ਕਰਵਾ ਚੌਥ ਸਬੰਧੀ ਦੁਕਾਨਦਾਰ ਦੀ ਵੱਡੀ ਪਹਿਲ

ਕਰਵਾ ਚੌਥ ਦਾ ਤਿਓਹਾਰ ਹਿੰਦੂ ਧਰਮ ਦੀਆਂ ਔਰਤਾਂ ਲਈ ਬਹੁਤ ਮਹੱਤਵ ਰੱਖਦਾ ਏ, ਇਸ ਦਿਨ ਸੁਹਾਗਣਾਂ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਵਰਤ ਰੱਖਦੀਆਂ ਨੇ, ਜਿਸ ਦੇ ਚਲਦਿਆਂ ਔਰਤਾਂ ਵੱਲੋਂ ਕਾਫ਼ੀ ਪੈਸੇ ਖ਼ਰਚ ਕਰਕੇ ਹੱਥਾਂ ’ਤੇ ਮਹਿੰਦੀ ਵੀ ਲਗਵਾਈ ਜਾਂਦੀ ਐ ਪਰ ਸਮਰਾਲਾ ਵਿਖੇ ਇਕ ਦੁਕਾਨਦਾਰ

Update: 2024-10-19 09:49 GMT

ਸਮਰਾਲਾ : ਕਰਵਾ ਚੌਥ ਦਾ ਤਿਓਹਾਰ ਹਿੰਦੂ ਧਰਮ ਦੀਆਂ ਔਰਤਾਂ ਲਈ ਬਹੁਤ ਮਹੱਤਵ ਰੱਖਦਾ ਏ, ਇਸ ਦਿਨ ਸੁਹਾਗਣਾਂ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਵਰਤ ਰੱਖਦੀਆਂ ਨੇ, ਜਿਸ ਦੇ ਚਲਦਿਆਂ ਔਰਤਾਂ ਵੱਲੋਂ ਕਾਫ਼ੀ ਪੈਸੇ ਖ਼ਰਚ ਕਰਕੇ ਹੱਥਾਂ ’ਤੇ ਮਹਿੰਦੀ ਵੀ ਲਗਵਾਈ ਜਾਂਦੀ ਐ ਪਰ ਸਮਰਾਲਾ ਵਿਖੇ ਇਕ ਦੁਕਾਨਦਾਰ ਵੱਲੋਂ ਨਿਵੇਕਲੀ ਪਹਿਲਕਦਮੀ ਕਰਦਿਆਂ ਔਰਤਾਂ ਦੇ ਹੱਥਾਂ ’ਤੇ ਮੁਫ਼ਤ ਵਿਚ ਮਹਿੰਦੀ ਲਗਵਾਈ ਜਾ ਰਹੀ ਐ। 

ਕਰਵਾ ਚੌਥ ਦੇ ਤਿਓਹਾਰ ਦੇ ਮੁੱਖ ਰੱਖਦਿਆਂ ਵੱਖ ਵੱਖ ਦੁਕਾਨਦਾਰਾਂ ਵੱਲੋਂ ਔਰਤਾਂ ਦੇ ਹੱਥਾਂ ’ਤੇ ਮਹਿੰਦੀ ਲਗਵਾਉਣ ਦੇ 500 ਤੋਂ ਇਕ ਹਜ਼ਾਰ ਰੁਪਏ ਤੱਕ ਵੀ ਲਏ ਜਾਂਦੇ ਨੇ ਪਰ ਸਮਰਾਲਾ ਦੇ ਇਕ ਦੁਕਾਨਦਾਰ ਵੱਲੋਂ ਵਿਸ਼ੇਸ਼ ਪਹਿਲ ਕਰਦਿਆਂ ਔਰਤਾਂ ਦੇ ਹੱਥਾਂ ’ਤੇ ਮੁਫ਼ਤ ਮਹਿੰਦੀ ਲਗਵਾਉਣ ਦੀ ਸ਼ੁਰੂਆਤ ਕੀਤੀ ਗਈ ਐ, ਜਿਸ ਨੂੰ ਲੈ ਕੇ ਔਰਤਾਂ ਵਿਚ ਕਾਫ਼ੀ ਖ਼ੁਸ਼ੀ ਪਾਈ ਜਾ ਰਹੀ ਐ।

