ਮੁਹਾਲੀ ਵਿੱਚ ਨਿਹੰਗ ਸਿੰਘਾਂ ਦੇ ਬਾਣਿਆਂ ਵਿੱਚ ਗੁੰਡਾਗਰਦੀ! ਸਹਿਮ ਗਏ ਲੋਕ

ਪੰਜਾਬ ਵਿੱਚ ਫਿਰ ਤੋਂ ਕੋਈ ਨਿਹੰਗ ਸਿੰਘਾਂ ਨੂੰ ਬਦਨਾਮ ਕਰਨ ਦੀ ਵੱਡੀ ਸਾਜਿਸ਼? ਪੰਜਾਬ ਦਾ ਮਾਹੌਲ ਇੱਕ ਵਾਰ ਫਿਰ ਹੋਇਆ ਖਰਾਬ। ਸੋਸ਼ਲ ਮੀਡੀਆਂ ਉੱਤੇ ਫਿਰ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸਤੋਂ ਬਾਅਦ ਮੁੜ ਤੋਂ ਨਿਹੰਗ ਸਿੰਘ ਸਵਾਲਾਂ ਦੇ ਘੇਰੇ ਵਿੱਚ ਆ ਗਏ ਹਨ।

Update: 2024-09-29 10:47 GMT

ਮੁਹਾਲੀ. ਕਵਿਤਾ:ਪੰਜਾਬ ਵਿੱਚ ਫਿਰ ਤੋਂ ਕੋਈ ਨਿਹੰਗ ਸਿੰਘਾਂ ਨੂੰ ਬਦਨਾਮ ਕਰਨ ਦੀ ਵੱਡੀ ਸਾਜਿਸ਼? ਪੰਜਾਬ ਦਾ ਮਾਹੌਲ ਇੱਕ ਵਾਰ ਫਿਰ ਹੋਇਆ ਖਰਾਬ। ਸੋਸ਼ਲ ਮੀਡੀਆਂ ਉੱਤੇ ਫਿਰ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸਤੋਂ ਬਾਅਦ ਮੁੜ ਤੋਂ ਨਿਹੰਗ ਸਿੰਘ ਸਵਾਲਾਂ ਦੇ ਘੇਰੇ ਵਿੱਚ ਆ ਗਏ ਹਨ।

ਦਰਅਸਲ ਇੱਕ ਵਾਰ ਫਿਰ ਤੋਂ ਕੁਝ ਨਿਹੰਗਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਨਾਂ ਦੇ ਵੱਲੋਂ ਗੁੰਡਾਗਰਦੀ ਦਿਖਾਈ ਗਈ ਹੈ। ਦੁਕਾਨ ‘ਤੇ ਭੰਨਤੋੜ ਕੀਤੀ ਗਈ ਹੈ ਤੇ ਨਾਲ ਹੀ ਦੁਕਾਨਦਾਰਾਂ ਦੀ ਕੁੱਟਮਾਰ ਵੀ ਕੀਤੀ ਗਈ ਹੈ। ਵੀਡੀਓ ਖਰੜ ਦੀ ਦੱਸੀ ਜਾ ਰਹੀ ਹੈ। ਸੀਸੀਟੀਵੀ ਤਸਵੀਰਾਂ ਦੇ ਵਿੱਚ ਵੀ ਨਜ਼ਰ ਆਇਆ ਹੈ ਕਿ ਖਰੜ ਦੇ ਬੱਸ ਸਟੈਂਡ ਦੇ ਉੱਤੇ ਇਹ ਤਿੰਨ ਨਿਹੰਗ ਬਾਣੇ ਵਿੱਚ ਆਏ ਵਿਅਕਤੀਆਂ ਦੇ ਵੱਲੋਂ ਖੂਬ ਗੁੰਡਾਗਰਦੀ ਦਿਖਾਈ ਜਾਂਦੀ ਹੈ।

