Rabia Sidhu: ਨਵਜੋਤ ਸਿੱਧੂ ਦੀ ਲਾਡਲੀ ਧੀ ਦਾ 30ਵਾਂ ਜਨਮਦਿਨ, ਜਾਣੋ ਕੀ ਕੰਮ ਕਰਦੀ ਹੈ ਰਾਬੀਆ

ਜਾਣੋ ਕਿਉਂ ਨਹੀਂ ਕੀਤਾ ਹਾਲੇ ਤੱਕ ਵਿਆਹ

Update: 2025-10-13 08:47 GMT

Rabia Sidhu Birthday: ਨਵਜੋਤ ਸਿੱਧੂ ਦੀ ਲਾਡਲੀ ਧੀ ਰਾਬੀਆ ਸਿੱਧੂ ਅੱਜ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਉਹ ਅੱਜ ਦੇ ਦਿਨ ਆਪਣੇ ਮਾਪਿਆਂ ਦੇ ਨਾਲ ਮਾਰੀਸ਼ਸ ਵਿੱਚ ਆਪਣੇ ਸਪੈਸ਼ਲ ਦਿਨ ਨੂੰ ਸੈਲੀਬ੍ਰੇਟ ਕਰ ਰਹੀ ਹੈ। ਰਾਬੀਆ ਸਿੱਧੂ ਭਾਵੇਂ 30 ਸਾਲਾਂ ਦੀ ਹੈ, ਪਰ ਉਸਨੇ ਹਾਲੇ ਤੱਕ ਵਿਆਹ ਨਹੀਂ ਕਰਾਇਆ। ਇਸਦੇ ਨਾਲ ਨਾਲ ਰਾਬੀਆ ਦੇਖਣ ਵਿੱਚ ਕਾਫੀ ਜ਼ਿਆਦਾ ਖੂਬਸੂਰਤ ਹੈ। ਉਹ ਆਪਣੀ ਲੁੱਕਸ ਅਤੇ ਫੈਸ਼ਨ ਸੈਂਸ ਨਾਲ ਬਾਲੀਵੁੱਡ ਸੇਲੇਬਸ ਨੂੰ ਮਾਤ ਪਾਉਂਦੀ ਹੈ। ਅੱਜ ਰਾਬੀਆ ਦੇ ਜਨਮਦਿਨ ਮੌਕੇ ਅਸੀਂ ਤੁਹਾਨੂੰ ਦੱਸਾਂਗੇ ਕਿ ਸਿੱਧੂ ਜੋੜੇ ਦੀ ਲਾਡਲੀ ਕੀ ਕੰਮ ਕਰਦੀ ਹੈ ਅਤੇ ਉਸਨੇ ਵਿਆਹ ਕਿਉੰ ਨਹੀਂ ਕਰਾਇਆ।

ਫੈਸ਼ਨ ਡਿਜ਼ਾਈਨਰ ਹੈ ਰਾਬੀ

ਰਾਬੀਆ ਸਿੱਧੂ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਹੈ। ਦਰਅਸਲ ਉਸਨੇ ਸਿੰਗਾਪੁਰ ਤੋਂ ਫੈਸ਼ਨ ਡਿਜ਼ਾਈਨਰ ਦਾ ਕੋਰਸ ਕੀਤਾ ਹੈ। ਉਸਨੇ ਫੈਸ਼ਨ ਡਿਜ਼ਾਇਨਿੰਗ ਵਿੱਚ ਬੀ ਏ ਕੀਤੀ ਹੈ। ਉਹ ਆਪਣਾ ਛੋਟਾ ਮੋਟਾ ਕਾਰੋਬਾਰ ਚਲਾ ਰਹੀ ਹੈ। ਇਸਦੇ ਨਾਲ ਨਾਲ ਰਾਬੀਆ ਆਪਣੇ ਪਿਤਾ ਨਵਜੋਤ ਸਿੱਧੂ ਦਾ ਯੂਟਿਊਬ ਚੈਨਲ ਵੀ ਸੰਭਾਲਦੀ ਹੈ। ਇਸਤੋਂ ਜ਼ਿਆਦਾ ਉਸਦੀ ਕੋਈ ਖ਼ਾਸ ਪਛਾਣ ਨਹੀਂ ਹੈ। 

30 ਦੀ ਉਮਰ ਤੱਕ ਕਿਉੰ ਨਹੀਂ ਕਰਾਇਆ ਵਿਆਹ?

ਦੱਸ ਦਈਏ ਕਿ 2022 ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਰਾਬੀਆ ਸਿੱਧੂ ਨੇ ਬਿਆਨ ਦਿੱਤਾ ਸੀ ਕਿ ਉਹ ਉਦੋਂ ਤੱਕ ਵਿਆਹ ਨਹੀਂ ਕਰੇਗੀ, ਜਦੋਂ ਤੱਕ ਉਸਦੇ ਪਿਤਾ ਜਿੱਤ ਨਹੀਂ ਜਾਂਦੇ। ਉਹ ਆਪਣੇ ਪਿਤਾ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਕਮਾਨ ਸੰਭਾਲਦੇ ਦੇਖਣਾ ਚਾਹੁੰਦੀ ਹੈ। ਉਸਨੇ ਕਿਹਾ ਸੀ ਕਿ ਇਹ ਉਸਦਾ ਸੁਪਨਾ ਹੈ। ਉਸਦੇ ਪਿਤਾ ਨੇ ਸਿਆਸਤ ਦੇ ਖੇਤਰ ਵਿੱਚ ਖ਼ੂਬ ਮੇਹਨਤ ਕੀਤੀ ਹੈ। ਰਾਬੀਆ ਦੇ ਇਸ ਬਿਆਨ ਨੇ ਖੂਬ ਸੁਰਖੀਆਂ ਬਟੋਰੀਆਂ ਸਨ। ਹਾਲਾਂਕਿ ਰਾਬੀਆ ਦਾ ਇਹ ਸੁਪਨਾ ਹਾਲੇ ਤੱਕ ਪੂਰਾ ਨਹੀਂ ਹੋਇਆ ਹੈ। ਪਰ ਉਸਨੂੰ ਪੂਰਾ ਯਕੀਨ ਹੈ ਕਿ ਉਸਦੇ ਪਿਤਾ ਨੂੰ ਜਿੱਤ ਜ਼ਰੂਰ ਮਿਲੇਗੀ।

ਸੋਸ਼ਲ ਮੀਡੀਆ ਤੇ ਰਹਿੰਦੀ ਹੈ ਐਕਟੀਵ 

ਰਾਬੀਆ ਸਿੱਧੂ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ। ਉਸਦੇ ਇਕੱਲੇ ਇੰਸਟਾਗ੍ਰਾਮ ਤੇ ਹੀ 99 ਹਜ਼ਾਰ ਫਾਲੋਅਰਸ ਹਨ। ਉਹ ਹਰ ਦਿਨ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਫ਼ੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ।

Tags:    

Similar News