ਚੋਣ ਡਿਊਟੀ ਉੱਤੇ ਜਾਂਦੇ ਹੋਏ ਅਧਿਆਪਕ ਜੌੜੇ ਦੀ ਦਰਦਨਾਕ ਮੌਤ, ਕਾਰ ਡਿੱਗੀ ਨਹਿਰ ’ਚ

ਸੰਘਣੀ ਧੁੰਦ ਕਾਰਨ ਮੋਗਾ ਦੇ ਬਾਘਾਪੁਰਾਣਾ ਇਲਾਕੇ ਦੇ ਪਿੰਡ ਸੰਗਤਪੁਰਾ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਪਤੀ-ਪਤਨੀ ਦੀ ਮੌਤ ਹੋ ਗਈ। ਦੋਵੇਂ ਮੋਗਾ ਜ਼ਿਲ੍ਹੇ ਦੇ ਸਕੂਲ ਅਧਿਆਪਕ ਸਨ। ਜਾਣਕਾਰੀ ਅਨੁਸਾਰ ਕਮਲਜੀਤ ਕੌਰ ਪਿੰਡ ਸੰਗਤਪੁਰਾ ਦੇ ਪੋਲਿੰਗ ਬੂਥ 'ਤੇ ਡਿਊਟੀ 'ਤੇ ਸੀ।

Update: 2025-12-14 09:56 GMT

ਮੋਗਾ : ਸੰਘਣੀ ਧੁੰਦ ਕਾਰਨ ਮੋਗਾ ਦੇ ਬਾਘਾਪੁਰਾਣਾ ਇਲਾਕੇ ਦੇ ਪਿੰਡ ਸੰਗਤਪੁਰਾ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਪਤੀ-ਪਤਨੀ ਦੀ ਮੌਤ ਹੋ ਗਈ। ਦੋਵੇਂ ਮੋਗਾ ਜ਼ਿਲ੍ਹੇ ਦੇ ਸਕੂਲ ਅਧਿਆਪਕ ਸਨ। ਜਾਣਕਾਰੀ ਅਨੁਸਾਰ ਕਮਲਜੀਤ ਕੌਰ ਪਿੰਡ ਸੰਗਤਪੁਰਾ ਦੇ ਪੋਲਿੰਗ ਬੂਥ 'ਤੇ ਡਿਊਟੀ 'ਤੇ ਸੀ।



ਅੱਜ ਸਵੇਰੇ ਉਹ ਆਪਣੇ ਪਤੀ ਜਸਕਰਨ ਸਿੰਘ ਨਾਲ ਕਾਰ ਵਿੱਚ ਪਿੰਡ ਧੂਰਕੋਟ ਰਣਸਿੰਘ ਤੋਂ ਘਰੋਂ ਡਿਊਟੀ ਲਈ ਜਾ ਰਹੀ ਸੀ। ਰਸਤੇ ਵਿੱਚ ਸੰਘਣੀ ਧੁੰਦ ਕਾਰਨ ਸੜਕ ਸਾਫ਼ ਦਿਖਾਈ ਨਹੀਂ ਦੇ ਰਹੀ ਸੀ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਹਾਦਸੇ 'ਚ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।



ਮ੍ਰਿਤਕ ਜਸਕਰਨ ਸਿੰਘ ਮਾਨਸਾ ਜ਼ਿਲ੍ਹੇ ਦਾ ਵਸਨੀਕ ਸੀ ਅਤੇ ਦੋਵੇਂ ਪਤੀ-ਪਤਨੀ ਇਸ ਸਮੇਂ ਮੋਗਾ ਜ਼ਿਲ੍ਹੇ ਦੇ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰ ਰਹੇ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

Tags:    

Similar News