ਸੰਗਰੂਰ : ਫੇਕ ਟ੍ਰੇਡਿੰਗ ਐਪ ਜ਼ਰੀਏ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼
ਸੰਗਰੂਰ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਥਾਣਾ ਸਾਇਬਰ ਕ੍ਰਾਈਮ ਸੰਗਰੂਰ ਨੇ ਕਰਨਵੀਰ ਕਾਂਸਲ ਵਾਸੀ ਸੁਨਾਮ ਨਾਲ ਫੇਕ ਟ੍ਰੇਡਿੰਗ ਪਲੇਟਫਾਰਮ ਰਾਹੀਂ 17 ਲੱਖ 93 ਹਜ਼ਾਰ ਦੀ ਠੱਗੀ ਕਰਨ ਵਾਲੇ ਮੋਹਾਲੀ ਦੇ ਇਕ ਗਿਰੋਹ ਦੇ 10 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ।
By : Makhan shah
Update: 2025-06-19 14:32 GMT
ਸੰਗਰੂਰ : ਸੰਗਰੂਰ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਥਾਣਾ ਸਾਇਬਰ ਕ੍ਰਾਈਮ ਸੰਗਰੂਰ ਨੇ ਕਰਨਵੀਰ ਕਾਂਸਲ ਵਾਸੀ ਸੁਨਾਮ ਨਾਲ ਫੇਕ ਟ੍ਰੇਡਿੰਗ ਪਲੇਟਫਾਰਮ ਰਾਹੀਂ 17 ਲੱਖ 93 ਹਜ਼ਾਰ ਦੀ ਠੱਗੀ ਕਰਨ ਵਾਲੇ ਮੋਹਾਲੀ ਦੇ ਇਕ ਗਿਰੋਹ ਦੇ 10 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਕਤਪਾਨ ਪੁਲਿਸ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗਿਰੋਹ ਦੇ ਮੈਂਬਰਾਂ ਵੱਲੋਂ ਕਰਨਵੀਰ ਕਾਂਸਲ ਵਾਸੀ ਸੁਨਾਮ ਨੂੰ ਵਾਟਸਐਪ ਗਰੁੱਪ ਜ਼ਰੀਏ ਸੰਪਰਕ ਕਰਕੇ ਸ਼ੇਅਰ ਮਾਰਕਿਟ ਵਿਚ ਇਨਵੈਸਟ ਕਰਨ ਲਈ ਭਰੋਸੇ ਵਿਚ ਲਿਆ ਗਿਆ, ਜਿਸ ਦੌਰਾਨ ਠੱਗਾਂ ਨੇ ਲਗਾਤਾਰ ਕਈ ਕਿਸ਼ਤਾਂ ਵਿਚ ਉਸ ਕੋਲੋਂ ਵੱਖ ਵੱਖ ਖਾਤਿਆਂ ਵਿਚ ਪੈਸੇ ਪਵਾਏ।