ਸਸਤੇ ਹੋਣ ਜਾ ਰਹੇ ਨੇ ਇਹ ਮਹਿੰਗੇ 5 ਜੀ ਫੋਨ, ਇਸ ਸਕੀਮ ਦਾ ਚੁੱਕ ਲਵੋ ਫਾਇਦਾ
ਰਿਪੋਰਟਾਂ ਦੀ ਮੰਨੀਏ ਤਾਂ ਭਾਰਤ 'ਚ ਤਿਉਹਾਰੀ ਸੀਜ਼ਨ ਦੌਰਾਨ ਕਿਫਾਇਤੀ 5ਜੀ ਸਮਾਰਟਫੋਨ ਲਾਂਚ ਕੀਤੇ ਜਾ ਸਕਦੇ ਹਨ ਅਤੇ ਭਾਰਤ ਵਿੱਚ ਤਿਉਹਾਰਾਂ ਦਾ ਸੀਜ਼ਨ ਕਾਫੀ Discount ਦੇਖਣ ਨੂੰ ਮਿਲ ਸਕਦਾ ਹੈ ।;
ਜੇਕਰ ਤੁਸੀਂ ਕਿਫਾਇਤੀ 5G ਸਮਾਰਟਫੋਨ ਖਰੀਦ ਰਹੇ ਹੋ, ਤਾਂ ਤੁਹਾਨੂੰ ਤਿਉਹਾਰਾਂ ਦੇ ਸੀਜ਼ਨ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ । ਉਮੀਦ ਕੀਤੀ ਜਾ ਰਹੀ ਹੈ ਕਿ ਤਿਉਹਾਰੀ ਸੀਜ਼ਨ ਦੌਰਾਨ, ਤੁਸੀਂ ਭਾਰਤ ਵਿੱਚ 10,000 ਰੁਪਏ ਦੀ ਕੀਮਤ ਵਾਲੇ ਕਈ ਸ਼ਾਨਦਾਰ 5G ਸਮਾਰਟਫ਼ੋਨ ਦੇਖ ਸਕਦੇ ਹੋ।
ਇਹ ਨਵੇਂ 5g ਫੋਨ ਹੋਣ ਜਾ ਰਹੇ ਨੇ ਲਾਂਚ
ਰਿਪੋਰਟਾਂ ਦੀ ਮੰਨੀਏ ਤਾਂ ਭਾਰਤ 'ਚ ਤਿਉਹਾਰੀ ਸੀਜ਼ਨ ਦੌਰਾਨ ਕਿਫਾਇਤੀ 5ਜੀ ਸਮਾਰਟਫੋਨ ਲਾਂਚ ਕੀਤੇ ਜਾ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਤਿਉਹਾਰਾਂ ਦਾ ਸੀਜ਼ਨ ਸਤੰਬਰ ਤੋਂ ਅਕਤੂਬਰ ਤੱਕ ਸ਼ੁਰੂ ਹੁੰਦਾ ਹੈ, ਜੋ ਦੀਵਾਲੀ ਤੱਕ ਜਾਰੀ ਰਹਿੰਦਾ ਹੈ। ਦੀਵਾਲੀ ਦੌਰਾਨ Realme, Redmi ਅਤੇ MHD ਦੁਆਰਾ ਐਂਟਰੀ ਲੈਵਲ 5G ਸਮਾਰਟਫੋਨ ਲਾਂਚ ਕੀਤੇ ਜਾ ਸਕਦੇ ਹਨ ।
ਜਾਣੋ ਕਿਉਂ ਸਸਤੇ ਹੋਣਗੇ 5g ਸਮਾਰਟਫੋਨ ?
