ਫ਼ਤਹਿਗੜ੍ਹ ਸਾਹਿਬ ਦੇ ਪਿੰਡ ਮਹਿਮਦਪੁਰ 'ਚ ਕਰੰਟ ਲੱਗਣ ਨਾਲ 10 ਗਾਵਾਂ ਦੀ ਮੌਤ
ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਮਹਿਮਦਪੁਰ ਵਿੱਖੇ ਇੱਕ ਕਿਸਾਨ ਦੀਆਂ 10 ਗਾਵਾ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਪੀੜਤ ਕਿਸਾਨ ਕਾਫੀ ਨਿਰਾਸ਼ਾ ਤੇ ਆਲਮ ਵਿੱਚ ਦੇਖਿਆ ਜਾ ਰਿਹਾ ਹੈ, ਪਿੰਡ ਵਿੱਚ ਮਾਹੌਲ ਵੀ ਮਹੌਲ ਗ਼ਮਹੀਂਨ ਬਣ ਗਿਆ।
By : Makhan shah
Update: 2025-06-06 15:36 GMT
ਫਤਿਹਗੜ੍ਹ ਸਾਹਿਬ : ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਮਹਿਮਦਪੁਰ ਵਿੱਖੇ ਇੱਕ ਕਿਸਾਨ ਦੀਆਂ 10 ਗਾਵਾ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਪੀੜਤ ਕਿਸਾਨ ਕਾਫੀ ਨਿਰਾਸ਼ਾ ਤੇ ਆਲਮ ਵਿੱਚ ਦੇਖਿਆ ਜਾ ਰਿਹਾ ਹੈ, ਪਿੰਡ ਵਿੱਚ ਮਾਹੌਲ ਵੀ ਮਹੌਲ ਗ਼ਮਹੀਂਨ ਬਣ ਗਿਆ। ਪੀੜਤ ਕਿਸਾਨ ਪ੍ਰਿਤਪਾਲ ਸਿੰਘ ਨੇ ਕਿਹਾ ਕੀ ਇਸ ਵਿੱਚ ਬਿਜਲੀ ਵਿਭਾਗ ਦੀ ਅਣਗਹਿਲੀ ਹੈ ਜਿਸ ਨਾਲ ਉਸ ਦਾ ਵੱਡਾ ਨੁਕਸਾਨ ਹੋ ਗਿਆ ਅਤੇ ਉਸ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ।
ਇਸ ਮੌਕੇ ਜਿਲਾ ਪਰਿਸ਼ਦ ਫਤਿਹਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਇਹ ਕਿਸਾਨ ਮੇਹਨਤੀ ਅਤੇ ਛੋਟਾ ਕਿਸਾਨ ਹੈ ਜੋਕਿ ਖੇਤੀ ਸਹਾਇਕ ਧੰਦੇ ਵਜੋਂ ਡੇਅਰੀ ਦਾ ਕੰਮ ਕਰ ਰਿਹਾ ਹੈ ਇਸ ਸਬ ਨਾਲ ਕਿਸਾਨ ਦਾ ਵੱਡਾ ਨੁਕਸਾਨ ਹੋਇਆ ਹੈ ਸਰਕਾਰ ਨੂੰ ਇਸ ਤੇ ਮੁਆਵਜ਼ਾ ਦੇਣਾ ਚਾਹੀਦਾ ਹੈ।