ਕਿਸਾਨਾਂ ਨੂੰ ਪਰਾਲੀ ਸਾੜਨ ਲਈ ਮਜਬੂਰ ਕਰ ਰਹੀ ਪੰਜਾਬ ਦੀ ‘ਆਪ’ ਸਰਕਾਰ: ਮਨਜਿੰਦਰ ਸਿਰਸਾ

ਇਸ ਵੇਲੇ ਹਵਾ ਪ੍ਰਦੂਸ਼ਣ ਨਾਲ ਉੱਤਰ-ਭਾਰਤ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਪਰ ਇਸੇ ਵਿੱਚ ਹੀ ਸਿਆਸਤ ਵਿੱਚ ਵੀ ਪਾਰਟੀਆਂ ਇੱਕ ਦੂਜੇ ਉੱਤੇ ਬਿਆਨਬਾਜੀ ਅਤੇ ਤੰਜ ਕਸ ਰਹੀਆਂ ਹਨ। ਦਿਵਾਲੀ ਦੇ ਤਿਉਹਾਰ ਉੱਤੇ ਜਲਾਏ ਗਏ ਪਟਾਕਿਆਂ ਕਾਰਨ ਦਿੱਲੀ ਅਤੇ ਪੰਜਾਬ ਦੀ ਪ੍ਰਦੂਸ਼ਣ ਕਾਰਨ ਸਥਿਤੀ ਮਾੜੀ ਹੋ ਗਈ ਹੈ।

Update: 2025-10-22 07:51 GMT

ਦਿੱਲੀ (ਗੁਰਪਿਆਰ ਥਿੰਦ) : ਇਸ ਵੇਲੇ ਹਵਾ ਪ੍ਰਦੂਸ਼ਣ ਨਾਲ ਉੱਤਰ-ਭਾਰਤ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਪਰ ਇਸੇ ਵਿੱਚ ਹੀ ਸਿਆਸਤ ਵਿੱਚ ਵੀ ਪਾਰਟੀਆਂ ਇੱਕ ਦੂਜੇ ਉੱਤੇ ਬਿਆਨਬਾਜੀ ਅਤੇ ਤੰਜ ਕਸ ਰਹੀਆਂ ਹਨ। ਦਿਵਾਲੀ ਦੇ ਤਿਉਹਾਰ ਉੱਤੇ ਜਲਾਏ ਗਏ ਪਟਾਕਿਆਂ ਕਾਰਨ ਦਿੱਲੀ ਅਤੇ ਪੰਜਾਬ ਦੀ ਪ੍ਰਦੂਸ਼ਣ ਕਾਰਨ ਸਥਿਤੀ ਮਾੜੀ ਹੋ ਗਈ ਹੈ।


ਦਿੱਲੀ ਦੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਕੌਮੀ ਰਾਜਧਾਨੀ ਵਿਚ ਹਵਾ ਦੀ ਮਾੜੀ ਗੁਣਵੱਤਾ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਦਿੱਤੇ ਜਾਂਦੇ ਇਨਸੈਂਟਿਵਾਂ ਦੇ ਬਾਵਜੂਦ ‘ਆਪ’ ਸਰਕਾਰ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਮਜਬੂਰ ਕਰ ਰਹੀ ਹੈ। ਇਸ ਵੇਲੇ ਦਿੱਲੀ ਦੇ ਕਈ ਨਗਰਾਂ ਦਾ ਏਅਰ ਕੁਆਲਿਟੀ ਇੰਨਡੈਕਸ 500 ਤੋਂ ਪਾਰ ਹੋ ਗਿਆ ਹੈ।


ਸਿਰਸਾ ਨੇ ਮੀਡੀਆ ਨੂੰ ਦਿੱਤੀ ਗੱਲਬਾਤ ਵਿਚ ਕਿਹਾ, ‘‘ਪੰਜਾਬ ਵਿੱਚ, ਆਮ ਆਦਮੀ ਪਾਰਟੀ ਸੱਤਾ ਵਿੱਚ ਹੈ। ਕਿਸਾਨ ਪਰਾਲੀ ਨਹੀਂ ਸਾੜਨਾ ਚਾਹੁੰਦੇ। ਉਨ੍ਹਾਂ ਨੂੰ ਹੁਣ ਇਸ ਦਾ ਭੁਗਤਾਨ ਵੀ ਮਿਲਦਾ ਹੈ, ਤਾਂ ਜੋ ਉਹ ਇਸ ਨੂੰ ਨਾ ਸਾੜਨ। ਪਰ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਹ ਅੱਜ ਦੇ ਅਖਬਾਰ ਵਿੱਚ ਛਪਿਆ ਹੈ।


ਸਿਰਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ  ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ‘ਦੀਵਾਲੀ, ਹਿੰਦੂਆਂ ਤੇ ਸਨਾਤਨੀਆਂ’ ਨੂੰ ਜ਼ਿੰਮੇਵਾਰ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੌਮੀ ਰਾਜਧਾਨੀ ਦੀ ਮਾੜੀ ਹਵਾ ਗੁਣਵੱਤਾ ਨੂੰ ਤਿਓਹਾਰ ਨਾਲ ਜੋੜਨਾ ਕਿਸੇ ‘ਪਾਪ’ ਤੋਂ ਘੱਟ ਨਹੀਂ ਹੈ। ਉਹਨਾਂ ਨੇ ਕਿਹਾ ਕਿ ਕੇਵਲ ਦਿਵਾਲੀ ਨੂੰ ਹੀ ਪ੍ਰਦੂਸ਼ਣ ਦਾ ਕਾਰਣ ਦੱਸਣਾ ਚਾਹੀਦਾ।


ਦਿੱਲੀ ’ਚ ਪ੍ਰਦੂਸ਼ਣ ਦਿਵਾਲੀ ਕਰਕੇ ਨਹੀਂ ਹੈ ਕੁਝ ਲੋਕ ਹਿੰਦੂ ਧਰਮ ਅਤੇ ਸਨਾਤਨ ਨੂੰ ਬਦਨਾਮ ਕਰਨ ਦੀਆਂ ਕੋਸ਼ੀਸ਼ਾ ਕਰ ਰਹੇ ਹਨ। ਪਰ ਉਹ ਕਾਮਯਾਬ ਨਹੀਂ ਹੋਣਗੇ। ਉਹਨਾਂ ਨੇ ਇਹ ਸਾਰਾ ਦੋਸ਼ ਪੰਜਾਬ ਦੀ ਆਪ ਸਰਕਾਰ ਉੱਤੇ ਲਗਾਇਆ ਹੈ ਅਤੇ ਕਿਹਾ ਕਿ ਪੰਜਾਬ ਸਰਕਾਰ ਪਰਾਲੀ ਨੂੰ ਸਾੜਨ ਅਤੇ ਕਿਸਾਨਾਂ ਨੂੰ ਰੋਕਣ ਵਿੱਚ ਅਸਫਲ ਰਹੀ ਹੈ।


 

ਉਨ੍ਹਾਂ ਕਿਹਾ, ‘‘ਇਸ ਲਈ ਪ੍ਰਦੂਸ਼ਣ ਦੇ ਪੱਧਰ ਵਿੱਚ ਵਾਧੇ ਲਈ ਸਿਰਫ਼ ਦੀਵਾਲੀ ਦੇ ਪਟਾਕਿਆਂ ਨੂੰ ਜ਼ਿੰਮੇਵਾਰ ਠਹਿਰਾਉਣਾ ਗੁੰਮਰਾਹਕੁਨ ਹੋਵੇਗਾ ਕਿਉਕਿ ਕੇਵਲ ਪਟਾਕਿਆਂ ਤੇ ਦੀਵਿਆਂ ਨਾਲ ਹੀ ਪ੍ਰਦੂਸ਼ਣ ਨਹੀਂ ਹੁੰਦਾ। ਇਸ ਦਾ ਕੁਝ ਪ੍ਰਭਾਵ ਹੋ ਸਕਦਾ ਹੈ, ਪਰ ਆਮ ਆਦਮੀ ਪਾਰਟੀ ਇਹ ਸੁਝਾਅ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੀਵਾਲੀ, ਹਿੰਦੂ ਅਤੇ ਸਨਾਤਨੀ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ, ਉਹ ਇੱਕ ਪਾਪ ਹੈ।’’ 

Tags:    

Similar News