ਸਾਵਧਾਨ, ਪਿੰਡਾਂ ’ਚ ਆ ਗਏ ਆਦਮਖ਼ੋਰ ਭੇੜੀਏ!

ਪਿਛਲੇ ਕਈ ਦਿਨਾਂ ਤੋਂ ਯੂਪੀ ਦੇ ਪੀਲੀਭੀਤ, ਸੀਤਾਪੁਰ ਅਤੇ ਹਸਤਿਨਾਪੁਰ ਦੇ ਇਲਾਕਿਆਂ ਵਿਚ ਆਦਮਖ਼ੋਰ ਭੇੜੀਆਂ ਨੇ ਆਤੰਕ ਮਚਾਇਆ ਹੋਇਆ ਏ ਜੋ ਹੁਣ ਤੱਕ 10 ਲੋਕਾਂ ਦੀ ਜਾਨ ਲੈ ਚੁੱਕੇ ਨੇ। ਕਈ ਹਫ਼ਤਿਆਂ ਦੀ ਮਿਹਨਤ ਮਗਰੋਂ ਬੜੀ ਮੁਸ਼ਕਲ ਨਾਲ ਚਾਰ ਭੇੜੀਏ ਕਾਬੂ ਕੀਤੇ ਗਏ ਨੇ ਪਰ ਮਾਹਿਰਾਂ ਦਾ ਕਹਿਣਾ ਏ ਕਿ ਅਸਲੀ ਆਦਮਖ਼ੋਰ ਭੇੜੀਏ ਹਾਲੇ ਵੀ ਪਕੜ ਵਿਚ ਨਹੀਂ ਆ ਸਕੇ।

Update: 2024-09-05 14:55 GMT

ਪੀਲੀਭੀਤ : ਸੁਣੋ, ਸੁਣੋ, ਸੁਣੋ,,,, ਪਿੰਡ ਵਿਚ ਆਦਮਖ਼ੋਰ ਭੇੜੀਏ ਘੁੰਮ ਰਹੇ ਨੇ, ਕੋਈ ਵੀ ਘਰ ਤੋਂ ਬਾਹਰ ਨਾ ਨਿਕਲੇ,,, ਆਪੋ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਲਓ। ਇਹ ਭੇੜੀਏ ਪਹਿਲਾਂ ਹੀ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਨੇ!!!

ਇਹ ਅਨਾਊਂਸਮੈਂਟਾਂ ਯੂਪੀ ਦੇ ਕੁੱਝ ਖੇਤਰਾਂ ਵਿਚ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਯੂਪੀ ਦੇ ਪੀਲੀਭੀਤ, ਸੀਤਾਪੁਰ ਅਤੇ ਹਸਤਿਨਾਪੁਰ ਦੇ ਇਲਾਕਿਆਂ ਵਿਚ ਆਦਮਖ਼ੋਰ ਭੇੜੀਆਂ ਨੇ ਆਤੰਕ ਮਚਾਇਆ ਹੋਇਆ ਏ ਜੋ ਹੁਣ ਤੱਕ 10 ਲੋਕਾਂ ਦੀ ਜਾਨ ਲੈ ਚੁੱਕੇ ਨੇ। ਕਈ ਹਫ਼ਤਿਆਂ ਦੀ ਮਿਹਨਤ ਮਗਰੋਂ ਬੜੀ ਮੁਸ਼ਕਲ ਨਾਲ ਚਾਰ ਭੇੜੀਏ ਕਾਬੂ ਕੀਤੇ ਗਏ ਨੇ ਪਰ ਮਾਹਿਰਾਂ ਦਾ ਕਹਿਣਾ ਏ ਕਿ ਅਸਲੀ ਆਦਮਖ਼ੋਰ ਭੇੜੀਏ ਹਾਲੇ ਵੀ ਪਕੜ ਵਿਚ ਨਹੀਂ ਆ ਸਕੇ। ਇਨ੍ਹਾਂ ਦੀ ਗਿਣਤੀ ਇੰਨੀ ਜ਼ਿਆਦਾ ਏ ਕਿ ਇਹ ਹੁਣ ਹੋਰ ਸਟੇਟਾਂ ਵੱਲ ਵੀ ਵਧਣੇ ਸ਼ੁਰੂ ਹੋ ਗਏ ਨੇ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਆਖ਼ਰਕਾਰ ਇਹ ਭੇੜੀਏ ਕਿਉਂ ਹੋ ਰਹੇ ਆਦਮਖ਼ੋਰ ਅਤੇ ਕਿਉਂ ਵਧਦੀ ਜਾ ਰਹੀ ਇਨ੍ਹਾਂ ਦੀ ਗਿਣਤੀ?

