ਨੌਜਵਾਨ ਨੇ ਗੋਲੀਆਂ ਮਾਰ ਕੇ ਮਾਰਤਾ ਮਾਮੇ ਦਾ ਪੁੱਤ, ਕਾਰਨ ਜਾਣ ਸਾਰੇ ਲੋਕ ਹੈਰਾਨ
ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਪੁਲਿਸ ਨੇ ਇਕ ਨੌਜਵਾਨ ਦੇ ਕਾਤਲਾਂ ਨੂੰ ਮਹਿਜ਼ 24 ਘੰਟੇ ਦੇ ਅੰਦਰ ਅਸਲੇ ਅਤੇ ਗੱਡੀ ਸਮੇਤ ਗ੍ਰਿਫ਼ਤਾਰ ਕਰ ਲਿਆ ਪਰ ਪੁਲਿਸ ਵੀ ਉਸ ਸਮੇਂ ਦੰਗ ਰਹਿ ਗਈ ਜਦੋਂ ਜਾਂਚ ਦੌਰਾਨ ਪਤਾ ਚੱਲਿਆ ਕਿ ਇਹ ਕਤਲ ਕਿਸੇ ਹੋਰ ਨੇ ਨਹੀਂ ਬਲਕਿ ਮ੍ਰਿਤਕ ਦੀ ਭੂਆ ਦੇ ਮੁੰਡੇ ਵੱਲੋਂ ਹੀ ਕੀਤਾ ਗਿਆ ਏ। ਕਤਲ ਕਰਨ ਦੀ ਵਜ੍ਹਾ ਤੁਹਾਨੂੰ ਹੋਰ ਵੀ ਹੈਰਾਨ ਕਰਕੇ ਰੱਖ ਦੇਵੇਗੀ।
ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਪੁਲਿਸ ਨੇ ਇਕ ਨੌਜਵਾਨ ਦੇ ਕਾਤਲਾਂ ਨੂੰ ਮਹਿਜ਼ 24 ਘੰਟੇ ਦੇ ਅੰਦਰ ਅਸਲੇ ਅਤੇ ਗੱਡੀ ਸਮੇਤ ਗ੍ਰਿਫ਼ਤਾਰ ਕਰ ਲਿਆ ਪਰ ਪੁਲਿਸ ਵੀ ਉਸ ਸਮੇਂ ਦੰਗ ਰਹਿ ਗਈ ਜਦੋਂ ਜਾਂਚ ਦੌਰਾਨ ਪਤਾ ਚੱਲਿਆ ਕਿ ਇਹ ਕਤਲ ਕਿਸੇ ਹੋਰ ਨੇ ਨਹੀਂ ਬਲਕਿ ਮ੍ਰਿਤਕ ਦੀ ਭੂਆ ਦੇ ਮੁੰਡੇ ਵੱਲੋਂ ਹੀ ਕੀਤਾ ਗਿਆ ਏ। ਕਤਲ ਕਰਨ ਦੀ ਵਜ੍ਹਾ ਤੁਹਾਨੂੰ ਹੋਰ ਵੀ ਹੈਰਾਨ ਕਰਕੇ ਰੱਖ ਦੇਵੇਗੀ।
ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਨੇ ਇਕ ਅੰਨ੍ਹੇ ਕਤਲ ਦੀ ਗੁੱਥੀ ਨੂੰ ਮਹਿਜ਼ 24 ਘੰਟੇ ਵਿਚ ਸੁਲਝਾਉਂਦਿਆਂ ਇਕ ਨੌਜਵਾਨ ਆਰੀਅਨ ਦੇ ਕਾਤਲ ਨੂੰ ਅਸਲੇ ਅਤੇ ਗੱਡੀ ਸਮੇਤ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਨੇ ਦੱਸਿਆ ਕਿ ਬੀਤੇ ਦਿਨੀਂ ਗੜ੍ਹਸ਼ੰਕਰ ਵਿਖੇ ਅਣਪਛਾਤੇ ਨੌਜਵਾਨਾਂ ਵੱਲੋਂ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਜੋ ਇਕ ਦੁਕਾਨ ’ਤੇ ਕੰਮ ਕਰਦਾ ਸੀ,,
