ਜਾਣੋ, ਕੌਣ ਐ 21 ਕਰੋੜ ਦਾਨ ਕਰਨ ਵਾਲੇ ਪੰਜਾਬੀ ਰਜਿੰਦਰ ਗੁਪਤਾ?

ਪੰਜਾਬ ਦੇ ਇਕ ਵੱਡਾ ਕਾਰੋਬਾਰੀ ਦਾ ਨਾਮ ਇਸ ਸਮੇਂ ਕਾਫ਼ੀ ਸੁਰਖ਼ੀਆਂ ਵਿਚ ਛਾਇਆ ਹੋਇਆ ਏ, ਜਿਨ੍ਹਾਂ ਵਲੋਂ ਤਿਰੂਪਤੀ ਬਾਲਾ ਜੀ ਮੰਦਰ ਨੂੰ ਕਰੋੜ ਜਾਂ ਦੋ ਕਰੋੜ ਨਹੀਂ ਬਲਕਿ 21 ਕਰੋੜ ਰੁਪਏ ਦਾਨ ਕੀਤੇ ਗਏ ਨੇ। ਇੰਨੀ ਵੱਡੀ ਰਾਸ਼ੀ ਦਾਨ ਕੀਤੇ ਜਾਣ ਦੀਆਂ ਖ਼ਬਰਾਂ ਤੋਂ ਬਾਅਦ ਹਰ ਕੋਈ ਇੰਨਾ ਵੱਡਾ ਦਾਨ ਦੇਣ ਵਾਲੇ ਪੰਜਾਬੀ ਕਾਰੋਬਾਰੀ ਬਾਰੇ ਜਾਣਨਾ ਚਾਹੁੰਦਾ ਏ।

Update: 2024-08-14 10:41 GMT

ਚੰਡੀਗੜ੍ਹ : ਪੰਜਾਬ ਦੇ ਇਕ ਵੱਡਾ ਕਾਰੋਬਾਰੀ ਦਾ ਨਾਮ ਇਸ ਸਮੇਂ ਕਾਫ਼ੀ ਸੁਰਖ਼ੀਆਂ ਵਿਚ ਛਾਇਆ ਹੋਇਆ ਏ, ਜਿਨ੍ਹਾਂ ਵਲੋਂ ਤਿਰੂਪਤੀ ਬਾਲਾ ਜੀ ਮੰਦਰ ਨੂੰ ਕਰੋੜ ਜਾਂ ਦੋ ਕਰੋੜ ਨਹੀਂ ਬਲਕਿ 21 ਕਰੋੜ ਰੁਪਏ ਦਾਨ ਕੀਤੇ ਗਏ ਨੇ। ਇੰਨੀ ਵੱਡੀ ਰਾਸ਼ੀ ਦਾਨ ਕੀਤੇ ਜਾਣ ਦੀਆਂ ਖ਼ਬਰਾਂ ਤੋਂ ਬਾਅਦ ਹਰ ਕੋਈ ਇੰਨਾ ਵੱਡਾ ਦਾਨ ਦੇਣ ਵਾਲੇ ਪੰਜਾਬੀ ਕਾਰੋਬਾਰੀ ਬਾਰੇ ਜਾਣਨਾ ਚਾਹੁੰਦਾ ਏ। ਸੋ ਆਓ ਸੋ ਤੁਹਾਨੂੰ ਦੱਸਦੇ ਆਂ ਆਖ਼ਰ ਕੌਣ ਇਹ ਪੰਜਾਬੀ ਕਾਰੋਬਾਰੀ, ਜਿਨ੍ਹਾਂ ਵੱਲੋਂ ਦਿੱਤਾ ਗਿਆ ਏ 21 ਕਰੋੜ ਰੁਪਏ ਦਾ ਦਾਨ?

