ਚੰਡੀਗੜ੍ਹ ਪੁਲਿਸ ਹੁਣ ਨਹੀਂ ਕੱਟ ਸਕੇਗੀ ਚਲਾਨ, ਆ ਗਏ ਨਵੇਂ ਫ਼ਰਮਾਨ
ਆਪਣੇ ਟ੍ਰੈਫਿਕ ਨਿਯਮਾਂ ਕਰਕੇ ਮਸ਼ਹੂਰ ਚੰਡੀਗੜ੍ਹ 'ਚ ਹੁਣ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਕਿਸੇ ਦਾ ਵੀ ਚਲਾਨ ਨਹੀਂ ਕੱਟ ਸਕਣਗੇ ਜੀ ਹਾਂ ਠੀਕ ਸੁਣਿਆ ਤੁਸੀਂ ਹੁਣ ਚੰਡੀਗੜ੍ਹ 'ਚ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਸਿਰਫ਼ ਸੜਕਾਂ 'ਤੇ ਟ੍ਰੈਫਿਕ ਕੰਟਰੋਲ ਕਰਨਗੇ ਅਤੇ ਜੇਕਰ ਕੋਈ ਪੁਲਿਸ ਦਾ ਜਵਾਨ ਕਿਸੇ ਗੱਡੀ ਨੂੰ ਰੋਕਦਾ ਹੈ ਜਾਂ ਚਲਾਨ ਕੱਟਦਾ ਹੈ ਅਤੇ ਰਿਸ਼ਵਤ ਮੰਗਦਾਂ ਹੈ ਤਾਂ ਉਸਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਚੰਡੀਗੜ੍ਹ (ਵਿਵੇਕ ਕੁਮਾਰ): ਆਪਣੇ ਟ੍ਰੈਫਿਕ ਨਿਯਮਾਂ ਕਰਕੇ ਮਸ਼ਹੂਰ ਚੰਡੀਗੜ੍ਹ 'ਚ ਹੁਣ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਕਿਸੇ ਦਾ ਵੀ ਚਲਾਨ ਨਹੀਂ ਕੱਟ ਸਕਣਗੇ ਜੀ ਹਾਂ ਠੀਕ ਸੁਣਿਆ ਤੁਸੀਂ ਹੁਣ ਚੰਡੀਗੜ੍ਹ 'ਚ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਸਿਰਫ਼ ਸੜਕਾਂ 'ਤੇ ਟ੍ਰੈਫਿਕ ਕੰਟਰੋਲ ਕਰਨਗੇ ਅਤੇ ਜੇਕਰ ਕੋਈ ਪੁਲਿਸ ਦਾ ਜਵਾਨ ਕਿਸੇ ਗੱਡੀ ਨੂੰ ਰੋਕਦਾ ਹੈ ਜਾਂ ਚਲਾਨ ਕੱਟਦਾ ਹੈ ਅਤੇ ਰਿਸ਼ਵਤ ਮੰਗਦਾਂ ਹੈ ਤਾਂ ਉਸਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਚੰਡੀਗੜ੍ਹ 'ਚ ਸਿਰਫ਼ ਹਾਈਟੈਕ ਕੈਮਰਿਆਂ ਨਾਲ ਹੀ ਚਲਾਨ ਕੱਟੇ ਜਾਣਗੇ।
ਦਰਅਸਲ ਇਹ ਫੈਸਲਾ ਸੈਕਟਰ 9 ਸਥਿਤ ਪੁਲਿਸ ਦਫ਼ਤਰ ’ਚ ਡੀਜੀਪੀ ਦੀ ਪ੍ਰਧਾਨਗੀ ’ਚ ਹੋਈ ਅਧਿਕਾਰੀਆਂ ਦੀ ਮੀਟਿੰਗ ’ਚ ਲਿਆ ਗਿਆ। ਡੀਜੀਪੀ ਸਾਗਰਪ੍ਰੀਤ ਹੁੱਡਾ ਨੇ ਸਖਤ ਹੁਕਮ ਦਿੰਦਿਆਂ ਕਿਹਾ ਕਿ ਟ੍ਰੈਫਿਕ ਲਾਈਟ ਪੁਆਇੰਟ ਅਤੇ ਚੌਰਾਹਿਆਂ ’ਤੇ ਤਾਇਨਾਤ ਪੁਲਿਸ ਕਰਮਚਾਰੀ ਸਿਰਫ ਟ੍ਰੈ੍ਰਫ਼ਿਕ ਕੰਟਰੋਲ ਦਾ ਕੰਮ ਕਰਨਗੇ। ਉਨ੍ਹਾਂ ਕੋਲ ਕਿਸੇ ਗੱਡੀ ਨੂੰ ਰੋਕਣ ਜਾਂ ਚਲਾਨ ਕਰਨ ਦਾ ਅਧਿਕਾਰ ਨਹੀਂ ਹੋਵੇਗਾ। ਜੇਕਰ ਕੋਈ ਜਵਾਨ ਕਿਸੇ ਵਾਹਨ ਨੂੰ ਰੋਕਦਾ ਹੈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮਿਲੀ ਜਾਣਕਾਰੀ ਅਨੁਸਾਰ ਲਗਾਤਰ ਸ਼ਿਕਾਇਤਾਂ ਆ ਰਹੀਆਂ ਸਨ ਕਿ ਚੰਡੀਗੜ੍ਹ ਪੁਲਿਸ ਦੇ ਮੁਲਾਜਮ ਦੂਸਰੇ ਸੂਬੇ ਤੋਂ ਆਉਣ ਵਾਲਿਆਂ ਗੱਡੀਆਂ ਨੂੰ ਜਾਣ ਬੁਝਕੇ ਘੇਰਦੇ ਸਨ ਤੇ ਚਾਲਕਾਂ ਨੂੰ ਤੰਗ ਕਰਦੇ ਸਨ।ਖਾਸ ਕਰਕੇ ਪੰਜਾਬ ਅਤੇ ਹਰਿਆਣਾ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਰੋਕ ਕੇ ਚਲਾਨ ਕਰਦੀ ਹੈ ਅਤੇ ਡਰਾਇਵਰਾਂ ਨੂੰ ਪੇ੍ਰਸ਼ਾਨ ਕਰਦੀ ਹੈ। ਇਸ ਮਾਮਲੇ ਦੀ ਜਾਂਚ ਹੋਈ ਅਤੇ ਪਾਇਆ ਗਿਆ ਕਿ ਕਈ ਪੁਲਿਸ ਕਰਮਚਾਰੀ ਦੂਜੇ ਰਾਜਾਂ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਨਿਸ਼ਾਨਾ ਬਣਾ ਰਹੇ ਸਨ। ਜਿਸ ਦੇ ਚਲਦਿਆਂ ਹੀ ਸਖਤ ਹੁਕਮ ਜਾਰੀ ਕੀਤੇ ਗਏ ਹਨ।