ਇਸ ਸਬੰਧੀ ਗੱਲਬਾਤ ਕਰਦਿਆਂ ਦੁਕਾਨਦਾਰ ਰੂਪਮ ਗੰਭੀਰ ਨੇ ਦੱਸਿਆ ਕਿ ਉਨ੍ਹਾਂ ਕੱਪੜਿਆਂ ਦੀ ਖ਼ਰੀਦ ’ਤੇ ਇਕ ਕੂਪਨ ਦਿੱਤਾ ਗਿਆ ਸੀ, ਜਿਸ ਵਿਚ ਮੁਫ਼ਤ ਮਹਿੰਦੀ ਲਗਵਾਉਣ ਦੀ ਸਕੀਮ ਰੱਖੀ ਗਈ, ਉਸੇ ਸਕੀਮ ਤਹਿਤ ਇਹ ਮਹਿੰਦੀ ਲਗਾਈ ਜਾ ਰਹੀ ਐ।

ਇਸੇ ਤਰ੍ਹਾਂ ਮਹਿੰਦੀ ਲਗਵਾਉਣ ਲਈ ਆਈ ਹਰਮਨਪ੍ਰੀਤ ਕੌਰ ਨੇ ਆਖਿਆ ਕਿ ਇਹ ਇਕ ਬਹੁਤ ਵਧੀਆ ਸ਼ੁਰੂਆਤ ਐ ਕਿਉਂਕਿ ਮਹਿੰਦੀ ਲਗਵਾਉਣ ਲਈ ਔਰਤਾਂ ਦੇ ਬਹੁਤ ਸਾਰੇ ਪੈਸੇ ਖ਼ਰਚ ਹੋ ਜਾਂਦੇ ਨੇ। ਹੋਰਨਾਂ ਤਿਓਹਾਰਾਂ ਮੌਕੇ ਵੀ ਅਜਿਹੀ ਪਹਿਲ ਕਰਨੀ ਚਾਹੀਦੀ ਐ।

ਇਸ ਦੇ ਨਾਲ ਹੀ ਮਹਿੰਦੀ ਲਗਾਉਣ ਵਾਲੇ ਕਾਰੀਗਰ ਦਿਨੇਸ਼ ਕੁਮਾਰ ਨੇ ਆਖਿਆ ਕਿ ਮਹਿੰਦੀ ਲਗਵਾਉਣ ਲਈ ਬਹੁਤ ਸਾਰੀਆਂ ਔਰਤਾਂ ਆ ਰਹੀਆਂ ਨੇ। ਉਸ ਵੱਲੋਂ ਵੀ ਦੁਕਾਨਦਾਰ ਦੀ ਤਾਰੀਫ਼ ਕੀਤੀ ਗਈ।

ਦੱਸ ਦਈਏ ਕਿ ਤਿਓਹਾਰੀ ਸੀਜ਼ਨ ਨੂੰ ਦੇਖਦਿਆਂ ਵੱਖ ਵੱਖ ਦੁਕਾਨਦਾਰਾਂ ਵੱਲੋਂ ਵਿਸ਼ੇਸ਼ ਆਫ਼ਰ ਲਗਾਏ ਜਾ ਰਹੇ ਨੇ ਪਰ ਮਹਿੰਦੀ ਲਗਵਾਉਣ ਦੀ ਪਹਿਲਕਦਮੀ ਨੂੰ ਲੈ ਕੇ ਔਰਤਾਂ ਵਿਚ ਕਾਫ਼ੀ ਖ਼ੁਸ਼ੀ ਪਾਈ ਜਾ ਰਹੀ ਐ।

Tags:    

Similar News