ਨਾਭਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰੂਣ ਮਿਲਣ ਦੇ ਨਾਲ ਫੈਲੀ ਸਨਸਨੀ, ਹਸਪਤਾਲ ਦੇ ਡਾਕਟਰ ਨੇ ਨਾਭਾ ਕੋਤਵਾਲੀ ਪੁਲਿਸ ਕੋਲ ਕਰਾਇਆ ਮਾਮਲਾ ਦਰਜ

ਨਾਭਾ ਪਟਿਆਲਾ ਰੋਡ ਤੇ ਸਥਿਤ ਪਾਲ ਨਰਸਿੰਗ ਹੋਮ ਦੇ ਵਿੱਚੋਂ ਇੱਕ ਨਵਜੰਮਿਆ ਮਨੁੱਖੀ ਭਰੂਣ ਮਿਲਣ ਦਾ ਸਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸੋਮਵਾਰ ਦੇਰ ਸ਼ਾਮ ਦੀ ਹੈ ਜਦੋਂ ਹਸਪਤਾਲ ਦੇ ਅੰਦਰ ਹੀ ਸਟਾਫ ਵੱਲੋਂ ਉਥੇ ਦੇ ਡਾਕਟਰ ਰਾਜਵੰਤ ਸਿੰਘ ਨੂੰ ਇਹ ਸੂਚਨਾ ਦਿੱਤੀ ਗਈ ਕਿ ਹਸਪਤਾਲ ਦੇ ਅੰਦਰ ਹੀ ਇੱਕ ਭਰੂਣ ਮ੍ਰਿਤਕ ਹਾਲਤ ਵਿੱਚ ਮਿਲਿਆ ਹੈ ਜਿਨ੍ਹਾਂ ਨੇ ਇਸ ਦੀ ਤੁਰੰਤ ਸੂਚਨਾ ਥਾਣਾ ਕੋਤਵਾਲੀ ਪੁਲਿਸ ਨੂੰ ਕੀਤੀ ਤੇ ਪੁਲਿਸ ਮੌਕੇ ਤੇ ਪਹੁੰਚ ਗਈ।

Update: 2025-11-04 09:36 GMT

ਨਾਭਾ : ਨਾਭਾ ਪਟਿਆਲਾ ਰੋਡ ਤੇ ਸਥਿਤ ਪਾਲ ਨਰਸਿੰਗ ਹੋਮ ਦੇ ਵਿੱਚੋਂ ਇੱਕ ਨਵਜੰਮਿਆ ਮਨੁੱਖੀ ਭਰੂਣ ਮਿਲਣ ਦਾ ਸਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸੋਮਵਾਰ ਦੇਰ ਸ਼ਾਮ ਦੀ ਹੈ ਜਦੋਂ ਹਸਪਤਾਲ ਦੇ ਅੰਦਰ ਹੀ ਸਟਾਫ ਵੱਲੋਂ ਉਥੇ ਦੇ ਡਾਕਟਰ ਰਾਜਵੰਤ ਸਿੰਘ ਨੂੰ ਇਹ ਸੂਚਨਾ ਦਿੱਤੀ ਗਈ ਕਿ ਹਸਪਤਾਲ ਦੇ ਅੰਦਰ ਹੀ ਇੱਕ ਭਰੂਣ ਮ੍ਰਿਤਕ ਹਾਲਤ ਵਿੱਚ ਮਿਲਿਆ ਹੈ ਜਿਨ੍ਹਾਂ ਨੇ ਇਸ ਦੀ ਤੁਰੰਤ ਸੂਚਨਾ ਥਾਣਾ ਕੋਤਵਾਲੀ ਪੁਲਿਸ ਨੂੰ ਕੀਤੀ ਤੇ ਪੁਲਿਸ ਮੌਕੇ ਤੇ ਪਹੁੰਚ ਗਈ।

