ਨਸ਼ੀਲੀਆਂ ਗੋਲੀਆਂ ਦਾ ਧੰਦਾ ਕਰਨ ਵਾਲੇ ਪਿਓ ਪੁੱਤ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਨਾਭਾ ਸ਼ਹਿਰ ਦੇ ਅਲੋਹਰਾ ਗੇਟ ਵਿਖੇ ਮੈਡੀਕਲ ਦੁਕਾਨ ਅਤੇ ਘਰ ਵਿੱਚੋਂ 12 ਹਜਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ ਦੇ ਨਾਲ ਨਾਲ 2 ਲੱਖ 7 ਹਜਾਰ ਦੀ ਡਰੱਗ ਮਨੀ ਪੁਲਿਸ ਨੇ ਕੀਤੀ ਬਰਾਮਦ। ਨਸ਼ੀਲੀਆਂ ਗੋਲੀਆਂ ਦਾ ਧੰਦਾ ਕਰਨ ਵਾਲੇ ਪਿਓ ਪੁੱਤ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ।
ਨਾਭਾ : ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਵਿੱਢੀ ਗਈ ਮੁਹਿੰਮ ਦੇ ਤਹਿਤ ਨਾਭਾ ਕੌਤਵਾਲੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਨਾਭਾ ਸ਼ਹਿਰ ਦੇ ਅਲੋਹਰਾ ਗੇਟ ਵਿਖੇ ਮੈਡੀਕਲ ਦੁਕਾਨ ਅਤੇ ਘਰ ਵਿੱਚੋਂ 12 ਹਜਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ ਦੇ ਨਾਲ ਨਾਲ 2 ਲੱਖ 7 ਹਜਾਰ ਦੀ ਡਰੱਗ ਮਨੀ ਪੁਲਿਸ ਨੇ ਕੀਤੀ ਬਰਾਮਦ। ਨਸ਼ੀਲੀਆਂ ਗੋਲੀਆਂ ਦਾ ਧੰਦਾ ਕਰਨ ਵਾਲੇ ਪਿਓ ਪੁੱਤ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ।
ਨਾਭਾ ਦੇ ਡੀਐਸਪੀ ਮਨਦੀਪ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਹਿਲਾਂ ਸਾਨੂੰ ਦੁਕਾਨ ਵਿੱਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਉਸ ਤੋਂ ਬਾਅਦ ਜਦੋਂ ਘਰ ਦੀ ਤਲਾਸ਼ੀ ਲਈ ਗਈ ਤਾਂ ਉਥੇ ਵੱਡੀ ਖ਼ੇਪ ਨਸ਼ੀਲੀਆਂ ਗੋਲੀਆਂ ਦੀ ਬਰਾਮਦ ਕੀਤੀ ਗਈ। ਅਤੇ ਨਸ਼ੀਲੀਆਂ ਗੋਲੀਆਂ ਤੋਂ ਕਮਾਈ ਗਈ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਅਸੀਂ ਇਹਨਾਂ ਦੇ ਖਿਲਾਫ ਐਨਡੀਪੀਸੀ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦੀ ਗ੍ਰਿਫਤ ਵਿੱਚ ਇਹ ਉਹ ਪਿਓ ਪੁੱਤ ਹਨ ਜੋ ਮੈਡੀਕਲ ਦੁਕਾਨ ਦੀ ਆੜ ਵਿੱਚ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕੇਲ ਕੇ ਨੌਜਵਾਨ ਪੀੜੀ ਨੂੰ ਮੌਤ ਦੇ ਮੂੰਹ ਵਿੱਚ ਲਿਜਾ ਰਹੇ ਸੀ। ਇਹ ਪੂਰਾ ਪਰਿਵਾਰ ਨਸ਼ੇ ਦਾ ਗੋਰਖ ਧੰਦਾ ਕਰ ਰਿਹਾ ਸੀ। ਪਹਿਲਾਂ ਇਹਨਾਂ ਦਾ ਇੱਕ ਲੜਕਾ ਨਸ਼ੇ ਦੇ ਆਰੋਪਾਂ ਦੇ ਤਹਿਤ ਜੇਲ ਵਿੱਚ ਹੈ ਅਤੇ ਹੁਣ ਪਿਓ ਪੁੱਤ ਵੀ ਨਸ਼ੇ ਦੇ ਗੋਰਖ ਧੰਦੇ ਵਿੱਚ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚ ਗਏ ਹਨ।
