ਸਟੱਡੀ ਵੀਜ਼ਿਆਂ ’ਚ ਕਟੌਤੀ ਨਾਲ ਕਸੂਤੇ ਫਸੇ ਕੈਨੇਡੀਅਨ ਵਿਦਿਆਰਥੀ

ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਣ ਦਾ ਖਮਿਆਜ਼ਾ ਉਨਟਾਰੀਓ ਵਿਚ ਸਥਾਨਕ ਵਿਦਿਆਰਥੀਆਂ ਨੂੰ ਵਾਧੂ ਫ਼ੀਸ ਅਦਾਇਗੀ ਦੇ ਰੂਪ ਵਿਚ ਭੁਗਤਣਾ ਹੋਵੇਗਾ

Update: 2026-02-13 13:18 GMT

ਟੋਰਾਂਟੋ : ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਣ ਦਾ ਖਮਿਆਜ਼ਾ ਉਨਟਾਰੀਓ ਵਿਚ ਸਥਾਨਕ ਵਿਦਿਆਰਥੀਆਂ ਨੂੰ ਵਾਧੂ ਫ਼ੀਸ ਅਦਾਇਗੀ ਦੇ ਰੂਪ ਵਿਚ ਭੁਗਤਣਾ ਹੋਵੇਗਾ। ਜੀ ਹਾਂ, ਡਗ ਫ਼ੋਰਡ ਸਰਕਾਰ ਨੇ ਫ਼ੀਸਾਂ ਵਿਚ ਵਾਧੇ ਉਤੇ ਲੱਗੀ ਰੋਕ ਹਟਾ ਦਿਤੀ ਹੈ ਅਤੇ ਕਾਲਜ ਤੇ ਯੂਨੀਵਰਸਿਟੀਜ਼ ਸਾਲਾਨਾ 2 ਫ਼ੀ ਸਦੀ ਦਾ ਵਾਧਾ ਕਰ ਸਕਣਗੇ। ਭਾਵੇਂ ਸੂਬਾ ਸਰਕਾਰ ਵੱਲੋਂ ਵਿਦਿਅਕ ਅਦਾਰਿਆਂ ਲਈ ਅਰਬਾਂ ਡਾਲਰ ਦੇ ਨਵੇਂ ਫੰਡਜ਼ ਦਾ ਐਲਾਨ ਕੀਤਾ ਗਿਆ ਹੈ ਪਰ ਉਨਟਾਰੀਓ ਸਟੂਡੈਂਟ ਅਸਿਸਟੈਂਸ ਪ੍ਰੋਗਰਾਮ ਅਧੀਨ ਮਿਲਣ ਵਾਲੀਆਂ ਗਰਾਂਟਾਂ ਵਿਚ ਕਮੀ ਆ ਸਕਦੀ ਹੈ। ਉਨਟਾਰੀਓ ਦੇ ਕਾਲਜ ਅਤੇ ਯੂਨੀਵਰਸਿਟੀਜ਼ ਮਾਮਲਿਆ ਬਾਰੇ ਮੰਤਰੀ ਨੌਲ ਕੁਇਨ ਨੇ ਦੱਸਿਆ ਕਿ ਆਉਂਦੇ ਚਾਰ ਸਾਲ ਦੌਰਾਨ 6.4 ਅਰਬ ਡਾਲਰ ਦੀ ਵੱਡੀ ਰਕਮ ਮੁਹੱਈਆ ਕਰਵਾਈ ਜਾਵੇਗੀ ਜਿਸ ਰਾਹੀਂ ਭਵਿੱਖ ਦੀਆਂ ਜ਼ਰੂਰਤਾਂ ਮੁਤਾਬਕ ਸਿੱਖਿਆ ਦਾ ਮਿਆਰ ਉਚਾ ਚੁੱਕਿਆ ਜਾ ਸਕੇਗਾ। ਇਥੇ ਦਸਣਾ ਬਣਦਾ ਹੈ ਕਿ 7 ਸਾਲ ਪਹਿਲਾਂ ਫੀਸਾਂ ਵਿਚ ਵਾਧੇ ਉਤੇ ਰੋਕ ਲਾਏ ਜਾਣ ਮਗਰੋਂ ਕਾਲਜ ਅਤੇ ਯੂਨੀਵਰਸਿਟੀਜ਼ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਰਾਹੀਂ ਆਮਦਨ ਵਿਚ ਵਾਧਾ ਕੀਤਾ ਗਿਆ ਪਰ ਫੈਡਰਲ ਸਰਕਾਰ ਵੱਲੋਂ ਸਟੱਡੀ ਵੀਜ਼ਿਆਂ ਦੀ ਗਿਣਤੀ ਨਾਟਕੀ ਤਰੀਕੇ ਨਾਲ ਘਟਾ ਦਿਤੀ ਗਈ ਹੈ। ਵਿਦਿਅਕ ਅਦਾਰਿਆਂਦਾ ਕਹਿਣਾ ਹੈ ਕਿ ਇੰਟਰਨੈਸ਼ਨ ਸਟੂਡੈਂਟਸ ਦੀ ਗੈਰਹਾਜ਼ਰੀ ਵਿਚ 600 ਕੋਰਸ ਬੰਦ ਕਰਨੇ ਪਏ ਅਤੇ 8 ਹਜ਼ਾਰ ਸਟਾਫ਼ ਮੈਂਬਰਾਂ ਦੀ ਛਾਂਟੀ ਕਰਦਿਆਂ ਖਰਚਾ ਚਲਾਇਆ ਜਾ ਰਿਹਾ ਹੈ।

