ਨਾਭਾ ’ਚ ਓਵਰਬ੍ਰਿਜ ਤੋਂ 70 ਫੁੱਟ ਹੇਠਾਂ ਡਿੱਗਿਆ ਬਾਈਕ ਸਵਾਰ

ਤੜਕਸਾਰ ਨਾਭਾ ਨਾਭਾ ਦੇ ਭਵਾਨੀਗੜ੍ਹ ਓਵਰ ਬ੍ਰਿਜ ਤੇ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਦੋ ਮੋਟਰਸਾਈਕਲਾ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋ ਗਈ। 2 ਮੋਟਰਸਾਈਕਲ ਸਵਾਰ ਨੌਜਵਾਨਾਂ ਵਿੱਚ ਇੱਕ ਨੌਜਵਾਨ ਓਵਰ ਬ੍ਰਿਜ ਤੋਂ 70 ਫੁੱਟ ਹੇਠਾਂ ਡਿਗਿਆ ਅਤੇ ਉਸਦਾ ਨਾਲ ਦਾ ਸਾਥੀ ਵੀ ਗੰਭੀਰ ਫੱਟੜ ਹੋ ਗਿਆ। ਇਹਨਾਂ ਦੋਵਾਂ ਨੌਜਵਾਨਾਂ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ।

Update: 2025-07-18 05:26 GMT

ਨਾਭਾ : ਤੜਕਸਾਰ ਨਾਭਾ ਨਾਭਾ ਦੇ ਭਵਾਨੀਗੜ੍ਹ ਓਵਰ ਬ੍ਰਿਜ ਤੇ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਦੋ ਮੋਟਰਸਾਈਕਲਾ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋ ਗਈ। 2 ਮੋਟਰਸਾਈਕਲ ਸਵਾਰ ਨੌਜਵਾਨਾਂ ਵਿੱਚ ਇੱਕ ਨੌਜਵਾਨ ਓਵਰ ਬ੍ਰਿਜ ਤੋਂ 70 ਫੁੱਟ ਹੇਠਾਂ ਡਿਗਿਆ ਅਤੇ ਉਸਦਾ ਨਾਲ ਦਾ ਸਾਥੀ ਵੀ ਗੰਭੀਰ ਫੱਟੜ ਹੋ ਗਿਆ। ਇਹਨਾਂ ਦੋਵਾਂ ਨੌਜਵਾਨਾਂ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ।

Full View

ਦੂਸਰੇ ਮੋਟਰਸਾਈਕਲ ਸਵਾਰ ਮਾਂ ਪੁੱਤ ਦੀ ਇਸ ਹਾਦਸੇ ਦੌਰਾਨ ਗੰਭੀਰ ਫੱਟੜ ਹੋ ਗਏ ਜੋ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਹਨ। ਮੌਕੇ ਤੇ ਰਾਹਗੀਰਾਂ ਨੇ ਪੁਲ ਦੇ ਆਲੇ ਦੁਆਲੇ ਜਾਲ ਲਗਾਉਣ ਦੀ ਕੀਤੀ ਮੰਗ। ਮੌਕੇ ਤੇ 108 ਐਂਬੂਲੈਂਸ ਨਾ ਪਹੁੰਚਣ ਨਾ ਕਾਰਨ ਸ਼ਹਿਰ ਨਿਵਾਸਿਆਂ ਵਿੱਚ ਭਾਰੀ ਰੋਸ, ਫੱਟੜਾਂ ਨੂੰ ਪ੍ਰਾਈਵੇਟ ਵਿੱਚ ਕਰਨਾ ਪਿਆ ਰੈਫਰ। 108 ਐਬੂਲੈਂਸ ਈਐਮਟੀ ਨੇ ਕਿਹਾ ਕਿ 108 ਐਂਬਲੈਂਸ ਦਾ ਜੀਪੀਐਸ ਹੈ ਖਰਾਬ ਜਿਸ ਕਰਕੇ ਅਸੀਂ ਐਮਰਜੈਂਸੀ ਨਹੀਂ ਲਿਜਾ ਸਕਦੇ।

ਪੰਜਾਬ ਦੇ ਵਿੱਚ ਦਿਨੋ-ਦਿਨ ਵੱਧ ਰਹੇ ਸੜਕੀ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸ ਤਰ੍ਹਾਂ ਦਾ ਹੀ ਦਰਦਨਾਕ ਭਿਅੰਕਰ ਸੜਕੀ ਹਾਦਸਾ ਵਾਪਰਿਆ ਨਾਭਾ ਭਵਾਨੀਗੜ੍ਹ ਓਵਰਬ੍ਰਿਜ ਦੇ ਉੱਤੇ, ਦੋ ਮੋਟਰਸਾਈਕਲਾਂ ਵਿਚਕਾਰ ਆਪਣੇ ਸਾਹਮਣੇ ਟੱਕਰ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ 2 ਨੌਜਵਾਨ ਜੋ ਫੈਕਟਰੀ ਦੇ ਵਿੱਚ ਰਾਤ ਦੀ ਡਿਊਟੀ ਕਰਨ ਉਪਰੰਤ ਵਾਪਸ ਆਪਣੇ ਪਿੰਡ ਪਾਲੀਆ ਵਿਖੇ ਜਾ ਰਹੇ ਸਨ।


