ਮੋਹਾਲੀ ਸਾਈਬਰ ਸੈੱਲ ਨੂੰ ਮਿਲੀ ਸਫ਼ਲਤਾ, 50 ਕਰੋੜ ਦੀ ਧੋਖਾਧੜੀ ਕਰਨ ਵਾਲਾ ਕਾਬੂ
ਮੋਹਾਲੀ ਦੇ ਸਾਈਬਰ ਸੈੱਲ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਸਾਈਬਰ ਸੈੱਲ ਨੇ ਲੋਕਾਂ ਨੂੰ ਧੋਖਾਧੜੀ ਕਰਨ ਵਾਲੇ ਗੈਰ ਕਾਨੂੰਨੀ ਕਾਲ ਸੈਂਟਰ ਦੇ ਇਕ ਮਹਿਲਾ ਸਮੇਤ 8 ਵਿਅਕਤੀਆਂ ਨੂੰ ਕਾਬੂ ਕਰ ਲਿਆ। ਇਹ ਕਾਲ ਸੈਂਟਰ ਮੁਹਾਲੀ ਦੇ ਸੈਕਟਰ 91 ਦੇ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ, ਜਿਸ ਦੇ ਜ਼ਰੀਏ ਲੋਕਾਂ ਨਾਲ ਲਗਭਗ 50 ਕਰੋੜ ਦੀ ਠੱਗੀ ਮਾਰੀ ਗਈ।
By : Makhan shah
Update: 2025-06-18 13:44 GMT
ਮੋਹਾਲੀ : ਮੋਹਾਲੀ ਦੇ ਸਾਈਬਰ ਸੈੱਲ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਸਾਈਬਰ ਸੈੱਲ ਨੇ ਲੋਕਾਂ ਨੂੰ ਧੋਖਾਧੜੀ ਕਰਨ ਵਾਲੇ ਗੈਰ ਕਾਨੂੰਨੀ ਕਾਲ ਸੈਂਟਰ ਦੇ ਇਕ ਮਹਿਲਾ ਸਮੇਤ 8 ਵਿਅਕਤੀਆਂ ਨੂੰ ਕਾਬੂ ਕਰ ਲਿਆ। ਇਹ ਕਾਲ ਸੈਂਟਰ ਮੁਹਾਲੀ ਦੇ ਸੈਕਟਰ 91 ਦੇ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ, ਜਿਸ ਦੇ ਜ਼ਰੀਏ ਲੋਕਾਂ ਨਾਲ ਲਗਭਗ 50 ਕਰੋੜ ਦੀ ਠੱਗੀ ਮਾਰੀ ਗਈ।
ਇਸ ਸਬੰਧੀ ਜਾਣਕਾਰੀ ਸਾਈਬਰ ਡੀਐਸਪੀ ਰੁਪਿੰਦਰ ਸੋਹੀ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਠੱਗਾਂ ਵਿੱਚੋਂ ਬਾਹਰੀ ਸਟੇਟਾਂ ਦੇ ਲੋਕ ਵੀ ਸ਼ਾਮਲ ਨੇ, ਜਿਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।
ਦੇਖੋ ਫੁਲ ਪ੍ਰੈਸ ਕਾਨਫ੍ਰੰਸ : https://www.facebook.com/share/r/19CKwwKCME/