ਜਿੱਥੇ ਇੱਕ ਪਾਸੇ ਭਾਰਤ ਚ ਰਿਚਾਰਜ ਰੇਟ ਕਾਫੀ ਹੱਦ ਤੱਕ ਵੱਧਦੇ ਨਜ਼ਰ ਆ ਰਹੇ ਨੇ ਉੱਥੇ ਹੀ ਹੁਨ 5ਜੀ ਸਮਾਰਟਫੋਨ ਜੋ ਕਿ ਚੀਨੀ ਚਿੱਪਸੈੱਟ ਕਰਕੇ 5ਜੀ ਸਮਾਰਟਫੋਨ ਦੀ ਕੀਮਤ 'ਚ ਗਿਰਾਵਟ ਆਉਣ ਦੀ ਸੰਭਾਵਨਾਵਾਂ ਲਗਾਈਆਂ ਜਾ ਰਹੀਆਂ ਨੇ । ਜਲਦ ਹੀ ਵੱਡੀਆਂ ਸਮਾਰਟਫੋਨ ਕੰਪਨੀਆਂ ਇਸ ਚੀਨੀ ਚਿੱਪਸੈੱਟ ਜੋ ਕਿ Unisoc T760 5G ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਸ ਨੂੰ ਜ਼ਿਆਦਾਤਰ ਸਮਾਰਟਫੋਨਾਂ ਚ ਉਪਲਭਦ ਕਰਵਾਉਣ ਦੀ ਕੋਸ਼ਿਸ਼ਾਂ ਚ ਜਾਰੀ ਨੇ । ਜਿਸ ਦੀ ਕੀਮਤ ਬਹੁਤ ਘੱਟ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ 5ਜੀ ਫੋਨ ਨੂੰ 120 ਡਾਲਰ ਯਾਨੀ 10 ਹਜ਼ਾਰ ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਹਾਲ 5ਜੀ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 11,000 ਰੁਪਏ ਤੋਂ 13,000 ਰੁਪਏ ਦੇ ਵਿਚਕਾਰ ਹੈ, ਜਿਸ ਕੰਪੀਆਂ ਕਈ ਫੀਚਰਜ਼ ਨੂੰ ਉਸਦੇ ਯੂਜ਼ਰਸ ਲਈ ਨਹੀਂ ਦਿੰਦੀਆਂ । ਹੁਣ ਮਾਹਰਾਂ ਵੱਲੋਂ ਇਹ ਵੀ ਸੰਭਾਵਨਾਵਾਂ ਲਾਈਆਂ ਜਾ ਰਹੀਆਂ ਨੇ ਕਿ Unisoc ਤੋਂ ਬਾਅਦ, ਕਿਫਾਇਤੀ 5G ਚਿੱਪਸੈੱਟ ਮੀਡੀਆਟੇਕ ਅਤੇ ਕੁਆਲਕਾਮ ਦੁਆਰਾ ਵੀ ਲਾਂਚ ਕੀਤੇ ਜਾ ਸਕਦੇ ਨੇ । ਅਜਿਹੇ 'ਚ ਸਾਲ ਦੇ ਅੰਤ ਤੱਕ ਕਿਫਾਇਤੀ 5ਜੀ ਸਮਾਰਟਫੋਨਸ ਦੀ ਮਾਰਕੀਟ ਸ਼ੇਅਰ 'ਚ ਦੋਹਰੇ ਅੰਕ ਦੀ ਵਾਧਾ ਦਰਜ ਕੀਤਾ ਜਾ ਸਕਦਾ ਹੈ। ਵਰਤਮਾਨ ਵਿੱਚ, ਭਾਰਤ ਵਿੱਚ 10,000 ਰੁਪਏ ਦੀ ਕੀਮਤ ਵਾਲੇ 5G ਸਮਾਰਟਫੋਨ ਦੀ ਮਾਰਕੀਟ ਹਿੱਸੇਦਾਰੀ ਲਗਭਗ 1.4 ਪ੍ਰਤੀਸ਼ਤ ਹੈ, ਜੋ ਕਿ ਨਾ-ਮਾਤਰ ਹੈ, ਜੋ ਇਸ ਸਾਲ ਦੇ ਅੰਤ ਤੱਕ 10 ਪ੍ਰਤੀਸ਼ਤ ਤੱਕ ਪਹੁੰਚ ਸਕਦੀ ਹੈ।