ਨਾਭਾ ਦੇ ਅਲੌਹਰਾ ਗੇਟ ਵਿਖੇ ਮੈਡੀਕਲ ਦੀ ਦੁਕਾਨ ਦੀ ਆੜ ਵਿੱਚ ਇਹ ਨਸ਼ੇ ਦੇ ਗੋਰਖ ਧੰਦਾ ਵਿੱਚ ਜੁਟੇ ਹੋਏ ਸਨ ਅਤੇ ਇਹਨਾਂ ਵੱਲੋਂ ਘਰ ਵਿੱਚ ਵੀ ਵੱਡੀ ਮਾਤਰਾ ਵਿੱਚ ਨਸ਼ੇ ਦੀਆਂ ਗੋਲੀਆਂ ਡੰਪ ਕੀਤਾ ਹੋਇਆ ਸੀ। ਪੁਲਿਸ ਵੱਲੋਂ ਜਦੋਂ ਦੁਕਾਨ ਦੀ ਤਲਾਸ਼ੀ ਲਈ ਤਾਂ ਉਥੋਂ ਕੁਝ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਜਦੋਂ ਘਰ ਦੀ ਤਲਾਸ਼ੀ ਲਈ ਗਈ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ ਘਰ ਵਿੱਚੋਂ 11740 ਗੋਲੀਆਂ ਨਸ਼ੀਲੀਆਂ ਬਰਾਮਦ ਕੀਤੀਆਂ ਗਈਆਂ ਅਤੇ ਨਾਲ ਹੀ ਨਸ਼ੇ ਤੋਂ ਕਮਾਈ ਕੀਤੀ ਗਈ 2 ਲੱਖ 7 ਹਜ਼ਾਰ ਰੁਪਏ ਦੀ ਰਾਸ਼ੀ ਵੀ ਪੁਲਿਸ ਨੇ ਜਬਤ ਕੀਤੀ ਹੈ। ਪੁਲਿਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਇਹ ਨਸ਼ੀਲੀਆਂ ਗੋਲੀਆਂ ਇਹ ਕਿੱਥੋਂ ਲਿਆਉਂਦੇ ਸਨ ਅਤੇ ਅੱਗੇ ਕਿੱਥੇ ਕਿੱਥੇ ਸਪਲਾਈ ਕਰਦੇ ਸਨ।
ਇਸ ਮੌਕੇ ਨਾਭਾ ਦੀ ਡੀਐਸਪੀ ਮਨਦੀਪ ਕੌਰ ਨੇ ਕਿਹਾ ਕਿ ਨਾਭਾ ਕੌਤਵਾਲੀ ਦੇ ਐਸਐਚਓ ਸਰਬਜੀਤ ਚੀਮਾ ਵੱਲੋਂ ਇਹਨਾਂ ਨਸ਼ਾ ਤਸਕਰਾਂ ਤੇ ਨਜ਼ਰ ਬਣਾਈ ਰੱਖੀ ਸੀ ਅਤੇ ਇਹਨਾਂ ਨੂੰ ਹੁਣ 11740 ਨਸ਼ੀਲੀਆਂ ਗੋਲੀਆਂ ਅਤੇ 2 ਲੱਖ 7 ਹਜਾਰ ਰੁਪਏ ਦੀ ਡਰੱਗ ਮਨੀ ਸਮੇਤ ਪਿਓ ਪੁੱਤਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਦਾ ਇੱਕ ਪਹਿਲਾਂ ਹੀ ਬੇਟਾ ਜੇਲ ਦੀਆਂ ਸਲਾਖਾਂ ਪਿੱਛੇ ਹੈ। ਉਹ ਵੀ ਨਸ਼ੇ ਦੇ ਧੰਦੇ ਵਿੱਚ ਜੁਟਿਆ ਹੋਇਆ ਸੀ ਅਤੇ ਉਹ ਵੀ ਜੇਲ ਦੀਆਂ ਸਲਾਖਾਂ ਪਿੱਛੇ ਹੈ। ਹੁਣ ਬਾਪ ਪੁੱਤ ਵੀ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾ ਦਿੱਤੇ ਹਨ। ਅਸੀਂ ਹੁਣ ਇਹ ਪਤਾ ਲਗਾ ਰਹੇ ਹਾਂ ਕਿ ਇਹ ਗੋਰਖ ਧੰਦੇ ਵਿੱਚ ਹੋਰ ਕੌਣ ਕੌਣ ਸ਼ਾਮਿਲ ਹੈ। ਫਿਲਹਾਲ ਅਸੀਂ ਐਨਡੀਪੀਸੀ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।