ਸੰਗਰੂਰ ਦਾ ਫੌਜੀ Lance Naik Rinku singh ਸਿੱਕਮ 'ਚ ਸ਼ਹੀਦ
ਸੰਗਰੂਰ ਦੇ ਪਿੰਡ ਨਮੋਲ ਨਾਲ ਸੰਬੰਧਤ ਲਾਂਸ ਨਾਇਕ ਰਿੰਕੂ ਸਿੰਘ ਦੀ ਸਿੱਕਮ ਵਿੱਚ ਡਿਊਟੀ ਦੌਰਾਨ ਮੌਤ ਹੋ ਗਈ। ਰਿੰਕੂ ਸਿੰਘ 55 ਇੰਜਨੀਅਰ ਰੈਜੀਮੈਂਟ ਯੂਨਿਟ ਵਿੱਚ ਸੇਵਾ ਕਰ ਰਹੇ ਸਨ ਅਤੇ 2016 ਵਿੱਚ ਫੌਜ ਵਿੱਚ ਭਰਤੀ ਹੋਏ ਸਨ। ਇਹ ਦਰਦਨਾਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸਿੱਕਮ ਵਿੱਚ ਆਰਮੀ ਰੋਡ ਬਣਾਉਣ ਦੇ ਕੰਮ ਦੌਰਾਨ ਕੰਕਰੀਟ ਮਸ਼ੀਨ ਦਾ ਸਟੇਰਿੰਗ ਅਚਾਨਕ ਲਾਕ ਹੋ ਗਿਆ।
ਸੰਗਰੂਰ : ਸੰਗਰੂਰ ਦੇ ਪਿੰਡ ਨਮੋਲ ਨਾਲ ਸੰਬੰਧਤ ਲਾਂਸ ਨਾਇਕ ਰਿੰਕੂ ਸਿੰਘ ਦੀ ਸਿੱਕਮ ਵਿੱਚ ਡਿਊਟੀ ਦੌਰਾਨ ਮੌਤ ਹੋ ਗਈ। ਰਿੰਕੂ ਸਿੰਘ 55 ਇੰਜਨੀਅਰ ਰੈਜੀਮੈਂਟ ਯੂਨਿਟ ਵਿੱਚ ਸੇਵਾ ਕਰ ਰਹੇ ਸਨ ਅਤੇ 2016 ਵਿੱਚ ਫੌਜ ਵਿੱਚ ਭਰਤੀ ਹੋਏ ਸਨ। ਇਹ ਦਰਦਨਾਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸਿੱਕਮ ਵਿੱਚ ਆਰਮੀ ਰੋਡ ਬਣਾਉਣ ਦੇ ਕੰਮ ਦੌਰਾਨ ਕੰਕਰੀਟ ਮਸ਼ੀਨ ਦਾ ਸਟੇਰਿੰਗ ਅਚਾਨਕ ਲਾਕ ਹੋ ਗਿਆ। ਨਿਯੰਤਰਣ ਤੋਂ ਬਾਹਰ ਹੋਈ ਮਸ਼ੀਨ ਕਾਰਨ ਹੋਏ ਹਾਦਸੇ ਵਿੱਚ ਰਿੰਕੂ ਸਿੰਘ ਦੀ ਮੌਤ ਹੋ ਗਈ।
ਉਹ ਆਪਣੇ ਪਿੱਛੇ ਮਾਤਾ–ਪਿਤਾ ਅਤੇ ਵੱਡੇ ਭਰਾ ਨੂੰ ਛੱਡ ਗਏ ਹਨ। ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ। ਲੋਕ ਇਸ ਵਿਰੋਧਭਰੇ ਸਮੇਂ ਵਿੱਚ ਪਰਿਵਾਰ ਨਾਲ ਗਹਿਰੀ ਸਾਂਝ ਵਿਖਾ ਰਹੇ ਹਨ। ਰਿੰਕੂ ਸਿੰਘ ਦੀ ਸ਼ਹਾਦਤ ਸਦੀਵੀ ਯਾਦ ਰਹੇਗੀ।
