ਆਹ ਲਓ ਦਿਲਜੀਤ ਦੋਸਾਂਝ ਨੇ ਵਿਰੋਧੀਆਂ ਨੂੰ ਸਟੇਜ ਤੋਂ ਹੀ ਲਤਾੜਿਆ

ਦਿਲਜੀਤ ਦੋਸਾਂਝ ਜੋ ਕਿ ਹੁਣ ਇੱਕ ਗਲੋਬਲ ਸੈਨਸੇਸ਼ਨ ਬਣ ਚੁੱਕੇ ਨੇ ਜਿਨ੍ਹਾਂ ਚਰਚਾ ਸਿਰਫ ਪੰਜਾਬ ਜਾਂ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਹੁੰਦੀ ਹੈ। ਜਿੱਥੇ ਵੀ ਦਿਲਜੀਤ ਦੋਸਾਂਝ ਜਾਂਦੇ ਹਨ ਓਥੇ ਓਹ ਆਪਣਾ ਐਸਾ ਜਲਵਾ ਬਿਖੇਰਦੇ ਹਨ, ਪੰਜਾਬੀ ਮਾਂ ਬੋਲੀ ਤੇ ਪੰਜਾਬੀਤ ਨੂੰ ਵਿਰਸੇ ਨੂੰ ਨਾਲ ਲੈ ਕੇ ਚਲਦੇ ਹਨ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਚਾਰੇ ਪਾਸੇ ਦਿਲਜੀਤ ਦੋਸਾਂਝ ਦੇ ਫੈਨ ਤੁਹਾਨੂੰ ਮਿਲ ਜਾਣਗੇ;

Update: 2024-12-09 08:47 GMT

ਚੰਡੀਗੜ੍ਹ, ਕਵਿਤਾ : ਦਿਲਜੀਤ ਦੋਸਾਂਝ ਜੋ ਕਿ ਹੁਣ ਇੱਕ ਗਲੋਬਲ ਸੈਨਸੇਸ਼ਨ ਬਣ ਚੁੱਕੇ ਨੇ ਜਿਨ੍ਹਾਂ ਚਰਚਾ ਸਿਰਫ ਪੰਜਾਬ ਜਾਂ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਹੁੰਦੀ ਹੈ। ਜਿੱਥੇ ਵੀ ਦਿਲਜੀਤ ਦੋਸਾਂਝ ਜਾਂਦੇ ਹਨ ਓਥੇ ਓਹ ਆਪਣਾ ਐਸਾ ਜਲਵਾ ਬਿਖੇਰਦੇ ਹਨ, ਪੰਜਾਬੀ ਮਾਂ ਬੋਲੀ ਤੇ ਪੰਜਾਬੀਤ ਨੂੰ ਵਿਰਸੇ ਨੂੰ ਨਾਲ ਲੈ ਕੇ ਚਲਦੇ ਹਨ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਚਾਰੇ ਪਾਸੇ ਦਿਲਜੀਤ ਦੋਸਾਂਝ ਦੇ ਫੈਨ ਤੁਹਾਨੂੰ ਮਿਲ ਜਾਣਗੇ ਤੇ ਜਾਹਰ ਜਿਹੀ ਗੱਲ ਹੈ ਜਦੋਂ ਕੋਈ ਵੀ ਵਿਕਤੀ ਬੁਲੰਦੀਆਂ ਉੱਤੇ ਜਾਂਦਾ ਹੈ ਤਾਂ ਫਿਰ ਪੈਰ ਖਿੱਚਣ ਵਾਲੇ ਵੀ ਉਸ ਵਿਅਕਤੀ ਦਾ ਇੰਤਜਾਰ ਕਰ ਰਹੇ ਹੁੰਦੇ ਹਨ।

