ਕੰਗਨਾ ਰਣੌਤ ਨੂੰ ਬਠਿੰਡਾ ਕੋਰਟ 'ਚ ਪੇਸ਼ ਹੋਣ ਦੇ ਹੁਕਮ

ਆਪਣੇ ਬਿਆਨਾਂ ਕਰਕੇ ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੀ ਅਦਾਕਾਰਾਂ ਤੇ ਮੰਡੀ ਤੋਂ ਸਾਂਸਦ ਕੰਗਨਾ ਰਣੌਤ ਦੀਆ ਮੁਸ਼ਕਿਲਾਂ 'ਚ ਫਿਰ ਤੋਂ ਵਾਧਾ ਹੁੰਦਾ ਦਿੱਖ ਰਿਹਾ ਹੈ। ਮਾਨਹਾਨੀ ਮਾਮਲੇ 'ਚ ਕੰਗਨਾ ਰਣੌਤ ਨੂੰ ਮੁੜ ਬਠਿੰਡਾ ਕੋਰਟ ਦਾ ਸੰਮਨ ਜਾਰੀ ਹੋਇਆ ਹੈ। ਇਹ ਮਾਮਲਾ ਕਿਸਾਨ ਅੰਦੋਲਨ ਦੌਰਾਨ ਬੇਬੇ ਮਹਿੰਦਰ ਕੌਰ ‘ਤੇ ਕੀਤੀ ਗਈ ਵਿਵਾਦਿਤ ਟਿੱਪਣੀ ਨਾਲ ਸੰਬੰਧਿਤ ਹੈ। ਕੋਰਟ ਨੇ ਕੰਗਨਾ ਨੂੰ ਜਲਦੀ ਹੀ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

Update: 2025-09-16 08:40 GMT

ਬਠਿੰਡਾ (ਵਿਵੇਕ ਕੁਮਾਰ): ਆਪਣੇ ਬਿਆਨਾਂ ਕਰਕੇ ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੀ ਅਦਾਕਾਰਾਂ ਤੇ ਮੰਡੀ ਤੋਂ ਸਾਂਸਦ ਕੰਗਨਾ ਰਣੌਤ ਦੀਆ ਮੁਸ਼ਕਿਲਾਂ 'ਚ ਫਿਰ ਤੋਂ ਵਾਧਾ ਹੁੰਦਾ ਦਿੱਖ ਰਿਹਾ ਹੈ। ਮਾਨਹਾਨੀ ਮਾਮਲੇ 'ਚ ਕੰਗਨਾ ਰਣੌਤ ਨੂੰ ਮੁੜ ਬਠਿੰਡਾ ਕੋਰਟ ਦਾ ਸੰਮਨ ਜਾਰੀ ਹੋਇਆ ਹੈ। ਇਹ ਮਾਮਲਾ ਕਿਸਾਨ ਅੰਦੋਲਨ ਦੌਰਾਨ ਬੇਬੇ ਮਹਿੰਦਰ ਕੌਰ ‘ਤੇ ਕੀਤੀ ਗਈ ਵਿਵਾਦਿਤ ਟਿੱਪਣੀ ਨਾਲ ਸੰਬੰਧਿਤ ਹੈ। ਕੋਰਟ ਨੇ ਕੰਗਨਾ ਨੂੰ ਜਲਦੀ ਹੀ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

ਜਾਣਕਾਰੀ ਅਨੁਸਾਰ, ਮਾਮਲੇ ਦੀ ਅਗਲੀ ਸੁਣਵਾਈ 29 ਸਤੰਬਰ ਨੂੰ ਹੋਵੇਗੀ ਅਤੇ ਅਦਾਲਤ ਵਲੋਂ ਇਸ ਵਾਰ ਕੰਗਨਾ ਨੂੰ ਪੇਸ਼ ਹੋਣ ਦੇ ਲਈ ਸਖਤ ਹੁਕਮ ਦਿਤੇ ਗਏ ਨੇ ਇਥੇ ਇਸ ਵੀ ਜਿਕਰੇਖਾਸ ਹੈ ਕਿ ਇਸ ਮਾਮਲੇ 'ਚ ਪਹਿਲਾ ਵੀ ਕੰਗਨਾ ਨੂੰ ਬਠਿੰਡਾ ਅਦਾਲਤ ਵਲੋਂ ਤਲਬ ਕੀਤਾ ਗਿਆ ਪਰ ਕੰਗਨਾ ਨੇ ਇਸ ਬਾਬਤ ਪਹਿਲਾਂ ਪੰਜਾਬ ਹਰਿਆਣਾ ਹਾਈਕੋਰਟ ਦਾ ਰੁੱਖ ਕੀਤਾ ਜਿਥੇ ਕੰਗਨਾ ਨੂੰ ਰਾਹਤ ਨਹੀਂ ਮਿਲੀ ਫਿਰ ਉਸਤੋਂ ਬਾਅਦ ਕੰਗਨਾ ਵਲੋਂ ਸਰਵਉੱਚ ਅਦਾਲਤ ਸੁਪਰੀਮ ਕੋਰਟ 'ਚ ਪਟੀਸ਼ਨ ਪਾਈ ਗਈ ਪਰ ਪਿੱਛਲੇ ਹਫਤੇ ਸੁਪਰੀਮ ਕੋਰਟ ਵਲੋਂ ਉਸ ਪਟੀਸ਼ਨ ਨੂੰ ਵੀ ਖਾਰਜ ਕਰਕੇ ਕੰਗਨਾ ਨੂੰ ਝੱਟਕਾ ਦਿੱਤਾ ਗਿਆ ਸੀ। ਦਸਣਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਨੇ ਬੇਬੇ ਮਹਿੰਦਰ ਕੌਰ ਦੀ ਤੁਲਨਾ ਸ਼ਾਹੀਨ ਬਾਗ ਦੀ ਦਾਦੀ ਨਾਲ ਕੀਤੀ ਸੀ,ਕੰਗਨਾ ਰਣੌਤ ਨੇ ਇਕ ਟਵਿਟਰ ਦੀ ਪੋਸਟ ਨੂੰ ਰਿਪੋਰਸਟ ਕਰਦੇ ਹੋਏ ਕਿਹਾ ਸੀ ਕਿ ਇਸ ਦਾਦੀ 100 ਰੁਪਏ ਲੈਕੇ ਪ੍ਰਦਰਸ਼ਨ ਲਈ ਜਾਂਦੀ ਹੈ। ਜਿਸ ਕਾਰਨ ਉਹ ਵੱਡੇ ਵਿਵਾਦ ਵਿੱਚ ਘਿਰ ਗਈ ਸੀ।

Tags:    

Similar News