ਜਦੋਂ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਚੱਲਿਆ ਕਿ ਇਹ ਕਤਲ ਦੁਕਾਨ ਦੇ ਮਾਲਕ ਯਾਨੀ ਮ੍ਰਿਤਕ ਦੀ ਭੂਆ ਦੇ ਮੁੰਡੇ ਨਵੀਨ ਵੱਲੋਂ ਕੀਤਾ ਗਿਆ ਏ ਕਿਉਂਕਿ ਮ੍ਰਿਤਕ ਨੌਜਵਾਨ ਆਰੀਅਨ ਆਪਣੀ ਵੱਖਰੀ ਦੁਕਾਨ ਕਰਨਾ ਚਾਹੁੰਦਾ ਸੀ, ਉਸ ਦਾ ਗਾਹਕਾਂ ਦੇ ਨਾਲ ਵੀ ਕਾਫ਼ੀ ਮੇਲਜੋਲ ਸੀ। ਨਵੀਨ ਨੂੰ ਇਹ ਸੀ ਕਿ ਜੇਕਰ ਆਰੀਅਨ ਨੇ ਵੱਖਰੀ ਦੁਕਾਨ ਕਰ ਲਈ ਤਾਂ ਉਸ ਦੀ ਦੁਕਾਨ ਦਾ ਕੰਮ ਘੱਟ ਹੋ ਜਾਵੇਗੀ, ਇਸ ਲਈ ਉਸ ਨੇ ਆਪਣੀ ਮਾਮੇ ਦੇ ਮੁੰਡੇ ਨੂੰ ਸਦਾ ਲਈ ਰਸਤੇ ਵਿਚੋਂ ਹਟਾ ਦਿੱਤਾ।
ਨਵੀਨ ਨੇ ਆਰੀਅਨ ਨੰਗਲ ਰੋਡ ਸ਼ਾਹਪੁਰ ਵਿਖੇ ਸੁੰਨਸਾਨ ਜਗ੍ਹਾ ’ਤੇ ਲਿਜਾ ਕੇ ਨਾਜਾਇਜ਼ ਪਿਸਟਲ ਨਾਲ ਉਸ ਦੇ ਸਿਰ ਅਤੇ ਛਾਤੀ ਵਿਚ ਗੋਲੀਆਂ ਮਾਰ ਦਿੱਤੀਆਂ। ਇਸ ਮਾਮਲੇ ਵਿਚ ਗੁਰਮੁੱਖ ਸਿੰਘ ਅਤੇ ਗੁਰਦੀਪ ਸਿੰਘ ਵਾਸੀ ਮਹਿੰਦਵਾਣੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਏ, ਜਿਨ੍ਹਾਂ ਵੱਲੋਂ ਦੋਸ਼ੀ ਨੂੰ ਪਿਸਟਲ ਮੁਹੱਈਆ ਕਰਵਾਇਆ ਗਿਆ ਸੀ।
ਦੱਸ ਦਈਏ ਕਿ ਇਸ ਕਤਲ ਦੀ ਪੂਰੇ ਸ਼ਹਿਰ ਵਿਚ ਜ਼ੋਰਾਂ ਸ਼ੋਰਾਂ ਨਾਲ ਚਰਚਾ ਹੋ ਰਹੀ ਐ,, ਸਾਰੇ ਲੋਕ ਹੈਰਾਨ ਨੇ ਕਿ ਕਿਵੇਂ ਨਵੀਨ ਆਪਣੇ ਮਾਮੇ ਦੇ ਪੁੱਤ ਨੂੰ ਜਾਨੋਂ ਹੀ ਮਾਰ ਦਿੱਤਾ।