ਉਨਟਾਰੀਓ ਵਿਚ ਫੀਸਾਂ ਵਧਾਉਣ ਨੂੰ ਹਰੀ ਝੰਡੀ

ਕੌਲੇਜਿਜ਼ ਉਨਟਾਰੀਓ ਵੱਲੋਂ ਸੂਬਾ ਸਰਕਾਰ ਦੇ ਐਲਾਨ ਦਾ ਸਵਾਗਤ ਕੀਤਾ ਗਿਆ ਹੈ ਪਰ ਵਿਦਿਆਰਥੀਆਂ ਦੇ ਮਾਪੇ ਇਸ ਨਾਲ ਸਹਿਮਤ ਨਹੀਂ। ਲਿਬਰਲ ਪਾਰਟੀ ਦੇ ਅੰਤਰਮ ਆਗੂ ਜੌਹਨ ਫਰੇਜ਼ਰ ਨੇ ਦੋਸ਼ ਲਾਇਆ ਕਿ ਡਗ ਫ਼ੋਰਡ ਸਰਕਾਰ ਨੇ ਪੋਸਟ ਸੈਕੰਡਰੀ ਸੈਕਟਰ ਵਿਚ ਫ਼ੀਸਾਂ ਵਧਾਉਣ ਦੀ ਇਜਾਜ਼ਤ ਤਾਂ ਦੇ ਦਿਤੀ ਪਰ ਮਾਪਿਆਂ ਵੱਲ ਕੋਈ ਤਵੱਜੋ ਨਹੀਂ ਦਿਤੀ ਗਈ। ਉਨ੍ਹਾਂ ਕਿਹਾ ਕਿ ਇੰਟਰਨੈਸ਼ਨ ਸਟੂਡੈਂਟਸ ’ਤੇ ਹੱਦ ਤੋਂ ਜ਼ਿਆਦਾ ਨਿਰਭਰਤਾ ਕਰ ਕੇ ਹੀ ਹਾਲਾਤ ਵਿਗੜੇ। ਦੂਜੇ ਪਾਸੇ ਯੂਨੀਵਰਸਿਟੀਜ਼ ਦਾ ਕਹਿਣਾ ਹੈ ਕਿ ਨਵੇਂ ਫੰਡਜ਼ ਰਾਹੀਂ ਫੀਸਾਂ ਵਿਚ ਬਹੁਤਾ ਵਾਧਾ ਕਰਨ ਦੀ ਨੌਬਤ ਨਹੀਂ ਆਵੇਗੀ। ਉਨਟਾਰੀਓ ਸਰਕਾਰ ਦੀ ਆਰਥਿਕ ਸਹਾਇਤਾ ਰਾਹੀਂ ਉਨ੍ਹਾਂ ਕੋਰਸਾਂ ਵਿਚ 70 ਹਜ਼ਾਰ ਸੀਟਾਂ ਦਾ ਵਾਧਾ ਕੀਤਾ ਜਾ ਸਕੇਗਾ ਜਿਨ੍ਹਾਂ ਦੀ ਮੰਗ ਜ਼ਿਆਦਾ ਚੱਲ ਰਹੀ ਹੈ ਅਤੇ ਵਿਦਿਅਕ ਅਦਾਰਿਆਂ ਵਾਸਤੇ ਅਜਿਹੇ ਕੋਰਸਾਂ ਨੂੰ ਚਲਦਾ ਰੱਖਣਾ ਮੁਸ਼ਕਲ ਹੋ ਰਿਹਾ ਹੈ।

