ਚੰਡੀਗੜ੍ਹ ਕਲੱਬ ਬੰਬ ਧਮਾਕਾ: ਹਮਲਾਵਰਾਂ ਦਾ ਇੱਕ ਹੋਰ CCTV ਆਇਆ ਸਾਹਮਣੇ

By :  Gill
Update: 2024-11-27 02:39 GMT

ਚੰਡੀਗੜ੍ਹ : ਚੰਡੀਗੜ੍ਹ 2 ਕਲੱਬਾਂ ਦੇ ਬਾਹਰ ਬੰਬ ਧਮਾਕਾ ਕਰਨ ਵਾਲੇ ਮੁਲਜ਼ਮ ਦਾ ਇੱਕ ਹੋਰ ਸੀਸੀਟੀਵੀ ਸਾਹਮਣੇ ਆਇਆ ਹੈ। ਮੁਲਜ਼ਮ ਏਅਰਪੋਰਟ ਰੋਡ ਨੇੜੇ ਇੱਕ ਮਾਲ ਅਤੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਸਾਈਕਲ ’ਤੇ ਸਵਾਰ ਕੈਦ ਹੋ ਗਏ। ਪੁਲੀਸ ਨੇ ਮੁਲਜ਼ਮਾਂ ਦਾ ਚੰਡੀਗੜ੍ਹ ਤੋਂ ਮੁਹਾਲੀ ਤੱਕ ਪਿੱਛਾ ਕੀਤਾ ਅਤੇ ਪਟਿਆਲਾ ਰੋਡ ’ਤੇ ਸਥਿਤ ਟੋਲ ਪਲਾਜ਼ਾ ’ਤੇ ਪੁੱਜੀ।

ਮੁਲਜ਼ਮ ਮੋਹਾਲੀ ਜਾ ਕੇ ਗਾਇਬ ਹੋ ਗਿਆ। ਇਸ ਤੋਂ ਬਾਅਦ ਉਹ ਕਿਸੇ ਵੀ ਸੀਸੀਟੀਵੀ ਕੈਮਰੇ ਵਿੱਚ ਨਜ਼ਰ ਨਹੀਂ ਆਇਆ। ਉਂਜ ਪੁਲੀਸ ਲਗਾਤਾਰ ਮੁਹਾਲੀ ਅਤੇ ਆਸਪਾਸ ਦੇ ਕੈਮਰਿਆਂ ਨੂੰ ਸਕੈਨ ਕਰਨ ਵਿੱਚ ਲੱਗੀ ਹੋਈ ਹੈ।

ਅਪਰਾਧ ਸ਼ਾਖਾ ਕਲੱਬ ਸੰਚਾਲਕਾਂ ਅਤੇ ਕਲੱਬ ਬਾਊਂਸਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਸ ਇਸ ਮਾਮਲੇ ਨੂੰ ਫਿਰੌਤੀ ਨਾਲ ਜੋੜ ਕੇ ਵੀ ਦੇਖ ਰਹੀ ਹੈ ਕਿਉਂਕਿ ਕਈ ਕਲੱਬ ਮਾਲਕਾਂ ਨੂੰ ਫਿਰੌਤੀ ਦੀਆਂ ਕਾਲਾਂ ਆਈਆਂ ਹਨ। ਇਸ ਮਾਮਲੇ ਵਿੱਚ ਵੀ ਗੈਂਗਸਟਰ ਗੋਲਡੀ ਬਰਾੜ ਵੱਲੋਂ ਪੋਸਟ ਵਿੱਚ ਕਿਹਾ ਗਿਆ ਹੈ ਕਿ ਇਹ ਹਮਲਾ ਪ੍ਰੋਟੈਕਸ਼ਨ ਮਨੀ ਨਾ ਦੇਣ ਕਾਰਨ ਕੀਤਾ ਗਿਆ ਹੈ।

Tags:    

Similar News