CIA ਕਪੂਰਥਲਾ ਵੱਲੋਂ ਡਰੱਗ ਅਤੇ ਹਥਿਆਰ ਸਮੇਤ 2 ਆਰੋਪੀ ਕਾਬੂ
ਸੀ.ਆਈ.ਏ ਸਟਾਫ ਕਪੂਰਥਲਾ ਨੇ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸ਼ਤ ਲਿੰਕ ਰੋਡ ਪਿੰਡ ਭੌਰ ਤੋਂ ਨਵਦੀਪ ਸਿੰਘ ਉਰਫ ਜੋਬਨ ਪੁੱਤਰ ਜਗਤਾਰ ਸਿੰਘ ਅਤੇ ਜਸਕਰਨ ਸਿੰਘ ਉਰਫ ਕਰਨ ਪੁੱਤਰ ਸੁਖਵਿੰਦਰ ਸਿੰਘ ਵਾਸੀਆਨ ਪਿੰਡ ਫਰੀਦੇਵਾਲ ਥਾਣਾ ਮੱਖੂ ਜਿਲਾ ਫਿਰੋਜਪੁਰ ਨੂੰ ਸਮੇਤ ਮੋਟਰਸਾਈਕਲ ਮਾਰਕਾ ਸਪਲੈਂਡਰ ਰੰਗ ਕਾਲਾ ਸਿਲਵਰ ਨੰਬਰੀ PB-04-AA-5538 ਦੇ ਕਾਬੂ ਕਰਕੇ ਦੋਨਾਂ ਦੇ ਕਬਜਾ ਵਿੱਚੋਂ;
ਕਪੂਰਥਲਾ : ਐਸਪੀ ਪੀ ਡੀ ਸਰਬਜੀਤ ਰਾਏ ਵਲੋਂ ਸੀਆਈਏ ਸਟਾਫ ਕਪੂਰਥਲਾ ਵਿਖੇ ਸਾਂਝੇ ਤੋਰ ਪਰ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਵਿੱਢੀ ਹੋਈ ਮੁਹਿੰਮ ਤਹਿਤ ਸਰਬਜੀਤ ਰਾਏ, ਪੀ.ਪੀ.ਐਸ. ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਕਪੂਰਥਲਾ, ਪਰਮਿੰਦਰ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ (ਡਿਟੈਕਟਿਵ) ਕਪੂਰਥਲਾ ਅਤੇ ਗੁਰਮੀਤ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ-ਡਵੀਜਨ ਸੁਲਤਾਨਪੁਰ ਲੋਧੀ ਨੂੰ ਸਪੈਸ਼ਲ ਹਦਾਇਤਾਂ ਦਿੱਤੀਆਂ ਗਈਆਂ ਸਨ।
ਜਿਸ ਤਹਿਤ ਕਾਰਵਾਈ ਕਰਦਿਆਂ ਹੋਇਆ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਕਪੂਰਥਲਾ ਦੀ ਨਿਗਰਾਨੀ ਹੇਠ ਏ.ਐਸ.ਆਈ ਚਰਨਜੀਤ ਸਿੰਘ ਇੰਚਾਰਜ ਟੈਕਨੀਕਲ ਸੈੱਲ ਕਪੂਰਥਲਾ ਦੀ ਮਦਦ ਨਾਲ ਏ.ਐਸ.ਆਈ ਕੇਵਲ ਸਿੰਘ ਸੀ.ਆਈ.ਏ ਸਟਾਫ ਕਪੂਰਥਲਾ ਨੇ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸ਼ਤ ਲਿੰਕ ਰੋਡ ਪਿੰਡ ਭੌਰ ਤੋਂ ਨਵਦੀਪ ਸਿੰਘ ਉਰਫ ਜੋਬਨ ਪੁੱਤਰ ਜਗਤਾਰ ਸਿੰਘ ਅਤੇ ਜਸਕਰਨ ਸਿੰਘ ਉਰਫ ਕਰਨ ਪੁੱਤਰ ਸੁਖਵਿੰਦਰ ਸਿੰਘ ਵਾਸੀਆਨ ਪਿੰਡ ਫਰੀਦੇਵਾਲ ਥਾਣਾ ਮੱਖੂ ਜਿਲਾ ਫਿਰੋਜਪੁਰ ਨੂੰ ਸਮੇਤ ਮੋਟਰਸਾਈਕਲ ਮਾਰਕਾ ਸਪਲੈਂਡਰ ਰੰਗ ਕਾਲਾ ਸਿਲਵਰ ਨੰਬਰੀ PB-04-AA-5538 ਦੇ ਕਾਬੂ ਕਰਕੇ ਦੋਨਾਂ ਦੇ ਕਬਜਾ ਵਿੱਚੋਂ 250/250 ਗ੍ਰਾਮ ਹੈਰੋਇਨ ਕੁੱਲ 500 ਗ੍ਰਾਮ ਹੈਰੋਇੰਨ ਅਤੇ ਜਸਕਰਨ ਸਿੰਘ ਉਰਫ ਕਰਨ ਦੇ ਕਬਜੇ ਵਿੱਚੋਂ ਇੱਕ ਦੇਸੀ ਪਿਸਟਲ 7.65 MM ਅਤੇ 05 ਜਿੰਦਾ ਰੌਂਦ ਬ੍ਰਾਮਦ ਕੀਤੇ ਗਏ।
ਜਿਸ ਸਬੰਧੀ ਮੁਕੱਦਮਾ ਨੰਬਰ 10 ਮਿਤੀ 17.01.2025 अ/प 21(C) NDPS ACT 25 ARMS ACT घाटा मुलडारुपुर लेपी तिला वयुतवला ਵਿਖੇ ਦਰਜ ਰਜਿਸਟਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਪੁੱਛਗਿੱਛ ਜਾਰੀ ਹੈ। ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹੈਰੋਇਨ ਕਿਸ ਪਾਸੋਂ ਖਰੀਦ ਕੇ ਲਿਆਇਆ ਹੈ ਅਤੇ ਅੱਗੇ ਇਸ ਨੇ ਇਹ ਹੈਰੋਇੰਨ ਕਿਸ ਨੂੰ ਸਪਲਾਈ ਕਰਨੀ ਸੀ ਜਿਸ ਨਾਲ ਹੋਰ ਵੀ ਅਹਿਮ ਖੁਲਾਸੇ ਅਤੇ ਬ੍ਰਾਮਦਗੀ ਹੋਣ ਦੀ ਸੰਭਾਵਨਾ ਹੈ।
ਗ੍ਰਿਫਤਾਰ ਕੀਤੇ ਵਿਅਕਤੀ ਦਾ ਨਾਮ ਅਤੇ ਪਤਾ:-
1. ਨਵਦੀਪ ਸਿੰਘ ਉਰਫ ਜੋਬਨ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਫਰੀਦੇਵਾਲ ਥਾਣਾ ਮੱਖੂ ਜਿਲਾ ਫਿਰੋਜਪੁਰ (ਉਮਰ 21 ਸਾਲ, ਪੜਾਈ:- 10+2, ਕਿੱਤਾ:- ਗੁਰੂ ਨਾਨਕ ਕਾਲਜ ਫਿਰੋਜਪੁਰ ਵਿਖੇ ਬੀ.ਏ ਕਰਦਾ ਹੈ)
2. ਜਸਕਰਨ ਸਿੰਘ ਉਰਫ ਕਰਨ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਫਰੀਦੇਵਾਲ ਥਾਣਾ ਮੱਖੂ ਜਿਲਾ ਫਿਰੋਜਪੁਰ (ਉਮਰ 23 ਸਾਲ, ਪੜਾਈ:- 10+2, ਕਿੱਤਾ:- ਖੇਤੀਬਾੜੀ)
ਬ੍ਰਾਮਦਗੀ ਦਾ ਵੇਰਵਾ:-
1. 500 ਗ੍ਰਾਮ ਹੈਰੋਇੰਨ
2. ਇੱਕ ਦੋਸੀ ਪਿਸਟਲ 7.65 MM ਅਤੇ 05 ਜਿੰਦਾ ਰੌਂਦ
3. ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਸਿਲਵਰ ਨੰਬਰੀ PB-04-AA-5538