ਪਿੰਡ ਦੇ ਸਰਪੰਚ ਸੁਖਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਆਰਮੀ ਤੋਂ ਫੋਨ ਆਇਆ ਸੀ, ਜਿਸ ਦੇ ਵਿੱਚ ਦੱਸਿਆ ਗਿਆ ਕਿ ਉਹਨਾਂ ਦੇ ਪਿੰਡ ਦੇ ਫੌਜੀ ਨੌਜਵਾਨ ਰਿੰਕੂ ਸਿੰਘ ਦੀ ਇੱਕ ਘਟਨਾ ਦੇ ਵਿੱਚ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਇਸ ਖਬਰ ਨਾਲ ਪੂਰੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਹੈ। ਉਹਨਾਂ ਨੇ ਦੱਸਿਆ ਕਿ ਰਿੰਕੂ ਸਿੰਘ ਇੱਕ ਚੰਗਾ ਸਪੋਰਟਸਮੈਨ ਸੀ ਜਿਸ ਦੇ ਕਾਰਨ ਪੰਚਾਇਤ ਨੇ ਫੈਸਲਾ ਕੀਤਾ ਹੈ ਕਿ ਰਿੰਕੂ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਦੇ ਹੀ ਖੇਡ ਸਟੇਡੀਅਮ ਦੇ ਵਿੱਚ ਕੀਤਾ ਜਾਵੇਗਾ ਤੇ ਇੱਥੇ ਉਸ ਦੀ ਯਾਦਗਾਰ ਸਥਾਪਿਤ ਕੀਤੀ ਜਾਵੇਗੀ।
ਗੁਆਂਢੀ ਜਗਸੀਰ ਸਿੰਘ ਨੇ ਗੱਲ ਕਰਦਿਆਂ ਦੱਸਿਆ ਕਿ ਇਸ ਖਬਰ ਤੋਂ ਬਾਅਦ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਇਸ ਘਟਨਾ ਨੇ ਉਹਨਾਂ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਉਹਨਾਂ ਨੇ ਦੱਸਿਆ ਕਿ ਰਿੰਕੂ ਸਿੰਘ ਨੌ ਸਾਲ ਤੋਂ ਆਰਮੀ ਦੇ ਵਿੱਚ ਸੇਵਾ ਨਿਭਾ ਰਿਹਾ ਸੀ।
ਆਰਮੀ 'ਚ ਰਿਟਾਇਰਡ ਹੌਲਦਾਰ ਪਿੰਡ ਨਮੋਲ ਦੇ ਮਲ ਸਿੰਘ ਨੇ ਦੱਸਿਆ ਕਿ ਰਿੰਕੂ ਸਿੰਘ ਪੁੱਤਰ ਬਿੰਦਰ ਸਿੰਘ ਜਿਸ ਦੀ ਸਾਨੂੰ ਖਬਰ ਮਿਲੀ ਹੈ ਕਿ ਉਹ ਫੌਜ ਦੇ ਵਿੱਚ ਸ਼ਹੀਦ ਹੋ ਗਿਆ ਹੈ। ਉਹਨਾਂ ਨੇ ਦੱਸਿਆ ਕਿ ਨਮੋਲ ਦੇ ਵਿੱਚ ਇਲਾਕੇ ਚ ਸਭ ਤੋਂ ਵੱਧ ਨੌਜਵਾਨ ਫੌਜ ਦੇ ਵਿੱਚ ਭਰਤੀ ਹਨ 80 ਤੋਂ 90 ਦੇ ਕਰੀਬ ਇਸ ਸਮੇਂ ਰਿਟਾਇਰਡ ਹੋ ਚੁੱਕੇ ਹਨ, ਉਹਨਾਂ ਨੇ ਕਿਹਾ ਕਿ ਪੂਰੇ ਸਨਮਾਨ ਦੇ ਨਾਲ ਰਿੰਕੂ ਸਿੰਘ ਦਾ ਸੰਸਕਾਰ ਕੀਤਾ ਜਾਣਾ ਚਾਹੀਦਾ।