ਵਿਦਿਆਰਥੀਆਂ ਨੂੰ ਮਿਲਣ ਵਾਲੀ ਗਰਾਂਟ ਵਿਚ ਹੋਵੇਗੀ ਕਟੌਤੀ

ਵਿਦਿਆਰਥੀਆਂ ਨੂੰ ਮਿਲਣ ਵਾਲੀ ਗਰਾਂਟ ਦਾ ਜ਼ਿਕਰ ਕੀਤਾ ਜਾਵੇ ਤਾਂ ਆਉਂਦੇ ਫਾਲ ਸੀਜ਼ਨ ਤੋਂ ਪਾੜ੍ਹਿਆਂ ਨੂੰ ਵੱਧ ਤੋਂ ਵੱਧ 25 ਫ਼ੀ ਸਦੀ ਗਰਾਂਟ ਮਿਲ ਸਕੇਗੀ ਜਦਕਿ ਮੌਜੂਦਾ ਸਮੇਂ ਵਿਚ 85 ਫ਼ੀ ਸਦੀ ਤੱਕ ਗਰਾਂਟ ਦਿਤੀ ਜਾ ਰਹੀ ਹੈ। ਕੈਨੇਡੀਅਨ ਫੈਡਰੇਸ਼ਨ ਆਫ਼ ਸਟੂਡੈਂਟਸ ਦੇ ਉਨਟਾਰੀਓ ਇਕਾਈ ਨੇ ਕਿਹਾ ਕਿ ਵਿਦਿਅਕ ਅਦਾਰਿਆਂ ਲਈ ਨਵੇਂ ਫੰਡਜ਼ ਦਾ ਐਲਾਨ ਚੰਗੀ ਖ਼ਬਰ ਹੈ ਪਰ ਫ਼ੀਸਾਂ ਵਿਚ ਵਾਧੇ ਦੀ ਇਜਾਜ਼ਤ ਵਿਦਿਆਰਥੀਆਂ ਉਤੇ ਕਰਜ਼ਾ ਵਧਾਉਣ ਦਾ ਕੰਮ ਕਰੇਗੀ। ਐਨ.ਡੀ.ਪੀ. ਦੀ ਆਲੋਚਕ ਪੈਗੀ ਸੈਟਲਰ ਦਾ ਕਹਿਣਾ ਸੀ ਕਿ ਟਿਊਸ਼ਨ ਫੀਸ ਵਿਚ ਵਾਧਾ ਅਤੇ ਓ.ਐਸ.ਏ.ਪੀ. ਵਿਚ ਤਬਦੀਲੀਆਂ ਨੌਜਵਾਨਾਂ ਦੇ ਰਾਹ ਵਿਚ ਅੜਿੱਕੇ ਪੈਦਾ ਕਰਨਗੀਆਂ।

Tags:    

Similar News