ਪੰਜਾਬ ਦੇ ਇਕ ਵੱਡੇ ਕਾਰੋਬਾਰੀ ਵੱਲੋਂ ਤਿਰੂਪਤੀ ਬਾਲਾ ਜੀ ਮੰਦਰ ਨੂੰ 21 ਕਰੋੜ ਰੁਪਏ ਦਾ ਵੱਡਾ ਦਾਨ ਦਿੱਤਾ ਗਿਆ ਏ। ਜੀ ਹਾਂ, ਇਸ ਪੰਜਾਬੀ ਕਾਰੋਬਾਰੀ ਦਾ ਨਾਮ ਐ ਪਦਮਸ਼੍ਰੀ ਰਾਜਿੰਦਰ ਗੁਪਤਾ ਜੋ ਟੈਕਸਟਾਈਲ ਇੰਡਸਟਰੀ, ਟਰਾਈਡੈਂਟ ਗਰੁੱਪ ਦੇ ਮਾਲਕ ਨੇ। ਰਾਜਿੰਦਰ ਗੁਪਤਾ ਦਾ ਨਾਮ ਪੰਜਾਬ ਦੇ ਵੱਡੇ ਕਾਰੋਬਾਰੀਆਂ ਵਿਚ ਸ਼ੁਮਾਰ ਹੁੰਦਾ ਏ। ਉਨ੍ਹਾਂ ਵੱਲੋਂ ਬੀਤੇਂ ਦਿਨੀ ਆਪਣੇ ਪਰਿਵਾਰ ਸਮੇਤ ਤਿਰੂਪਤੀ ਬਾਲਾ ਜੀ ਮੰਦਰ ਪਹੁੰਚ ਕੇ ਮੰਦਰ ਕਮੇਟੀ ਨੂੰ ਇਹ ਚੈੱਕ ਭੇਂਟ ਕੀਤਾ ਗਿਆ। ਇਸ ਸਬੰਧੀ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਅਕਾਊਂਟ ’ਤੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਐ। ਰਾਜਿੰਦਰ ਗੁਪਤਾ ਵੱਲੋਂ ਇਹ ਰਾਸ਼ੀ ਮਾਨਵ ਕਲਿਆਣ ਅਤੇ ਮੰਦਰ ਦੇ ਹੋਰਨਾਂ ਕਾਰਜਾਂ ਲਈ ਭੇਂਟ ਕੀਤੀ ਗਈ ਐ, ਜਿਸ ਦੀ ਸਾਰੇ ਪਾਸੇ ਸ਼ਲਾਘਾ ਕੀਤੀ ਜਾ ਰਹੀ ਐ।

ਰਾਜਿੰਦਰ ਗੁਪਤਾ ਲੁਧਿਆਣਾ ਨਾਲ ਸੰਬੰਧਤ ਕਾਰੋਬਾਰੀ ਨੇ। ਉਨ੍ਹਾਂ ਨੇ ਲੁਧਿਆਣਾ ਤੋਂ ਹੀ ਆਪਣੇ ਵਪਾਰ ਦੀ ਸ਼ੁਰੂਆਤ ਕੀਤੀ ਸੀ, ਜਿਸ ਨੂੰ ਆਪਣੀ ਮਿਹਨਤ ਸਦਕਾ ਉਨ੍ਹਾਂ ਨੇ ਸਿਖ਼ਰਾਂ ’ਤੇ ਪਹੁੰਚਾਇਆ। ਮੌਜੂਦਾ ਸਮੇਂ ਉਨ੍ਹਾਂ ਦਾ ਕਾਰੋਬਾਰ ਪੂਰੇ ਪੰਜਾਬ ਸਮੇਤ ਪੂਰੇ ਦੇਸ਼ ਵਿਚ ਫੈਲਿਆ ਹੋਇਆ ਏ। ਟਰਾਈਡੈਂਟ ਗਰੁੱਪ ਦਾ ਯੂਨਿਟ ਲੁਧਿਆਣਾ ਤੇ ਬਰਨਾਲਾ ਵਿਚ ਸਥਿਤ ਐ, ਜਦਕਿ ਕੰਪਨੀ ਦਾ ਕਾਰਪੋਰੇਟ ਦਫ਼ਤਰ ਲੁਧਿਆਣਾ ਵਿਚ ਬਣਿਆ ਹੋਇਆ ਏ। ਬਰਨਾਲਾ ਅਤੇ ਮੱਧ ਪ੍ਰਦੇਸ਼ ਦੇ ਬੁੱਧਨੀ ਦੇ ਵਿਚ ਕੰਪਨੀ ਵੱਲੋਂ ਆਪਣੇ ਪ੍ਰੋਡਕਟ ਤਿਆਰ ਕੀਤੇ ਜਾਂਦੇ ਨੇ। ਜੇਕਰ ਟਰਾਈਡੈਂਟ ਕੰਪਨੀ ਦੇ ਮੁੱਖ ਦਫ਼ਤਰ ਦੀ ਗੱਲ ਕਰੀਏ ਤਾਂ ਕੰਪਨੀ ਦਾ ਮੁੱਖ ਦਫਤਰ ਚੰਡੀਗੜ੍ਹ ਇਲਾਕੇ ਵਿਚ ਸਥਿਤ ਐ। ਉਂਝ ਇਸ ਤੋਂ ਇਲਾਵਾ ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਦੇਸ਼ ਦੇ ਹੋਰ ਕੋਨਿਆਂ ਵਿਚ ਵੀ ਉਨ੍ਹਾਂ ਦੀ ਕੰਪਨੀ ਦੇ ਦਫਤਰ ਮੌਜੂਦ ਨੇ। ਕੰਪਨੀ ਦੀ ਸਾਲਾਨਾ ਟਰਨ ਓਵਰ ਲਗਭਗ 5 ਹਜ਼ਾਰ ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਐ।