ਬਿਲਕੁੱਲ ਅਜਿਹਾ ਹੀ ਹੁੰਦਾ ਨਜ਼ਰ ਆ ਰਿਹੈ ਹੈ ਦਿਲਜੀਤ ਦੋਸਾਂਝ ਦੇ ਨਾਲ। ਜੀ ਹਾਂ ਦਿਲਜੀਤ ਦੋਸਾਂਝ ਜੋ ਲਗਾਤਾਰ ਸੁਰਖੀਆਂ ਵਿੱਚ ਰਹਿੰਦੇ ਹਨ ਕਈ ਵਾਰ ਵਹ-ਵਾਹੀ ਕਰਕੇ ਤੇ ਕਈ ਵਾਰੀ ਲੋਚਨਾਵਾਂ ਕਰਕੇ। ਤੁਹਾਨੂੰ ਦੱਸ ਦਈਏ ਕਿ ਫਿਲਹਾਲ ਦਿਲਜੀ ਦੋਸਾਂਝ ਦਾ ਦਿਲ-ਲੁਮੀਨਾਤੀ ਟੂਰ ਚੱਲ ਰਿਹਾ ਹੈ ਜਿਸ ਦੌਰਾਨ ਰੋਜਾਨਾ ਹੀ ਉਨ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

Full View

ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਤੋਂ ਪਹਿਲਾਂ ਇੰਦੌਰ ਪੁਲਸ ਨੇ 2 ਲੋਕਾਂ ਨੂੰ ਬਲੈਕ ਟਿਕਟਾਂ ਵੇਚਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਬਲੈਕ ਟਿਕਟਾਂ ਵੇਚ ਰਹੇ ਸਨ। ਇਨ੍ਹਾਂ ਲੋਕਾਂ ਨੇ ਆਨਲਾਈਨ ਟਿਕਟ ਖਰੀਦੀ ਸੀ ਅਤੇ 10,000 ਰੁਪਏ 'ਚ ਵੇਚ ਰਹੇ ਸਨ। ਜਿਸਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਮੱਧ ਪ੍ਰਦੇਸ਼ ਦੇ ਇੰਦੌਰ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਰੌਣਕਾਂ ਲਗਾ ਦਿੱਤੀਆਂ। ਕੰਸਰਟ ਖਤਮ ਹੋਣ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਐਕਸ 'ਤੇ ਇੱਕ ਵੀਡੀਓ ਸ਼ੇਅਰ ਕੀਤਾ। ਇਸ 'ਚ ਉਨ੍ਹਾਂ ਨੇ ਕਿਹਾ- ਮੇਰੇ ਖਿਲਾਫ ਕੁਝ ਅਜਿਹਾ ਹੋ ਰਿਹਾ ਹੈ ਕਿ ਮੇਰੀਆਂ ਟਿਕਟਾਂ ਨੂੰ ਬਲੈਕ ਕੀਤਾ ਜਾ ਰਿਹਾ ਹੈ। ਤਾਂ ਭਾਈ, ਟਿਕਟਾਂ ਬਲੈਕ ਹੋਣ ਵਿੱਚ ਮੇਰਾ ਕੋਈ ਕਸੂਰ ਨਹੀਂ। ਜੇਕਰ ਤੁਸੀਂ 10 ਰੁਪਏ ਦੀ ਟਿਕਟ ਖਰੀਦ ਕੇ 100 ਰੁਪਏ ਵਿੱਚ ਵੇਚਦੇ ਹੋ ਤਾਂ ਇਸ ਵਿੱਚ ਕਲਾਕਾਰ ਦਾ ਕੀ ਕਸੂਰ ਹੈ?

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਐਤਵਾਰ ਨੂੰ ਇੰਦੌਰ 'ਚ ਪਰਫਾਰਮ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੇ ਨਫਰਤ ਕਰਨ ਵਾਲਿਆਂ ਨੂੰ ਸੰਦੇਸ਼ ਵੀ ਦਿੱਤਾ। ਉਸ ਨੇ ਮਹਿਫ਼ਲ ਵਿੱਚ ਕਿਹਾ, 'ਇਸ ਮਿੱਟੀ ਵਿੱਚ ਸਭ ਦਾ ਖ਼ੂਨ ਹੈ, ਕਿਸੇ ਦੇ ਬਾਪ ਦਾ ਹਿੰਦੁਸਤਾਨ ਥੋੜਾ ਹੈ।' ਇਹ ਲਾਈਨ ਪ੍ਰਸਿੱਧ ਕਵੀ ਅਤੇ ਲੇਖਕ ਰਾਹਤ ਇੰਦੌਰੀ ਦੀ ਹੈ। ਉਨ੍ਹਾਂ ਦਾ ਇਹ ਬਿਆਨ ਬਜਰੰਗ ਦਲ ਵਲੋਂ ਸ਼ਰਾਬ ਅਤੇ ਮੀਟ ਦੀ ਵਿਕਰੀ 'ਤੇ ਉਨ੍ਹਾਂ ਦੇ ਸਮਾਰੋਹ ਦੇ ਵਿਰੋਧ ਤੋਂ ਬਾਅਦ ਆਇਆ ਹੈ।