ਇਹਨਾਂ ਵਿੱਚੋਂ ਇੱਕ ਨੌਜਵਾਨ ਪੁਲ ਦੇ ਤਕਰੀਬਨ 70 ਫੁੱਟ ਉੱਤੋਂ ਹੇਠਾਂ ਡਿੱਗ ਪਿਆ ਅਤੇ ਉਸਦਾ ਨਾਲ ਦਾ ਸਾਥੀ ਵੀ ਗੰਭੀਰ ਰੂਪ ਦੇ ਵਿੱਚ ਫੱਟੜ ਹੋ ਗਿਆ ਅਤੇ ਦੂਸਰਾ ਮੋਟਰਸਾਈਕਲ ਸਵਾਰ ਮਾਂ ਪੁੱਤ ਵੀ ਇਸ ਹਾਦਸੇ ਦੇ ਦੌਰਾਨ ਗੰਭੀਰ ਫੱਟੜ ਹੋ ਗਏ। ਇਹਨਾਂ ਨੂੰ 108 ਐਮਬੂਲੈਂਸ ਦੀ ਮਦਦ ਨਾ ਮਿਲਣ ਦੇ ਚੱਲਦਿਆਂ ਇਹਨਾਂ ਨੌਜਵਾਨਾਂ ਨੂੰ ਰਾਹਗੀਰਾਂ ਦੇ ਵੱਲੋਂ ਇਹਨਾਂ ਦੋਵਾਂ ਨੌਜਵਾਨਾਂ ਨੂੰ ਹਸਪਤਾਲ ਲਿਆਂਦਾ ਗਿਆ। ਗੰਭੀਰ ਸਥਿਤੀ ਦੇ ਚਲਦਿਆਂ ਇਹਨਾਂ ਦੋ ਨੌਜਵਾਨਾਂ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਅਤੇ ਦੂਜੇ ਪਾਸੇ ਮੋਟਰਸਾਈਕਲ ਸਵਾਰ ਮਾਂ ਪੁੱਤ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜੋ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਹਨ।

ਇਸ ਮੌਕੇ ਤੇ ਰੈਫਰ ਕੀਤੇ ਨੌਜਵਾਨ ਦੇ ਦੋਸਤ ਨੇ ਕਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ ਅਸੀਂ ਤੁਰੰਤ ਹੀ 108 ਐਮਬੂਲੈਂਸ ਨੂੰ ਫੋਨ ਕੀਤਾ ਪਰ ਕਿਸੇ ਨੇ ਸਾਡਾ ਫੋਨ ਨਹੀਂ ਚੱਕਿਆ। ਨਾਭਾ ਹਸਪਤਾਲ ਦੇ ਵਿੱਚ ਦੋ ਐਂਬੂਲੈਂਸਾਂ ਖੜੀਆਂ ਹਨ ਪਰ ਇਸ ਦਾ ਕੀ ਫਾਇਦਾ ਜਦੋਂ ਮੌਕੇ ਤੇ ਮਦਦ ਹੀ ਨਹੀਂ ਹੋਈ।


ਇਸ ਮੌਕੇ ਤੇ ਫੱਟੜ ਨੌਜਵਾਨ ਮਨੀ ਨੇ ਕਿਹਾ ਕਿ ਮੈਂ ਆਪਣੀ ਮਾਤਾ ਨੂੰ ਫੋਕਲ ਪੁਆਇੰਟ ਵਿਖੇ ਕੰਮ ਤੇ ਛੱਡਣ ਦੇ ਲਈ ਜਾ ਰਿਹਾ ਸੀ ਤਾਂ ਹਾਦਸੇ ਦੌਰਾਨ ਮੇਰੀਆਂ ਅੱਖਾਂ ਦੇ ਸਾਹਮਣੇ ਹਨੇਰਾ ਆ ਗਿਆ ਮੈਨੂੰ ਨਹੀਂ ਪਤਾ ਇਹ ਹਾਦਸਾ ਕਿਵੇਂ ਵਾਪਰਿਆ।


