ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਨੌਜਵਾਨ ਦੇ ਗੁੱਟ ਵੱਢਣ ਵਾਲਾ ਨਿਹੰਗ ਗ੍ਰਿਫਤਾਰ
ਮੰਡੀ ਗੋਬਿੰਦਗੜ੍ਹ ਦੀ ਮਾਸਟਰ ਕਲੋਨੀ ਵਿੱਚ ਇੱਕ ਨਿਹੰਗ ਸਿੰਘ ਬਾਣੇ ਵਿਚ ਤਲਵਾਰ ਨਾਲ ਇੱਕ ਨੌਜਵਾਨ ਦੇ ਜਾਨ ਲੇਵਾ ਹਮਲਾ ਕਰਦਿਆਂ ਦੋਵੇਂ ਹੱਥਾਂ ਦੇ ਗੁੱਟਾਂ ਤੇ ਕੀਤੇ ਗਏ ਹਮਲੇ ਵਿੱਚ ਜਿੱਥੇ ਇੱਕ ਗੁੱਟ ਤੇ ਜਿਆਦਾ ਵੱਡਿਆ ਗਿਆ, ਉੱਥੇ ਦੂਸਰੇ ਗੁੱਟ ਤੇ ਵੀ ਤਲਵਾਰ ਨਾਲ ਵਾਰ ਕੀਤਾ ਗਿਆ।
ਮੰਡੀ ਗੋਬਿੰਦਗੜ੍ਹ : ਮੰਡੀ ਗੋਬਿੰਦਗੜ੍ਹ ਦੀ ਮਾਸਟਰ ਕਲੋਨੀ ਵਿੱਚ ਇੱਕ ਨਿਹੰਗ ਸਿੰਘ ਬਾਣੇ ਵਿਚ ਤਲਵਾਰ ਨਾਲ ਇੱਕ ਨੌਜਵਾਨ ਦੇ ਜਾਨ ਲੇਵਾ ਹਮਲਾ ਕਰਦਿਆਂ ਦੋਵੇਂ ਹੱਥਾਂ ਦੇ ਗੁੱਟਾਂ ਤੇ ਕੀਤੇ ਗਏ ਹਮਲੇ ਵਿੱਚ ਜਿੱਥੇ ਇੱਕ ਗੁੱਟ ਤੇ ਜਿਆਦਾ ਵੱਡਿਆ ਗਿਆ, ਉੱਥੇ ਦੂਸਰੇ ਗੁੱਟ ਤੇ ਵੀ ਤਲਵਾਰ ਨਾਲ ਵਾਰ ਕੀਤਾ ਗਿਆ। ਇਹ ਦੋਵੇਂ ਮੰਡੀ ਗੋਬਿੰਦਗੜ੍ਹ ਦੀ ਮਾਸਟਰ ਕਲੋਨੀ ਦੇ ਹੀ ਆਪਸ ਵਿੱਚ ਪੜੋਸੀ ਦੱਸੇ ਜਾ ਰਹੇ ਹਨ। ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਹਮਲਾ ਕਰਨ ਵਾਲੇ ਨਿਹੰਗ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ।
ਉਧਰ ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਤੁਰੰਤ ਹਰਕਤ ਵਿੱਚ ਆਉਂਦਿਆਂ ਨਿਹੰਗ ਸਿੰਘ ਬਾਣੇ ਵਿੱਚ ਲਵਲੀ ਨਾਮਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ ਡੀਐਸਪੀ ਅਮਲੋਹ ਗੁਰਦੀਪ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਦੋਵੇਂ ਮੰਡੀ ਗੋਬਿੰਦਗੜ੍ਹ ਦੀ ਆਪਸ ਵਿੱਚ ਮਾਸਟਰ ਕਲੋਨੀ ਵਿੱਚ ਰਹਿੰਦੇ ਹਨ ਤੇ ਪੜੋਸੀ ਹਨ।
ਡੀਐਸਪੀ ਨੇ ਦੱਸਿਆ ਕਿ ਜਖਮੀ ਜਤਿਨ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਚੰਡੀਗੜ੍ਹ ਦੇ ਹਸਪਤਾਲ ਵਿੱਚ ਇਲਾਜ ਅਧੀਨ ਹੈ। ਉਹਨਾਂ ਦੱਸਿਆ ਕਿ ਹਮਲਾ ਕਰਨ ਵਾਲੇ ਨਿਹੰਗ ਸਿੰਘ ਖਿਲਾਫ ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਡੀਐਸਪੀ ਨੇ ਦੱਸਿਆ ਕਿ ਨਿਹੰਗ ਸਿੰਘ ਦੀ ਜਤਿਨ ਪਰਸੋਂ ਪੈਸਿਆਂ ਨੂੰ ਲੈ ਕੇ ਕੋਈ ਮੰਗ ਸੀ ਜਿਸ ਨੂੰ ਲੈ ਕੇ ਤਕਰਾਰਬਾਜ਼ੀ ਕਾਰਨ ਹੋਈ ਲੜਾਈ ਵਿੱਚ ਨਿਹੰਗ ਸਿੰਘ ਵੱਲੋਂ ਜਤੀਨ ਨਾਮਕ ਨੌਜਵਾਨ ਤੇ ਜਾਨ ਲੇਵਾ ਹਮਲਾ ਕੀਤਾ ਗਿਆ।