ਜਿਨਾਂ ਵੱਲੋਂ ਭਰੂਣ ਨੂੰ ਬਰਾਮਦ ਕਰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਫਰੈਂਸਿਕ ਦੀਆਂ ਟੀਮ ਨੇ ਵੀ ਬੀਤੀ ਰਾਤ ਮੌਕੇ ਦਾ ਮੁਆਇਨਾ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ ਪਾਲ ਨਰਸਿੰਗ ਹੋਮ ਦੇ ਅੰਦਰ ਮੈਡੀਸਨ ਦਾ ਹੀ ਇਲਾਜ ਕੀਤਾ ਜਾਂਦਾ ਹੈ। ਪਰ ਜਿਸ ਤਰਾਂ ਹਸਪਤਾਲ ਦੇ ਅੰਦਰ ਇਹ ਭਰੂਣ ਮਿਲਿਆ ਵੱਡੇ ਸਵਾਲ ਜਰੂਰ ਖੜਾ ਕਰਦਾ ਹੈ ।

ਨਰਸਿੰਗ ਹੋਮ ਦੇ ਅੰਦਰ ਇਕਾ ਦੁਕਾ ਲੱਗੇ ਸੀਸੀਟੀਵੀ ਦੀ ਫੁਟੇਜ ਪੁਲਿਸ ਵੱਲੋਂ ਖੰਗਾਲੀ ਜਾ ਰਹੀ ਹੈ ਕਿਉਂਕਿ ਹਸਪਤਾਲ ਦੇ ਡਾਕਟਰ ਰਾਜਵੰਤ ਸਿੰਘ ਨੇ 27 ਅਕਤੂਬਰ ਨੂੰ ਇੱਕ ਔਰਤ ਉੱਪਰ ਇਸ ਭਰੂਣ ਸਬੰਧੀ ਸ਼ੱਕ ਜਾਹਿਰ ਕੀਤਾ ਜਾ ਰਿਹਾ ਹੈ।


ਇਸ ਮਾਮਲੇ ਤੇ ਪਾਲ ਨਰਸਿੰਗ ਹੋਮ ਦੇ ਡਾਕਟਰ ਰਾਜਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਸਟਾਫ ਵੱਲੋਂ ਉਹਨਾਂ ਨੂੰ ਸੋਮਵਾਰ ਸ਼ਾਮ ਨੂੰ ਸੂਚਿਤ ਕੀਤਾ ਕਿ ਹਸਪਤਾਲ ਦੇ ਅੰਦਰ ਇੱਕ ਭਰੂਣ ਮਿਲਿਆ ਹੈ ਜਿਸ ਤੇ ਉਹਨਾਂ ਵੱਲੋਂ ਆਪਣਾ ਫਰਜ਼ ਸਮਝਦੇ ਹੋਏ ਤੁਰੰਤ ਥਾਣਾ ਕੋਤਵਾਲੀ ਪੁਲਿਸ ਨੂੰ ਸੂਚਿਤ ਕੀਤਾ ਤੇ ਉਹ ਚਾਹੁੰਦੇ ਹਨ ਕਿ ਹਸਪਤਾਲ ਦੇ ਅੰਦਰ ਮਿਲੇ ਇਸ ਭਰੂਣ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ।

ਇਸ ਮੌਕੇ ਤੇ ਥਾਣਾ ਕੋਤਵਾਲੀ ਪੁਲਿਸ ਦੇ ਥਾਣੇਦਾਰ ਮਨਮੋਹਨ ਸਿੰਘ ਨੇ ਦੱਸਿਆ ਕਿ ਡਾਕਟਰ ਰਾਜਵੰਤ ਸਿੰਘ ਵੱਲੋਂ ਉਹਨਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਸੀ ਤੇ ਪੁਲਿਸ ਹਰ ਪਹਿਲੂ ਤੋਂ ਇਸ ਦੀ ਜਾਂਚ ਕਰ ਰਹੀ ਹੈ ਉਹਨਾਂ ਦੱਸਿਆ ਕਿ ਡਾਕਟਰ ਵੱਲੋਂ ਕੁਝ ਦਿਨ ਪਹਿਲਾਂ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਉਣ ਆਈ ਇੱਕ ਮਹਿਲਾ ਤੇ ਸ਼ੱਕ ਜਾਹਿਰ ਕੀਤਾ ਹੈ ਪੁਲਿਸ ਇਸ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ।

Tags:    

Similar News