ਦੂਜੇ ਪਾਸੇ ਬਜਰੰਗ ਦਲ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਵਿਰੋਧ ਵੀ ਕੀਤਾ ਸੀ। ਦੱਸ ਦੇਈਏ ਕਿ 8 ਦਸੰਬਰ ਨੂੰ ਦਿਲਜੀਤ ਦਾ ਕੰਸਰਟ ਮੱਧ ਪ੍ਰਦੇਸ਼ ਦੇ ਇੰਦੌਰ 'ਚ ਹੋਇਆ। ਬਜਰੰਗ ਦਲ ਨੇ ਇਸ ਕੰਸਰਟ ਖ਼ਿਲਾਫ਼ ਮੋਰਚਾ ਖੋਲ੍ਹਿਆ ਸੀ। ਜਿਸਦਾ ਜਵਾਬ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੈਂਬਰ ਯਸ਼ ਬਚਾਨੀ ਨੇ ਕਿਹਾ ਕਿ ਬਜਰੰਗ ਦਲ ਇਸ ਸਮਾਰੋਹ ਖ਼ਿਲਾਫ਼ ਸੜਕਾਂ 'ਤੇ ਉਤਰਿਆ। ਬਜਰੰਗ ਦਲ ਕੰਸਰਟ ਦੌਰਾਨ ਸ਼ਰਾਬ ਅਤੇ ਮੀਟ ਪਰੋਸਣ ਦਾ ਵਿਰੋਧ ਕਰ ਕੀਤਾ ਗਿਆ।

ਦਿਲਜੀਤ ਨੇ ਇੱਕ ਹੋਰ ਉਪਲਬਧੀ ਹਾਸਲ ਕੀਤੀ ਹੈ। ਦੱਸ ਦੇਈਏ ਕਿ ਦਿਲਜੀਤ ਦੋਸਾਂਝ ਨੇ ਇਸ ਸਾਲ ਸਭ ਤੋਂ ਵੱਧ ਟਰੈਂਡਿੰਗ ਟਾਪਿਕ ਵਿੱਚ ਜਗ੍ਹਾ ਬਣਾਈ ਹੈ। ਯੂਟਿਊਬ ਦੇ ਅਨੁਸਾਰ, “ਦਿਲਜੀਤ ਦੋਸਾਂਝ” ਜਾਂ ਦਿਲਜੀਤ ਦੋਸਾਂਝ ਨਾਲ ਸਬੰਧਤ ਵੀਡੀਓਜ਼ ਨੂੰ 2024 ਵਿੱਚ ਭਾਰਤ ਵਿੱਚ 3.9 ਬਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਸੀ।

