ਮੁੰਡਿਆਂ ਨੂੰ ਡੌਂਕੀ ਰੂਟ ’ਤੇ ਫਸਾ ਠੱਗੀ ਮਾਰਦਾ ਸੀ ਇਹ ਗਾਇਕ!

ਲੋਕਾਂ ਵਿੱਚ ਵਿਦੇਸ਼ ਜਾਣ ਦੇ ਵੱਧ ਰਹੇ ਰੁਝਾਨ ਦਾ ਠੱਗ ਏਜੰਟਾਂ ਦੇ ਵੱਲੋਂ ਪੂਰਾ ਫਾਇਦਾ ਚੁੱਕਿਆ ਜਾ ਰਿਹੈ ਤੇ ਹੁਣ ਨਾਮੀ ਗਾਇਕ ਦਾ ਨਾਮ ਵੀ ਠੱਗੀ ਦੇ ਵਿੱਚ ਸਾਹਮਣੇ ਆਉਣ ਲੱਗਾ..ਜਿਸ ਦੇ ਚਲਦੇ ਫਰਜੀ ਵੀਜ਼ਿਆਂ ‘ਤੇ ਲੋਕਾਂ ਨੂੰ ਅਮਰੀਕਾ ਭੇਜਣ ਵਾਲੇ ਰੈਕੇਟ ‘ਚ ਕਥਿਤ ਤੌਰ ‘ਤੇ ਸ਼ਾਮਲ ਪੰਜਾਬੀ ਗਾਇਕ ਫਤਿਹਜੀਤ ਸਿੰਘ ਪੁਲਿਸ ਦੇ ਅੜਿਕੇ ਚੜਿਆ।

Update: 2024-09-13 14:07 GMT

ਦਿੱਲੀ : ਲੋਕਾਂ ਵਿੱਚ ਵਿਦੇਸ਼ ਜਾਣ ਦੇ ਵੱਧ ਰਹੇ ਰੁਝਾਨ ਦਾ ਠੱਗ ਏਜੰਟਾਂ ਦੇ ਵੱਲੋਂ ਪੂਰਾ ਫਾਇਦਾ ਚੁੱਕਿਆ ਜਾ ਰਿਹੈ ਤੇ ਹੁਣ ਨਾਮੀ ਗਾਇਕ ਦਾ ਨਾਮ ਵੀ ਠੱਗੀ ਦੇ ਵਿੱਚ ਸਾਹਮਣੇ ਆਉਣ ਲੱਗਾ..ਜਿਸ ਦੇ ਚਲਦੇ ਫਰਜੀ ਵੀਜ਼ਿਆਂ ‘ਤੇ ਲੋਕਾਂ ਨੂੰ ਅਮਰੀਕਾ ਭੇਜਣ ਵਾਲੇ ਰੈਕੇਟ ‘ਚ ਕਥਿਤ ਤੌਰ ‘ਤੇ ਸ਼ਾਮਲ ਪੰਜਾਬੀ ਗਾਇਕ ਫਤਿਹਜੀਤ ਸਿੰਘ ਪੁਲਿਸ ਦੇ ਅੜਿਕੇ ਚੜਿਆ।. ਜਲੰਧਰ ਦੇ ਰਹਿਣ ਵਾਲੇ ਫਤਿਹਜੀਤ ਸਿੰਘ ਨੂੰ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ । ਇੱਥੋਂ ਫਤਿਹਜੀਤ ਸਿੰਘ ਡੰਕੀ ਰੂਟ ਰਾਹੀਂ ਕਿਸੇ ਯਾਤਰੀ ਨੂੰ ਅਮਰੀਕਾ ਭੇਜਣ ਦੀ ਕੋਸ਼ਿਸ਼ ਕਰ ਰਿਹਾ ਸੀ।

ਜਲੰਧਰ ਨਾਲ ਸਬੰਧਤ ਪੰਜਾਬੀ ਗਾਇਕ ਫਤਿਹਜੀਤ ਸਿੰਘ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ.. ਪੁਲਿਸ ਨੇ ਫਤਿਹਜੀਤ ਨੂੰ ਡੌਂਕੀ ਰਾਹੀਂ ਲੋਕਾਂ ਨੂੰ ਅਮਰੀਕਾ ਭੇਜਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ।ਫਤਿਹਜੀਤ ਦੇ ਸਾਥੀ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।ਦੱਸ ਦੇਈਏ ਕਿ ਫਤਿਹਜੀਤ ਸਿੰਘ ਪਹਿਲੀ ਵਾਰ 4 ਸਾਲ ਪਹਿਲਾਂ ਆਪਣੇ ਗੀਤ ਸੁਰਮਾ ਨਾਲ ਸੁਰਖੀਆਂ ਵਿੱਚ ਆਏ ਸਨ। ਉਕਤ ਗੀਤ ਨੂੰ ਪੰਜਾਬ ਦੇ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਉਸ ਦਾ ਨਵਾਂ ਟ੍ਰੈਕ ਪਰਾਂਡਾ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ।

