ਨਸ਼ੇ ਕਰਨ ਲਈ ਮਾਂ ਨੇ ਜਦੋਂ ਨਾਂ ਦਿੱਤੇ ਪੁੱਤ ਨਾਨਕ ਸਿੰਘ ਨੂੰ ਪੈਸ਼ੇ, ਤਾਂ ਪੁੱੱਤ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਆਪਣੀ ਮਾਂ ਦਾ ਕਤਲ਼
ਨਸ਼ੇ ਦੀ ਲਤ ਕਿਵੇਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਰਹੀ ਹੈ, ਇਸ ਦੀ ਇੱਕ ਦਰਦਨਾਕ ਉਦਾਹਰਣ ਗੁਰੂ ਹਰਸਹਾਏ ਨੇੜਲੇ ਪਿੰਡ ਮੋਹਨ ਕੇ ਉਤਾੜ ਵਿੱਚ ਦੇਖਣ ਨੂੰ ਮਿਲੀ ਹੈ। ਜਿੱਥੇ ਇੱਕ ਨਸ਼ੇੜੀ ਪੁੱਤਰ ਨੇ ਨਸ਼ੇ ਲਈ ਪੈਸੇ ਨਾ ਦੇਣ ਉੱਤੇ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਗੁੁਰੂ ਹਰਸਹਾਏ : ਨਸ਼ੇ ਦੀ ਲਤ ਕਿਵੇਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਰਹੀ ਹੈ, ਇਸ ਦੀ ਇੱਕ ਦਰਦਨਾਕ ਉਦਾਹਰਣ ਗੁਰੂ ਹਰਸਹਾਏ ਨੇੜਲੇ ਪਿੰਡ ਮੋਹਨ ਕੇ ਉਤਾੜ ਵਿੱਚ ਦੇਖਣ ਨੂੰ ਮਿਲੀ ਹੈ। ਜਿੱਥੇ ਇੱਕ ਨਸ਼ੇੜੀ ਪੁੱਤਰ ਨੇ ਨਸ਼ੇ ਲਈ ਪੈਸੇ ਨਾ ਦੇਣ ਉੱਤੇ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਬੀਬੀ ਕੋਡਾ ਦਾ ਕਤਲ਼ ਉਸਦੇ 30 ਸਾਲ ਦੇ ਪੁੱਤਰ ਨਾਨਕ ਸਿੰਘ ਨੇ ਕੀਤਾ ਜੋ ਕਿ ਨਸ਼ੇ ਦਾ ਆਦੀ ਸੀ। ਹਰ ਦਿਨ ਉਹ ਨਸ਼ਿਆਂ ਲਈ ਆਪਣੀ ਮਾਂ ਨਾਲ ਲੜਦਾ ਅਤੇ ਕੁੱਟ-ਮਾਰ ਕਰਦਾ ਸੀ। ਆਰੋਪੀ ਨਾਨਕ ਸਿੰਘ ਦਾ ਪਹਿਲਾਂ ਵਿਆਹ ਵੀ ਹੋ ਗਿਆ ਸੀ ਉਸਤੋਂ ਬਾਅਦ ਉਸਦੀ ਪਤਨੀ ਨਾਲ ਉਸਦਾ ਤਲਾਕ ਹੋ ਗਿਆ ਸੀ ਅਤੇ ਉਹ ਇੱਕ ਧੀ ਦਾ ਪਿਤਾ ਹੈ।
ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਹ ਅਕਸਰ ਨਸ਼ੇ ਲਈ ਆਪਣੀ ਮਾਂ ਨਾਲ ਕੁੱਟ-ਮਾਰ ਕਰਦਾ ਸੀ। ਗੁੱਸੇ ਦੀ ਹਾਲਤ ਵਿੱਚ ਉਸ ਨੇ ਲੋਹੇ ਦੇ ਤ੍ਰਿਸ਼ੂਲ ਨਾਲ ਆਪਣੀ ਮਾਂ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਕੋਡਾ ਬੀਬੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਗੁਰੂ ਹਰਸਹਾਏ ਪੁਲਿਸ ਸਟੇਸ਼ਨ ਦੇ ਮੁਖੀ ਇੰਸਪੈਕਟਰ ਗੁਰਜੰਟ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਉੱਤੇ ਪਹੁੰਚੇ ਅਤੇ ਉਹਨਾਂ ਨੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਨਾਨਕ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਮ੍ਰਿਤਕ ਦੇਹ ਨੂੰ ਕਾਨੂੰਨੀ ਕਾਰਵਾਈ ਲਈ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਪੁਲਿਸ ਨੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ ਉੱਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਵਾਸੀਆਂ ਅਨੁਸਾਰ, ਨਾਨਕ ਸਿੰਘ ਦੇ ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਸੀ ਅਤੇ ਘਰ ਵਿੱਚ ਸਿਰਫ਼ ਮਾਂ ਅਤੇ ਪੁੱਤਰ ਹੀ ਰਹਿੰਦੇ ਸਨ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ।