੍ਹਾ ਤੇ ਨਾਕੇ ਲਗਾ ਕੇ ਹਰ ਆਉਣ ਜਾਣ ਵਾਲੇ ਵੀਹਕਲਾਂ ਦੀ ਚੈਕਿੰਗ ਕਰ ਰਹੇ ਹਨ ਤੇ ਉਹਨਾਂ ਦੀ ਸਖਤੀ ਨਾਲ ਚੈਕਿੰਗ ਵੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਬਲਿਕ ਦੀ ਸੁਰੱਖਿਆ ਨੂੰ ਲੈ ਕੇ ਇਹ ਨਾਕਾਬੰਦੀ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਲੱਖਾਂ ਰੁਪਇਆ ਦੇ ਰੋਜ਼ ਵਹੀਕਲ ਜਿਹੜੇ ਚੋਰੀ ਹੁੰਦੇ ਹਨ ਉਹਨਾਂ ਨੂੰ ਨੱਥ ਪਾਉਣ ਨੂੰ ਲੈ ਕੇ ਵੀ ਸਾਡੇ ਵਲੋਂ ਚੈਕਿੰਗ ਰੋਜ਼ਾਨਾ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਸਾਲ ਵੀ ਅਸੀਂ ਦੋ ਨੌਜਵਾਨਾਂ ਕੋਲੋਂ 12 ਦੇ ਕਰੀਬ ਚੋਰੀ ਦੀਆਂ ਗੱਡੀਆਂ ਬਰਾਮਦ ਕੀਤੀਆਂ ਸਨ ਜੋ ਰਣਜੀਤ ਹ ਉਹਨੂੰ ਇਲਾਕੇ ਵਿੱਚੋਂ ਚੋਰੀ ਦੀ ਵਾਰਦਾਤਾਂ ਕਰਕੇ ਗੱਡੀਆਂ ਚੋਰੀ ਕਰਦੇ ਸਨ। ਉਹਨਾਂ ਕਿਹਾ ਕਿ ਅਸੀਂ ਪਬਲਿਕ ਦੀ ਹਿਫਾਜ਼ਤ ਲਈ ਪਬਲਿਕ ਨੂੰ ਹੈਲਮਟ ਪਾਉਣ ਦੇ ਲਈ ਕਹਿੰਦੇ ਹਾਂ, ਜਿਸ ਵਿੱਚ ਉਹਨਾਂ ਦੀ ਹੀ ਸੁਰੱਖਿਆ ਹੈ ਤਾਂ ਜੋ ਕੋਈ ਦੁਰਘਟਨਾ ਨਾ ਹੋ ਸਕੇ। ਉਹਨਾਂ ਕਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੀ ਗੱਡੀਆਂ ਦੇ ਕਾਗਜ ਪੂਰੇ ਰੱਖਣ ਤਾਂ ਜੋ ਉਹਨਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।