California ਦੇ 17000 Truck drivers ਦਾ ਵੱਡਾ ਕਦਮ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਕੀਤਾ ਦਾਅਵਾ
ਅਮਰੀਕੀ ਸੂਬੇ ਕੈਲੀਫੋਰਨੀਆ ਦੀ ਸਰਕਾਰ ਵਪਾਰਕ ਡਰਾਈਵਿੰਗ ਲਾਇਸੈਂਸ ਰੱਦ ਕਰਨ ਜਾ ਰਹੀ ਹੈ। ਪਰ ਉਸ ਤੋਂ ਪਹਿਲਾਂ ਹੀ ਪ੍ਰਵਾਸੀ ਟਰੱਕਰਾਂ ਨੇ ਅਦਾਲਤ 'ਚ ਕੇਸ ਦਾਇਰ ਕਰ ਦਿੱਤਾ ਹੈ।
ਨਿਊਂ ਚੰਡੀਗੜ ( ਕੈਲੀਫੋਰਨੀਆ) :ਅਮਰੀਕੀ ਸੂਬੇ ਕੈਲੀਫੋਰਨੀਆ ਦੀ ਸਰਕਾਰ ਵਪਾਰਕ ਡਰਾਈਵਿੰਗ ਲਾਇਸੈਂਸ ਰੱਦ ਕਰਨ ਜਾ ਰਹੀ ਹੈ। ਪਰ ਉਸ ਤੋਂ ਪਹਿਲਾਂ ਹੀ ਪ੍ਰਵਾਸੀ ਟਰੱਕਰਾਂ ਨੇ ਅਦਾਲਤ 'ਚ ਕੇਸ ਦਾਇਰ ਕਰ ਦਿੱਤਾ ਹੈ। ਪ੍ਰਵਾਸੀ ਟਰੱਕਰਾਂ ਦੇ ਇੱਕ ਸਮੂਹ ਨੇ ਮੰਗਲਵਾਰ ਨੂੰ ਕੈਲੀਫੋਰਨੀਆ ਦੇ ਮੋਟਰ ਵਾਹਨ ਵਿਭਾਗ 'ਤੇ ਮੁਕੱਦਮਾ ਕੀਤਾ। ਇਸ ਕੇਸ 'ਚ ਦੋਸ਼ ਲਾਇਆ ਗਿਐ ਕਿ ਜਦੋਂ ਅਧਿਕਾਰੀਆਂ ਨੇ ਉਨ੍ਹਾਂ ਦੇ ਵਪਾਰਕ ਡਰਾਈਵਿੰਗ ਲਾਇਸੈਂਸ ਰੱਦ ਕਰਨ ਲਈ ਕਾਰਵਾਈ ਕੀਤੀ ਤਾਂ ਰਾਜ ਨੇ ਹਜ਼ਾਰਾਂ ਕਾਮਿਆਂ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ।
ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਰਾਜ ਨੇ ਲਗਭਗ 17,000 ਟਰੱਕਰਾਂ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਦੇ ਵਪਾਰਕ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ ਕਿਉਂਕਿ ਜਦੋਂ ਡਰਾਈਵਰਾਂ ਨੂੰ ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ ਤਾਂ ਮਿਆਦ ਪੁੱਗਣ ਦੀਆਂ ਤਰੀਕਾਂ ਲੰਘ ਗਈਆਂ ਸਨ।
ਇਹ ਕਦਮ ਟਰੰਪ ਪ੍ਰਸ਼ਾਸਨ ਵੱਲੋਂ ਪ੍ਰਵਾਸੀਆਂ ਨੂੰ ਲਾਇਸੈਂਸ ਜਾਰੀ ਕਰਨ ਵਾਲੇ ਰਾਜਾਂ 'ਤੇ ਸਖ਼ਤੀ ਕਰਨ ਤੋਂ ਬਾਅਦ ਆਇਆ। ਕੇਂਦਰ ਸਰਕਾਰ ਨੇ ਇਸ ਮੁੱਦੇ 'ਤੇ ਕੈਲੀਫੋਰਨੀਆ, ਪੈਨਸਿਲਵੇਨੀਆ, ਮਿਨੀਸੋਟਾ ਅਤੇ ਨਿਊਯਾਰਕ ਤੋਂ ਫ਼ੰਡ ਰੋਕਣ ਦੀ ਧਮਕੀ ਦਿੱਤੀ ਹੈ। ਸਿੱਖਾਂ ਦੇ ਨਾਗਰਿਕ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਇੱਕ ਰਾਸ਼ਟਰੀ ਸਮੂਹ, ਸਿੱਖ ਕੋਲੀਸ਼ਨ ਅਤੇ ਸੈਨ ਫਰਾਂਸਿਸਕੋ ਸਥਿਤ ਏਸ਼ੀਅਨ ਲਾਅ ਕਾਕਸ ਨੇ ਕੈਲੀਫੋਰਨੀਆ ਦੇ ਡਰਾਈਵਰਾਂ ਵੱਲੋਂ ਇੱਕ ਕਲਾਸ-ਐਕਸ਼ਨ ਮੁਕੱਦਮਾ ਦਾਇਰ ਕੀਤਾ।
ਸਿੱਖ ਕੁਲੀਸ਼ਨ ਦੇ ਕਾਨੂੰਨੀ ਨਿਰਦੇਸ਼ਕ ਮਨਮੀਤ ਕੌਰ ਨੇ ਇੱਕ ਬਿਆਨ ਵਿੱਚ ਕਿਹਾ, “ਇਨ੍ਹਾਂ ਡਰਾਈਵਰਾਂ ਨੇ ਆਪਣੀਆਂ ਜ਼ਿੰਦਗੀਆਂ ਦੇ ਕਈ ਸਾਲ ਡਰਾਇਵਰੀ ਦੇ ਕਰੀਅਰ 'ਚ ਹੀ ਬਿਤਾਏ ਹਨ, ਪਰ ਹੁਣ ਉਨ੍ਹਾਂ ਨੂੰ ਆਪਣੀ ਕੋਈ ਗ਼ਲਤੀ ਨਾ ਹੋਣ ਕਰਕੇ ਸੰਭਾਵੀ ਆਰਥਿਕ ਤਬਾਹੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ - ਉਹ ਬਿਹਤਰ ਦੇ ਹੱਕਦਾਰ ਹਨ, ਅਤੇ ਕੈਲੀਫੋਰਨੀਆ ਨੂੰ ਬਿਹਤਰ ਕਰਨਾ ਚਾਹੀਦਾ ਹੈ,”
ਵੱਖੋ–ਵੱਖਰੀਆਂ ਜਥੇਬੰਦੀਆਂ ਦਾ ਦੋਸ਼ ਹੈ ਕਿ ਟਰੱਕਰਾਂ ਦੇ ਲਾਇਸੈਂਸ ਰੱਦ ਕਰਨ ਦੀ ਰਾਜ ਦੀ ਯੋਜਨਾ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਖ਼ਤਰਾ ਹੈ। ਉਹ ਅਲਾਮੇਡਾ ਕਾਉਂਟੀ ਸੁਪੀਰੀਅਰ ਕੋਰਟ ਨੂੰ ਲਾਇਸੈਂਸ ਰੱਦ ਕਰਨ ਨੂੰ ਰੋਕਣ ਲਈ ਕਹਿ ਰਹੇ ਹਨ।