ਵਿਰੋਧੀਆਂ ਪਾਰਟੀਆਂ ਦੇ ਵੱਲੋਂ ਕੋਈ ਵੀ ਉਮੀਦਵਾਰ ਨਹੀਂ ਹੈ ਇਸ ਲਈ ਉਹ ਇਹ ਸਭ ਕੁਝ ਬੋਲ ਰਿਹਾ, ਸੁਖਬੀਰ ਬਾਦਲ ਦੇ ਦਾਅਵੇ ’ਤੇ ਬੋਲੇ ਵਿਧਾਇਕ ਕੁਲਦੀਪ ਧਾਲੀਵਾਲ
ਆਦਮੀ ਪਾਰਟੀ ਦੇ ਵਿਧਾਇਕ ਅਤੇ ਮੁੱਖ ਬੁਲਾਰਾ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਸਵੇਰੇ ਹੀ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਲੱਗਾ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਦੀ ਜਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਮਾਨਯੋਗ ਹਾਈਕੋਰਟ ਦੇ ਵੱਲੋਂ, ਅਤੇ ਪੁਲਿਸ ਦੇ ਵੱਲੋਂ ਜੋ ਸਬੂਤ ਪੇਸ਼ ਕੀਤੇ ਗਏ ਸੀ ਉਹ ਕਾਫੀ ਮਜਬੂਤ ਹਨ।
ਚੰਡੀਗੜ੍ਹ : ਆਦਮੀ ਪਾਰਟੀ ਦੇ ਵਿਧਾਇਕ ਅਤੇ ਮੁੱਖ ਬੁਲਾਰਾ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਸਵੇਰੇ ਹੀ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਲੱਗਾ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਦੀ ਜਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਮਾਨਯੋਗ ਹਾਈਕੋਰਟ ਦੇ ਵੱਲੋਂ, ਅਤੇ ਪੁਲਿਸ ਦੇ ਵੱਲੋਂ ਜੋ ਸਬੂਤ ਪੇਸ਼ ਕੀਤੇ ਗਏ ਸੀ ਉਹ ਕਾਫੀ ਮਜਬੂਤ ਹਨ।
ਉਨਾਂ ਨੇ ਕਿਹਾ ਕਿ ਜੋ ਲੋਕ ਬਿਕਰਮ ਮਜੀਠੀਆ ਦੇ ਹੱਕ ਚ ਮਾਨ ਸਰਕਾਰ ਦੇ ਉੱਤੇ ਇਲਜ਼ਾਮ ਲਗਾ ਰਹੇ ਹਨ। ਉਹਨਾਂ ਦਾ ਵੀ ਮਾਨਯੋਗ ਹਾਈਕੋਰਟ ਨੇ ਜਵਾਬ ਦਿੱਤਾ ਹੈ। ਜੋ ਵੀ ਬਿਕਰਮ ਮਜੀਠੀਆ ਦੇ ਉੱਪਰ ਦੋਸ਼ ਲਗਾਏ ਗਏ ਸੀ ਉਹ ਸਹੀ ਹਨ।
540 ਕਰੋੜ ਰੁਪਏ ਦਾ ਆਰੋਪ ਸੀ, ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਲੀਡਰ ਕਹਿ ਰਹੇ ਹਨ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਧੱਕਾ ਕੀਤਾ ਜਾ ਰਿਹਾ, ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜਦੋਂ 2013 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਉਸ ਸਮੇਂ ਵੀ ਭੋਲਾ ਨੇ ਕਿਹਾ ਸੀ ਕਿ ਡਰੰਗ ਮਾਮਲੇ ਦੇ ਵਿੱਚ ਮਜੀਠੀਏ ਵੀ ਨਾਲ ਸੀ ਉਸ ਸਮੇਂ ਵੀ ਕਾਰਵਾਈ ਹੋਣੀ ਚਾਹੀਦੀ ਸੀ।
ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ 2017 ਦੇ ਵਿੱਚ ਆਈ ਕਾਂਗਰਸ ਸਰਕਾਰ ਦੇ ਵੱਲੋਂ ਵੀ ਉਸ ਵਕਤ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸੀ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜਿਹੜੇ ਪੰਜਾਬ ਦੇ ਨੌਜਵਾਨ ਨਸ਼ੇ ਦੇ ਕਰਕੇ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ ਉਹਨਾਂ ਦੀ ਮਾਵਾਂ ਅੱਜ ਕਾਫੀ ਖੁਸ਼ ਹੋਣਗੀਆਂ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਬਿਕਰਮ ਮਜੀਠੀਆ ਮਾਮਲੇ ਦੇ ਉੱਤੇ ਕਾਰਵਾਈ ਕਰਨ ਦੀ ਹਿੰਮਤ ਵਿਖਾਈ, ਉਹਨਾਂ ਨੇ ਕਿਹਾ ਕਿ ਅਕਾਲੀ ਦਲ ਹੁਣ ਥੋੜਾ ਜਿਹਾ ਹੀ ਬੱਚੇ ਹੈ ਉਹ ਵੀ ਜਲਦ ਹੀ ਖਤਮ ਹੋ ਜਾਵੇਗਾ।