ਇਸ ਮਾਮਲੇ ਨੂੰ ਲੈ ਕੇ ਆਈਜੀਆਈ ਦੀ ਡੀਸੀਪੀ ਊਸ਼ਾ ਰੰਗਨਾਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ- ਪੁੱਛ-ਗਿੱਛ ਸਾਹਮਣੇ ਆਇਆ ਕਿ ਮੁਲਜ਼ਮ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਗਾਇਕ ਕਈ ਦੇਸ਼ਾਂ ਵਿੱਚ ਸ਼ੋਅ ਦਾ ਹਿੱਸਾ ਰਿਹਾ ਹੈ। ਮੁਲਜ਼ਮ ਸੁਲਤਾਨ ਸਿੰਘ ਨਾਮਕ ਏਜੰਟ ਦੇ ਸੰਪਰਕ ਵਿੱਚ ਸੀ। ਸੁਲਤਾਨ ਲੋਕਾਂ ਨੂੰ ਅਮਰੀਕਾ ਭੇਜਣ ਦੇ ਨਾਂ 'ਤੇ ਧੋਖਾਧੜੀ ਕਰਦਾ ਸੀ।ਡੀਸੀਪੀ ਨੇ ਦੱਸਿਆ ਕਿ ਸੁਲਤਾਨ ਸਿੰਘ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਮੁਲਜ਼ਮ ਗਾਇਕ ਨੇ ਘੱਟ ਸਮੇਂ ਵਿੱਚ ਵੱਧ ਪੈਸੇ ਕਮਾਉਣ ਦੀ ਸੋਚੀ। ਪੁਲਸ ਨੇ ਦੋਸ਼ ਲਾਇਆ ਕਿ ਦੋਵੇਂ ਇਕੱਠੇ ਕੰਮ ਕਰਦੇ ਸਨ।

ਪੁੱਛਗਿੱਛ ਦੌਰਾਨ ਫਤਿਹਜੀਤ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਕਿ ਗੁਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੇ ਅਮਰੀਕਾ ਜਾਣ ਕਈ ਸੁਲਤਾਨ ਸਿੰਘ ਨਾਲ ਸੰਪਰਕ ਕੀਤਾ ਸੀ।ਸਾਰੇ ਦਸਤਾਵੇਜ਼ਾਂ ਦਾ ਪ੍ਰਬੰਧ ਕਰਨ ਲਈ 50 ਲੱਖ ਰੁਪਏ ਮੰਗੇ ਸਨ।ਗਾਇਕ ਫਤਿਹਜੀਤ ਸਿੰਘ ਦੇ ਸਾਥੀ ਸੁਲਤਾਨ ਸਿੰਘ ਨੇ ਕਰੀਬ 10 ਲੱਖ ਰੁਪਏ ਐਡਵਾਂਸ ਲੈ ਲਏ ਸਨ। ਜਿਸ ਵਿੱਚੋਂ 4 ਲੱਖ ਰੁਪਏ ਗਾਇਕਾਂ ਦਾ ਕਮਿਸ਼ਨ ਸੀ। ਬਾਕੀ 40 ਲੱਖ ਰੁਪਏ ਅਮਰੀਕਾ ਪਹੁੰਚ ਕੇ ਦੇਣ ਦਾ ਵਾਅਦਾ ਵੀ ਕੀਤਾ ਗਿਆ।ਮੁਲਜ਼ਮ ਨੇ ਪੁਲੀਸ ਨੂੰ ਦੱਸਿਆ ਕਿ ਸੁਲਤਾਨ ਸਿੰਘ ਦੀ ਮਦਦ ਨਾਲ ਸਿੰਗਰ ਅਤੇ ਉਸ ਦੇ ਸਾਥੀਆਂ ਨੇ ਉਕਤ ਵਿਅਕਤੀ ਨੂੰ ਅਮਰੀਕਾ ਭੇਜਣ ਲਈ 5 ਵਾਰ ਕੋਸ਼ਿਸ਼ਾਂ ਕੀਤੀਆਂ।

ਇਸ ਨੂੰ ਵੱਖ-ਵੱਖ ਦੇਸ਼ਾਂ ਰਾਹੀਂ ਅਮਰੀਕਾ ਭੇਜਣ ਦੇ ਯਤਨ ਕੀਤੇ ਗਏ ਪਰ ਸਫ਼ਲਤਾ ਨਹੀਂ ਮਿਲੀ। ਬਹੁਤ ਸਾਰੀਆਂ ਯੋਜਨਾਵਾਂ ਬਣਾਈਆਂ ਗਈਆਂ ਪਰ ਸਾਰੀਆਂ ਅਸਫਲ ਰਹੀਆਂ।ਜਿਸ ਤੋਂ ਬਾਅਦ ਮੁਲਜ਼ਮਾਂ ਨੇ ਵਿਅਕਤੀ ਨੂੰ ਕਜ਼ਾਕਿਸਤਾਨ ਰਾਹੀਂ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ। ਪਰ ਉੱਥੋਂ ਦੇ ਅਧਿਕਾਰੀਆਂ ਨੂੰ ਇਸ ਦਾ ਪਤਾ ਲੱਗ ਗਿਆ। ਜਿੱਥੋਂ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ। ਦਿੱਲੀ ਪੁਲਿਸ ਫਤਿਹਜੀਤ ਸਿੰਘ ਦੇ ਬੈਂਕ ਖਾਤੇ ਦੀ ਵੀ ਜਾਂਚ ਕਰ ਰਹੀ ਹੈ। ਇਹ ਵੀ ਪਤਾ ਲਗਾਇਆ ਜਾਵੇਗਾ ਕਿ ਗਾਇਕ ਅਜਿਹੇ ਹੋਰ ਮਾਮਲਿਆਂ ਵਿੱਚ ਸ਼ਾਮਲ ਸੀ ਜਾਂ ਨਹੀਂ।

Tags:    

Similar News