ਇਹ ਸਾਲ ਉਨ੍ਹਾਂ ਲਈ ਕਾਫੀ ਸ਼ਾਨਦਾਰ ਰਿਹਾ ਹੈ। ਇਸ ਸਾਲ ਦੀ ਸ਼ੁਰੂਆਰ ਉਨ੍ਹਾਂ ਦੀ ਧਮਾਕੇਦਾਰ ਰਹੀ। ਦਿਲਜੀਤ ਨੂੰ ਇਸ ਸਾਲ ਸਭ ਤੋਂ ਜ਼ਿਆਦਾ ਪ੍ਰਸਿੱਧੀ ਉਨ੍ਹਾਂ ਦੀ ਫਿਲਮ ‘ਚਮਕੀਲਾ’ ਤੋਂ ਮਿਲੀ। ਇਸ ਤੋਂ ਪਹਿਲਾਂ ਵੀ ਉਹ ਕਈ ਬਾਲੀਵੁੱਡ ਫਿਲਮਾਂ ‘ਚ ਕੰਮ ਕਰ ਚੁੱਕੇ ਹਨ। ਪਰ ਇਸ ਇੱਕ ਫਿਲਮ ਦੀ ਬਦੌਲਤ ਉਸਨੂੰ ਹਿੰਦੀ ਫਿਲਮ ਇੰਡਸਟਰੀ ਵਿੱਚ ਪਛਾਣ ਮਿਲੀ। ਅਮਰ ਸਿੰਘ ਚਮਕੀਲਾ ਦੀ ਭੂਮਿਕਾ ਨੇ ਉਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਅਮਰ ਕਰ ਦਿੱਤਾ। ‘ਚਮਕੀਲਾ’ ਨੇ ਨੈੱਟਫਲਿਕਸ ‘ਤੇ ਦਰਸ਼ਕਾਂ ਦੀ ਗਿਣਤੀ ਦੇ ਕਈ ਰਿਕਾਰਡ ਬਣਾਏ ਹਨ।

Full View

ਇਸ ਤੋਂ ਬਾਅਦ ਉਨ੍ਹਾਂ ਦੀ ਫਿਲਮ ‘ਕਰੂ’ ਆਈ। ਹਾਲਾਂਕਿ ਇਸ ‘ਚ ਉਨ੍ਹਾਂ ਦੀ ਲੀਡ ਰੋਲ ਨਹੀਂ ਸੀ। ਤੱਬੂ, ਕਰੀਨਾ ਕਪੂਰ ਅਤੇ ਕ੍ਰਿਤੀ ਸੈਨਨ ਮੁੱਖ ਭੂਮਿਕਾਵਾਂ ਵਿੱਚ ਸਨ। ਪਰ ਜਨਤਾ ਨੇ ਵੀ ਦਿਲਜੀਤ ਨੂੰ ਕਾਫੀ ਪਸੰਦ ਕੀਤਾ। ਇਸ ਤੋਂ ਬਾਅਦ ਦਿਲਜੀਤ ਨੀਰੂ ਬਾਜਵਾ ਨਾਲ ‘ਜੱਟ ਐਂਡ ਜੂਲੀਅਟ 3’ ‘ਚ ਨਜ਼ਰ ਆਏ। ਇਹ ਫਿਲਮ ਪੰਜਾਬੀ ਵਿੱਚ ਸੀ। ਪੰਜਾਬੀ ਫ਼ਿਲਮਾਂ ਦਾ ਬਾਜ਼ਾਰ ਭਾਵੇਂ ਵੱਡਾ ਹੋਵੇ, ਪਰ ਸੀਮਤ ਹੈ। ਇਸ ਫਿਲਮ ਨੇ ਦਿਲਜੀਤ ਦਾ ਦਬਦਬਾ ਵੀ ਦੁਨੀਆ ਭਰ ਵਿੱਚ ਸਥਾਪਿਤ ਕੀਤਾ। ‘ਜੱਟ ਐਂਡ ਜੂਲੀਅਟ 3’ ਨੇ ਦੁਨੀਆ ਭਰ ‘ਚ 100 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਸੀ।

ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਦੇ ਗੀਤ ਕਈ ਵੱਡੀਆਂ ਫਿਲਮਾਂ ‘ਚ ਨਜ਼ਰ ਆਏ। ਪਹਿਲਾ ਗੀਤ ਪ੍ਰਭਾਸ ਦੀ ਕਲਕੀ 2898 ਈਡੀ ਦਾ ‘ਭੈਰਵ ਐਂਥਮ’। ਇਸ ਤੋਂ ਬਾਅਦ ‘ਜਿਗਰਾ’ ਦੀ ‘ਚਲ ਕੁਡੀਏ’ ਆਇਆ। ‘ਭੂਲ ਭੁਲਾਇਆ 3’ ਦੇ ਟਾਈਟਲ ਟਰੈਕ ਨੂੰ ਵੀ ਦਿਲਜੀਤ ਨੇ ਆਵਾਜ਼ ਦਿੱਤੀ ਹੈ। ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ।

Tags:    

Similar News