ਸੰਗਰੂਰ 'ਚ ਸ਼ਹੀਦ ਫੌਜੀ ਦੀ ਲਾਸ਼ ਲਈ ਸਰਕਾਰੀ ਹਸਪਤਾਲ ਦਾ ਫਰਿੱਜ ਦੇਣ ਤੋਂ ਇਨਕਾਰ!
ਸੰਗਰੂਰ ਦੇ ਪਿੰਡ ਨਮੋਲ ਦੇ ਨੌਜਵਾਨ ਫੌਜੀ ਰਿੰਕੂ ਸਿੰਘ ਲਾਸ ਨਾਇਕ ਦੀ ਕੱਲ ਹੀ ਸਿੱਕਮ ਵਿੱਚ ਹਾਦਸੇ ਦੌਰਾਨ ਮੌਤ ਹੋਈ ਹੈ। ਪੂਰੇ ਪਿੰਡ ਵਿੱਚ ਮਾਤਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸੰਗਰੂਰ ਦੇ ਨਜ਼ਦੀਕੀ ਪਿੰਡ ਨਮੋਲ ਦੇ ਦਾ ਰਹਿਣ ਵਾਲਾ ਨੌਜਵਾਨ ਫੌਜੀ ਜੋ ਕਿ ਸਿੱਕਮ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ
ਸੰਗਰੂਰ : ਸੰਗਰੂਰ ਦੇ ਪਿੰਡ ਨਮੋਲ ਦੇ ਨੌਜਵਾਨ ਫੌਜੀ ਰਿੰਕੂ ਸਿੰਘ ਲਾਸ ਨਾਇਕ ਦੀ ਕੱਲ ਹੀ ਸਿੱਕਮ ਵਿੱਚ ਹਾਦਸੇ ਦੌਰਾਨ ਮੌਤ ਹੋਈ ਹੈ। ਪੂਰੇ ਪਿੰਡ ਵਿੱਚ ਮਾਤਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸੰਗਰੂਰ ਦੇ ਨਜ਼ਦੀਕੀ ਪਿੰਡ ਨਮੋਲ ਦੇ ਦਾ ਰਹਿਣ ਵਾਲਾ ਨੌਜਵਾਨ ਫੌਜੀ ਜੋ ਕਿ ਸਿੱਕਮ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ ਕੱਲ ਸ਼ਾਮ ਸਿੱਕਮ ਦੇ ਵਿੱਚ ਇੱਕ ਸੜਕ ਬਣਾਉਂਦੇ ਸਮੇਂ ਕੰਕਰੀਟ ਵਾਲੀ ਮਸ਼ੀਨ ਜਿਸ ਨੂੰ ਰਿੰਕੂ ਸਿੰਘ ਲਾਸਨਾਇਕ ਚਲਾ ਰਿਹਾ ਸੀ ਉਸ ਨਾਲ ਹਾਦਸਾ ਹੋਣ ਕਾਰਨ ਫੌਜੀ ਰਿੰਕੂ ਸਿੰਘ ਦੀ ਮੌਤ ਹੋ ਗਈ ਅਤੇ ਸ਼ਹੀਦ ਦੀ ਮੌਤ ਹੋਣ ਕਾਰਨ ਪੂਰਾ ਪਰਿਵਾਰ ਅਤੇ ਪੂਰਾ ਪਿੰਡ ਨਮੋਲ ਸਦਮੇ ਵਿੱਚ ਹੈ।
ਕੱਲ 7 ਅਗਸਤ ਨੂੰ ਸ਼ਹੀਦ ਰਿੰਕੂ ਸਿੰਘ ਦੀ ਮ੍ਰਿਤਕ ਦੇਹ ਉਨਾਂ ਦੇ ਪਿੰਡ ਲਿਆਂਦੀ ਜਾਵੇਗੀ ਅਤੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾਪਰ ਉਹਦੀ ਮ੍ਰਿਤਕ ਦੇ ਅਤੇ ਪੋਸਟਮਾਰਟਮ ਦੀ ਕਾਰਵਾਈ ਦੇ ਲਈ ਪਰਿਵਾਰਿਕ ਮੈਂਬਰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚੇ ਅਤੇ ਜਦੋਂ ਉਹਨਾਂ ਨੇ ਐਸਐਮਓ ਸੰਗਰੂਰ ਵਿਨੋਦ ਕੁਮਾਰ ਦੇ ਨਾਲ ਆਪਣੇ ਸ਼ਹੀਦ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਰੱਖਣ ਦੇ ਲਈ ਫਜ ਦੀ ਗੱਲ ਕੀਤੀ ਤਾਂ ਪਰਿਵਾਰ ਨੇ ਇਲਜ਼ਾਮ ਲਗਾਏ ਕਿ ਐਸਐਮਓ ਨੇ ਸਾਨੂੰ ਫ੍ਰਿਜ ਦੇਣ ਤੋਂ ਮਨਾਹੀ ਕਰ ਦਿੱਤੀ। ਉਹਨਾਂ ਨੇ ਇਲਜ਼ਾਮ ਲਗਾਉਂਦੇ ਆਖਿਆ ਕੀ ਡਾਕਟਰ ਨੇ ਕਿਹਾ ਕਿ ਸਾਡੇ ਕੋਲੇ ਸਿਰਫ ਛੇ ਫ੍ਰਿਜ ਹਨ ਮੌਕੇ ਦੇ ਉੱਪਰ ਤੁਸੀਂ ਸਾਨੂੰ ਜਾਣਕਾਰੀ ਦਿਓ ਅਗਰ ਫਰਿਜ ਵਿਹਲਾ ਹੋਵੇਗਾ ਤਾਂ ਤੁਹਾਨੂੰ ਦੇ ਦਿੱਤਾ ਜਾਵੇਗਾ।
