ਲੋਕ ਸਭਾ ਮੈਂਬਰ ਸੁਖਜਿੰਦਰ ਰੰਧਾਵਾ ਨੇ ਡਾ. ਨਵਜੌਤ ਕੌਰ ਸਿੱਧੂ ਨੂੰ ਭੇਜਿਆ ਕਾਨੂੰਨੀ ਨੋਟਿਸ, 7 ਦਿਨਾਂ ਅੰਦਰ ਮੁਆਫੀ ਮੰਗਣ ਲਈ ਕਿਹਾ

ਡਾ. ਨਵਜੌਤ ਕੌਰ ਸਿੱਧੂ ਦੀਆਂ ਦਿੱਤੇ ਗਏ ਬਿਆਨ ਤੋਂ ਬਾਅਦ ਲਗਾਤਾਰ ਮੁਸਕਲਾਂ ਵਧਦੀਆਂ ਜਾ ਰਹੀਆਂ ਹਨ। ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਨੇਤਾ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।

Update: 2025-12-09 08:07 GMT

ਚੰਡੀਗੜ੍ਹ : ਡਾ. ਨਵਜੌਤ ਕੌਰ ਸਿੱਧੂ ਦੀਆਂ ਦਿੱਤੇ ਗਏ ਬਿਆਨ ਤੋਂ ਬਾਅਦ ਲਗਾਤਾਰ ਮੁਸਕਲਾਂ ਵਧਦੀਆਂ ਜਾ ਰਹੀਆਂ ਹਨ। ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਨੇਤਾ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।


ਨਵਜੌਤ ਕੌਰ ਸਿੱਧੂ ਨੇ ਕਈ ਕਾਗਰਸੀ ਲੀਡਰਾਂ ਉੱਤੇ ਦੋਸ਼ ਲਗਾਂਏ ਸਨ। ਸਿੱਧੂ ਨੇ ਦੋਸ਼ ਲਗਾਇਆ ਸੀ ਕਿ ਰੰਧਾਵਾ ਦੇ ਗੈਂਗਸਟਰਾਂ ਨਾਲ ਸਬੰਧ ਹਨ ਅਤੇ ਰੰਧਾਵਾ ਨੇ ਰਾਜਸਥਾਨ ਵਿੱਚ ਪੈਸੇ ਲਈ ਟਿਕਟਾਂ ਵੇਚੀਆਂ ਸਨ, ਜਿਸ ਕਾਰਨ ਕਾਂਗਰਸ ਦੀ ਹਾਰ ਹੋਈ।



ਲੋਕ ਸਭਾ ਮੈਂਬਰ ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਨਵਜੌਤ ਕੌਰ ਸਿੱਧੂ 7 ਦਿਨਾਂ ਦੇ ਅੰਦਰ ਮੁਆਫੀ ਮੰਗੇ ਨਹੀਂ ਤਾਂ ਕਾਰਵਾਈ ਕੀਤੀ ਜਾਵੇਗੀ। ਦਰਅਸਲ ਨਵਜੌਤ ਕੌਰ ਸਿੱਧੂ ਦੇ ਦਿੱਤੇ ਇਸ ਬਿਆਨ ਕਾਰਨ ਪੰਜਾਬ ਅਤੇ ਦਿੱਲੀ ਕਾਂਗਰਸੀ ਹਾਈ ਕਮਾਂਡ ਵਿੱਚ ਹਲਚਲ ਮਚ ਗਈ ਹੈ।


ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕਈ ਕਾਂਗਰਸੀ ਆਗੂ ਉਹ ਭਾਜਪਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਜੁੱਤੀਆਂ ਚੱਟਦੇ ਹਨ। ਸਿੱਧੂ ਆਗੂ ਸੀ, ਪਰ ਉਹ ਨੰਗੇ ਪੈਰੀਂ ਆਇਆ ਅਤੇ ਫਿਰ ਉਸਦੀ ਪਿੱਠ ਵਿੱਚ ਛੁਰਾ ਮਾਰਿਆ। ਨਵਜੌਤ ਕੌਰ ਸਿੱਧੂ ਦੇ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਸੋਮਵਾਰ ਕਾਂਗਰਸ ਨੇ ਉਹਨਾਂ ਨੂੰ ਮੁੱਢਲੀ ਮੈਂਬਰਸਿਪ ਤੋਂ ਮੁਅੱਤਲ ਕਰ ਦਿੱਤਾ ਸੀ।

Tags:    

Similar News