ਇੱਥੇ ਦੁਕਾਨ ਦੀ ਭੰਨ੍ਹਤੋੜ ਕੀਤੀ ਜਾਂਦੀ ਹੈ ਤੇ ਦੁਕਾਨ ਤੋਂ ਉੱਤੋਂ ਸਿਗਰਟ ਤੇ ਹੋਰ ਸਮਾਨ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਹਨ। ਇਸ ਦੁਕਾਨਦਾਰ ਦੇ ਵੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕਰਦੇ ਹਨ। ਜਿਸ ਤੋਂ ਬਾਅਦ ਜ਼ਖਮੀ ਹਾਲਤ ‘ਚ ਦੁਕਾਨਦਾਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਖਰੜ ਦੇ ਬੱਸ ਸਟੈਂਡ ‘ਤੇ ਮੌਜੂਦ ਇਹਨਾਂ ਦੁਕਾਨਾਂ ਦੇ ਵਿੱਚ ਵੜ ਕੇ ਨਿਹੰਗ ਬਾਣੇ ‘ਚ ਆਏ ਬਦਮਾਸ਼ਾਂ ਦੇ ਵੱਲੋਂ ਡੰਡਿਆਂ ਦੇ ਨਾਲ ਭੰਨ ਤੋੜ ਕਰਕੇ ਤੇ ਇਹਨਾਂ ਦੁਕਾਨਦਾਰਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਨਾਲ ਇਹ ਕਿਹਾ ਗਿਆ ਹੈ ਕਿ ਤੁਸੀਂ ਸਿਗਰਟ, ਤੰਬਾਕੂ ਵੇਚਦੇ ਹੋ, ਇਹ ਕਹਿੰਦੇ ਹੋਏ ਸਾਰਾ ਸਮਾਨ ਚੁੱਕ ਕੇ ਲੈ ਗਏ ਅਤੇ ਦੁਕਾਨਦਾਰਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟ ਕੇ ਜ਼ਖਮੀ ਕਰ ਗਏ।

ਜਿੰਨ੍ਹਾਂ ਦੇ ਵਿੱਚੋਂ ਇੱਕ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿਸ ਨੂੰ ਜ਼ਿਆਦਾ ਸੱਟਾਂ ਲੱਗੀਆਂ ਹਨ। ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿਲ ਦੋ ਨਿਹੰਗ ਤਾਂ ਖਰੜ ਦੇ ਰਹਿਣ ਵਾਲੇ ਹਨ, ਜਦਕਿ ਇੱਕ ਫਤਹਿਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ ਜੋ ਫਰਾਰ ਹੈ।

ਹਾਲਾਂਕਿ ਇੱਥੇ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ਦੇ ਵਿੱਚ ਨਿਹੰਗ ਬਾਣੇ ‘ਚ ਸ਼ਖਸ ਨਜ਼ਰ ਆ ਰਹੇ ਹਨ। ਜੋ ਗੁੰਡਾਗਰਦੀ ਕਰਦੇ ਹੋਏ ਦਿਖਾਈ ਦਿੱਤੇ ਹਨ। ਲੋਕ ਵੀ ਇੱਥੇ ਖੜ੍ਹ ਕੇ ਉਹਨਾਂ ਨੂੰ ਦੇਖਦੇ ਰਹੇ ਤੇ ਕੁਝ ਰਾਹਗੀਰਾਂ ਦੇ ਵੱਲੋਂ ਵੀਡੀਓ ਵੀ ਬਣਾਈ ਗਈ ਹੈ। ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਇਹ ਨਜ਼ਰ ਆਇਆ ਕਿ ਨਿਹੰਗ ਬਾਣੇ ‘ਚ ਆਏ ਵਿਅਕਤੀਆਂ ਦੇ ਵੱਲੋਂ ਖੂਬ ਕੁੱਟ ਮਾਰ ਕੀਤੀ ਗਈ ਹੈ। ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਵੀ ਨਜ਼ਰ ਆਇਆ ਹੈ।

ਹੁਣ ਅਖਿਰ ਵਿੱਚ ਸਵਾਲ ਇਹੀ ਉੱਠਦੇ ਹਨ ਕਿ, ਕੀ ਵਾਕਈ ਇਹ ਨਿਹੰਗ ਸਿੰਘਾਂ ਵੱਲੋਂ ਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਾਂ ਫਿਰ ਨਿਹੰਗ ਸਿੰਘਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਤਹਿਤ ਨਿਹੰਗ ਸਿਂੰਘ ਦੇ ਬਾਣੇ ਵਿੱਚ ਕਿਸੇ ਹੋਰ ਦੀ ਸਾਜਿਸ਼ ਹੈ। ਖੈਰ ਇਹ ਤਾਂ ਪੁਲਿਸ ਵੱਲੋਂ ਕੀਤੇ ਜਾਂਚ ਵਿੱਚ ਹੀ ਖੁਲਾਸਾ ਹੋ ਸਕੇਗਾ।

Tags:    

Similar News