ਉਹਨਾਂ ਨੇ ਇਲਜ਼ਾਮ ਲਗਾਉਂਦੇ ਕਿਹਾ ਕਿ ਡਾਕਟਰ ਵਿਨੋਦ ਕੁਮਾਰ ਨੇ ਸਾਨੂੰ ਕਿਹਾ ਕਿ ਤੁਸੀਂ ਆਪਣੇ ਬਿਹਾਫ ਤੇ ਸੁਨਾਮ ਅਤੇ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲਾਂ ਵਿੱਚੋਂ ਵੀ ਪਤਾ ਕਰ ਲਵੋ ਪਰ ਦੂਜੇ ਪਾਸੇ ਜਦੋਂ ਅਸੀਂ ਸੰਗਰੂਰ ਦੇ ਐਸਐਮਓ ਵਿਨੋਦ ਕੁਮਾਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੈਮਰੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਸਿਰਫ ਛੇ ਫਰਿੱਜ ਹੀ ਹਨ ਅੱਜ ਛੇ ਮ੍ਰਿਤਕ ਦੇਹਾਂ ਆਈਆਂ ਸਨ, ਜਿਸ ਕਾਰਨ ਸਾਰੇ ਫਰਿਜ ਵਿਅਸਤ ਸਨ ਮੇਰੇ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਮੌਕੇ ਉੱਪਰ ਆ ਕੇ ਦੱਸਿਓ ਅਤੇ ਤੁਹਾਨੂੰ ਪ੍ਰਬੰਧ ਕਰਕੇ ਦੇ ਦਿੱਤਾ ਜਾਵੇਗਾ ਪਰ ਐਸਐਮਓ ਦੇ ਨਾਲ ਗੱਲਬਾਤ ਦੌਰਾਨ ਹੀ ਪਰਿਵਾਰ ਨੇ ਚਲਦੇ ਕੈਮਰੇ ਵਿੱਚ ਹੀ ਡਾਕਟਰ ਸਾਹਮਣੇ ਕਹਿ ਦਿੱਤਾ ਕਿ ਤੁਸੀਂ ਸਾਨੂੰ ਸਾਫ ਤੌਰ ਤੇ ਮਨਾਹੀ ਕੀਤੀ ਸੀ ਜਿੱਥੇ ਕਿ ਦੋਨਾਂ ਧਿਰਾਂ ਦੇ ਵਿੱਚ ਆਪਸੀ ਬਿਆਨਬਾਜੀ ਹੋਈ
ਵੱਡੇ ਸਵਾਲ ਖੜੇ ਹੁੰਦੇ ਹਨ ਕਿ ਇੱਕ ਸ਼ਹੀਦ ਨੌਜਵਾਨ ਜਿਹਨੇ ਕਿ ਭਾਰਤੀ ਫੌਜ ਦੇ ਵਿੱਚ ਨੌਕਰੀ ਕਰਦੇ ਹੋਏ ਆਪਣੀ ਜਾਨ ਦੇ ਦਿੱਤੀ ਅਤੇ ਕੱਲ ਨੂੰ ਸਰਕਾਰੀ ਸਨਮਾਨਾਂ ਦੇ ਨਾਲ ਉਹਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਪਰ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਐਸਐਮਓ ਦੇ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਫਰਿਜ ਦੇਣ ਨੂੰ ਵੀ ਕਿਤੇ ਨਾ ਕਿਤੇ ਮਨਾਹੀ ਕਰ ਦਿੱਤੀ ਗਈ ਅਤੇ ਕਿਹਾ ਗਿਆ ਕਿ ਅਗਰ ਫ੍ਰਿਜ ਵਿਹਲਾ ਹੋਵੇਗਾ ਤਾਂ ਤੁਹਾਨੂੰ ਦੇ ਦਿੱਤਾ ਜਾਵੇਗਾ।