ਇਸ ਮੌਕੇ ਤੇ ਪ੍ਰਤੱਖਦਰਸ਼ੀ ਨੇ ਕਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਇੱਕ ਨੌਜਵਾਨ ਤਾਂ ਪੁਲ ਦੇ ਹੇਠਾ ਗਿਰ ਗਿਆ ਤੇ ਨਾਲ ਦਾ ਉਸਦਾ ਸਾਥੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਇਹ ਹਾਦਸਾ ਬਹੁਤ ਹੀ ਭਿਆਨਕ ਸੀ। ਮੌਕੇ ਤੇ ਕੋਈ ਵੀ ਐਂਬੂਲੈਂਸ ਨਹੀਂ ਪਹੁੰਚੀ ਅਸੀਂ ਤਾਂ ਇਹੋ ਮੰਗ ਕਰਦੇ ਆ ਕਿ ਪੁੱਲ ਦੇ ਆਲੇ ਦੁਆਲੇ ਲੋਹੇ ਦੀਆਂ ਜਾਲੀਆਂ ਲਗਾਈਆਂ ਜਾਣ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦਾ ਹਾਦਸਾ ਨਾ ਵਾਪਰੇ।


ਇਸ ਮੌਕੇ ਤੇ ਨਾਭਾ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਸੜਕੀ ਹਾਦਸੇ ਦੇ ਦੌਰਾਨ ਸਾਡੇ ਕੋਲ ਕੁੱਲ ਚਾਰ ਵਿਅਕਤੀ ਆਏ ਹਨ ਜਿਨਾਂ ਦੇ ਵਿੱਚੋਂ ਦੋ ਦੀ ਹਾਲਤ ਨਾਜੁਕ ਸਥਿਤੀ ਦੇ ਚੱਲਦਿਆਂ ਦੋ ਨੂੰ ਰੈਫਰ ਕਰ ਦਿੱਤਾ ਗਿਆ ਤੇ ਦੋ ਨਾਭਾ ਦੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਹਨ।


ਇਸ ਮੌਕੇ ਤੇ ਨਾਭਾ ਤੋਂ 20 ਕਿਲੋਮੀਟਰ ਚੰਨੋ ਤੋਂ ਆਏ 108 ਐਂਬੂਲੈਂਸ ਦੇ ਈਐਮਟੀ (ਐਮਰਜੰਸੀ ਮੈਡੀਕਲ ਟੈਕਨੀਸ਼ੀਅਨ) ਸੁਖਬੀਰ ਸਿੰਘ ਨੇ ਦੱਸਿਆ ਕਿ ਮੈਨੂੰ ਜਦੋਂ ਕਾਲ ਆਈ ਮੈਂ ਚੰਨੋ ਤੋਂ ਆਇਆ ਹਾਂ ਅਤੇ ਨਾਭਾ ਵਾਲੀ 108 ਐਬੂਲੈਂਸ ਬਾਰੇ ਮੈਨੂੰ ਨਹੀਂ ਪਤਾ।


ਇਸ ਮੌਕੇ ਤੇ ਨਾਭਾ ਦੇ ਈਐਮਟੀ (ਐਮਰਜੰਸੀ ਮੈਡੀਕਲ ਟੈਕਨੀਸ਼ੀਅਨ) ਜਗਤਾਰ ਸਿੰਘ ਨੇ ਕਿਹਾ ਕਿ 108 ਐਬੂਲੈਂਸ ਦਾ ਜੀਪੀਐਸ ਖਰਾਬ ਹੋਣ ਦੇ ਕਾਰਨ ਸਾਨੂੰ ਐਮਰਜਂਸੀ ਕਾਲ ਨਹੀਂ ਆਉਂਦੀ।

ਇਸ ਮੌਕੇ ਤੇ ਨਾਭਾ ਕੋਤਵਾਲੀ ਪੁਲਿਸ ਦੇ ਜਾਂਚ ਅਧਿਕਾਰੀ ਚਮਕੌਰ ਸਿੰਘ ਨੇ ਕਿਹਾ ਕਿ ਇਸ ਹਾਦਸੇ ਦੇ ਵਿੱਚ ਕੁੱਲ ਚਾਰ ਵਿਅਕਤੀ ਫੱਟੜ ਹੋਏ ਹਨ। ਜਿਨਾਂ ਦੇ ਵਿੱਚੋਂ 2 ਨੂੰ ਰੈਫਰ ਕਰ ਦਿੱਤਾ ਗਿਆ ਅਤੇ 2 ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਅਧੀਨ ਹਨ। ਇਹ ਭਿਅੰਕਰ ਹਾਦਸਾ ਕਿਵੇਂ ਵਾਪਰਿਆ ਅਸੀਂ ਇਸ ਸਬੰਧੀ ਪਤਾ ਲਗਾ ਰਹੇ ਹਾਂ।

Tags:    

Similar News