ਮੌਜੂਦਾ ਸਮੇਂ ਟੈਕਸਟਾਈਲ ਕੰਪਨੀ ਟਰਾਈਡੈਂਟ ਵਿਚ ਤਿਆਰ ਕੀਤੇ ਗਏ ਉਤਪਾਦਾਂ ਨੂੰ ਦੇਸ਼ ਦੇ ਅੰਦਰ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਨਿਰਯਾਤ ਕੀਤਾ ਜਾ ਰਿਹਾ ਏ। ਹਾਲ ਹੀ ਵਿਚ ਕੰਪਨੀ ਨੇ ਅਮਰੀਕਾ ਵਿਚ ਆਪਣੇ ਉਤਪਾਦਾਂ ਦੀ ਇਕ ਪ੍ਰਦਰਸ਼ਨੀ ਵੀ ਲਗਾਈ ਸੀ, ਜਿੱਥੇ ਵਿਦੇਸ਼ੀ ਗਾਹਕਾਂ ਨੇ ਟਰਾਈਡੈਂਟ ਦੇ ਉਤਪਾਦਾਂ ਦੀ ਸ਼ਲਾਘਾ ਕੀਤੀ। ਕਾਟਨ ਪੇਪਰ ਤੋਂ ਇਲਾਵਾ ਟਰਾਈਡੈਂਟ ਦੁਆਰਾ ਤੌਲੀਏ, ਬੈਡਸ਼ੀਟ ਆਦਿ ਦਾ ਉਤਪਾਦਨ ਕੀਤਾ ਜਾਂਦਾ ਏ। ਇਸ ਕਾਰੋਬਾਰ ਵਿਚ ਕੰਪਨੀ ਦੀ ਪੂਰੇ ਪੰਜਾਬ ਵਿਚ ਚੰਗੀ ਪਕੜ ਐ ਅਤੇ ਕੰਪਨੀ ਦੇ ਉਤਪਾਦਾਂ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਵੀ ਕੀਤਾ ਜਾਂਦਾ ਏ। ਹਾਲਾਂਕਿ ਕਿਸਾਨਾਂ ਦੇ ਕੁੱਝ ਮਾਮਲਿਆਂ ਨੂੰ ਲੈ ਕੇ ਕੰਪਨੀ ਕਾਫ਼ੀ ਸਮੇਂ ਤੱਕ ਵਿਵਾਦਾਂ ਵਿਚ ਵੀ ਰਹੀ ਐ।

ਰਜਿੰਦਰ ਗੁਪਤਾ ਕਾਰੋਬਾਰੀ ਦੇ ਨਾਲ ਨਾਲ ਇਕ ਸਮਾਜ ਸੇਵੀ ਵੀ ਨੇ ਜੋ ਅਕਸਰ ਹੀ ਸਮਾਜ ਸੇਵਾ ਦੇ ਕੰਮ ਕਰਦੇ ਰਹਿੰਦੇ ਨੇ। ਕੋਰੋਨਾ ਕਾਲ ਵਿਚ ਉਨ੍ਹਾਂ ਦੀ ਕੰਪਨੀ ਵੱਲੋਂ ਲੱਖਾਂ ਪੀਪੀਟੀ ਕਿੱਟਾਂ ਅਤੇ ਮਾਸਕ ਤਿਆਰ ਕਰਕੇ ਮੁਫ਼ਤ ਵੰਡੇ ਗਏ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਟਰਾਈਡੈਂਟ ਕੰਪਨੀ ਦੀ ਸ਼ਲਾਘਾ ਕਰ ਚੁੱਕੇ ਨੇ। ਸਰਕਾਰ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਏ। ਸਾਲ 2007 ਦੇ ਵਿਚ ਵਪਾਰ ਦੇ ਵਿਚ ਬੁਲੰਦੀਆਂ ਹਾਸਲ ਕਰਨ ਅਤੇ ਵਿਸ਼ੇਸ਼ ਲੋਕ ਭਲਾਈ ਸੇਵਾਵਾਂ ਦੇ ਬਦਲੇ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਵੱਲੋਂ ਰਾਜਿੰਦਰ ਗੁਪਤਾ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਸੀ।

ਦੱਸ ਦਈਏ ਕਿ ਤਿਰੂਪਤੀ ਮੰਦਰ ਦੁਨੀਆਂ ਦੇ ਸਭ ਤੋਂ ਅਮੀਰ ਮੰਦਰਾਂ ਵਿਚੋਂ ਇਕ ਮੰਨਿਆ ਜਾਂਦਾ ਏ। ਇਸ ਮੰਦਰ ਦੇ ਟਰੱਸਟ ਨੂੰ ਸਾਲਾਨਾ ਕਰੋੜਾਂ ਰੁਪਏ ਦਾ ਦਾਨ ਹਾਸਲ ਹੁੰਦਾ ਏ।

Tags:    

Similar News