ਮੌਜੂਦਾ ਸਮੇਂ ਜੰਗਲਾਂ ਵਿਚੋਂ ਭੱਜ ਕੇ ਰਿਹਾਇਸ਼ੀ ਖੇਤਰਾਂ ’ਚ ਦਾਖ਼ਲ ਹੋ ਰਹੇ ਜੰਗਲੀ ਜਾਨਵਰ ਇਨਸਾਨ ਲਈ ਵੱਡਾ ਸੰਕਟ ਬਣੇ ਹੋਏ ਨੇ। ਖ਼ਾਸ ਤੌਰ ’ਤੇ ਆਦਮਖ਼ੋਰ ਭੇੜੀਆਂ ਨੇ ਯੂਪੀ ਦੇ ਕਈ ਪਿੰਡਾਂ ਵਿਚ ਆਤੰਕ ਮਚਾਇਆ ਹੋਇਆ ਏ ਅਤੇ ਹੁਣ ਤੱਕ 10 ਲੋਕਾਂ ਦੀ ਜਾਨ ਲੈ ਚੁੱਕੇ ਨੇ। ਮਾਹਿਰਾਂ ਮੁਤਾਬਕ ਭੇੜੀਏ ਇਨਸਾਨਾਂਾ ’ਤੇ ਉਦੋਂ ਹੀ ਹਮਲਾ ਕਰਦੇ ਨੇ, ਜਦੋਂ ਹੜ੍ਹ ਕਾਰਨ ਇਨ੍ਹਾਂ ਦੀ ਖੁੱਡ ’ਚ ਪਾਣੀ ਵੜ ਜਾਂਦਾ ਏ ਜਾਂ ਕਿਸੇ ਹੋਰ ਕਾਰਨ ਕਰਕੇ ਇਨ੍ਹਾਂ ਨੂੰ ਆਪਣਾ ਕੁਦਰਤੀ ਟਿਕਾਣਾ ਛੱਡਣਾ ਪੈਂਦਾ ਏ। ਅਜਿਹੇ ਵਿਚ ਜੇਕਰ ਕੋਈ ਇਨਸਾਨ ਇਨ੍ਹਾਂ ਦੇ ਰਸਤੇ ਵਿਚ ਆ ਜਾਵੇ ਤਾਂ ਇਹ ਉਸ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਨੇ। ਜੇਕਰ ਇਨਸਾਨ ਭੇੜੀਆਂ ਦੇ ਝੁੰਡ ਵਿਚੋਂ ਕਿਸੇ ਮੈਂਬਰ ਨੂੰ ਮਾਰ ਦੇਵੇ ਤਾਂ ਵੀ ਭੇੜੀਆਂ ਦੇ ਅੰਦਰ ਬਦਲੇ ਦੀ ਭਾਵਨਾ ਘਰ ਕਰ ਲੈਂਦੀ ਐ ਅਤੇ ਉਹ ਹਮਲਾ ਕਰਨ ਦੀ ਤਰਕੀਬ ਬਣਾਉਂਦੇ ਰਹਿੰਦੇ ਨੇ। ਮਾਹਿਰਾਂ ਮੁਤਾਬਕ ਉਂਝ ਭੇੜੀਆ ਕਾਫ਼ੀ ਸ਼ਰਮੀਲਾ ਜਾਨਵਰ ਹੁੰਦਾ ਏ ਪਰ ਉਪਰੋਕਤ ਸਥਿਤੀਆਂ ਇਸ ਨੂੰ ਖ਼ੂੰਖਾਰ ਬਣਾ ਦਿੰਦੀਆਂ ਨੇ।

ਵਣ ਜੀਵ ਮਾਹਿਰਾਂ ਦਾ ਕਹਿਣਾ ਏ ਕਿ ਆਮ ਤੌਰ ’ਤੇ ਦੇਖਿਆ ਗਿਆ ਏ ਕਿ ਝੁੰਡ ਦਾ ਕੋਈ ਮੈਂਬਰ ਇਨਸਾਨ ਦੇ ਬੱਚੇ ’ਤੇ ਹਮਲਾ ਕਰਦਾ ਏ, ਭੇੜੀਆ ਜੋ ਮਾਸ ਖ਼ੁਦ ਖਾਂਦਾ ਏ, ਬਾਅਦ ਵਿਚ ਉਸ ਨੂੰ ਉਲਟੀ ਕਰਕੇ ਆਪਣੇ ਬੱਚਿਆਂ ਨੂੰ ਖਾਣ ਲਈ ਦੇ ਦਿੰਦਾ ਏ। ਇਸ ਤਰ੍ਹਾਂ ਉਸ ਝੁੰਡ ਦੇ ਮੈਂਬਰਾਂ ਨੂੰ ਇਨਸਾਨ ਦਾ ਮਾਸ ਖਾਣ ਦਾ ਚਸਕਾ ਲੱਗ ਜਾਂਦਾ ਏ। ਭੇੜੀਆਂ ਦੀ ਇਹੀ ਆਦਮਖ਼ੋਰ ਪ੍ਰਵਿਰਤੀ ਇਨਸਾਨਾਂ ਲਈ ਖ਼ਤਰਾ ਬਣ ਜਾਂਦੀ ਐ। ਮਾਹਿਰਾਂ ਦਾ ਕਹਿਣਾ ਏ ਕਿ ਭੇੜੀਏ ਇੰਨੇ ਸਮਾਜਿਕ ਪ੍ਰਾਣੀ ਹੁੰਦੇ ਨੇ ਕਿ ਆਪਣੇ ਸਾਥੀ ਦੀ ਰੱਖਿਆ ਦੇ ਲਈ ਆਪਣੀ ਜਾਨ ਤੱਕ ਵੀ ਦੇ ਸਕਦੇ ਨੇ। ਆਮ ਤੌਰ ’ਤੇ ਭੇੜੀਏ ਆਦਮਖ਼ੋਰ ਨਹੀਂ ਹੁੰਦੇ, ਇਹ ਇਨਸਾਨਾਂ ਦੀ ਆਬਾਦੀ ਦੇ ਨੇੜੇ ਹੀ ਜੰਗਲ ਜਾਂ ਖੇਤਾਂ ਵਿਚ ਛੁਪ ਕੇ ਰਹਿੰਦੇ ਨੇ। ਮਾਹਿਰਾਂ ਦਾ ਕਹਿਣਾ ਏ ਕਿ ਭੇੜੀਆਂ ’ਤੇ ਬਾਘ ਨਾਲੋਂ ਜ਼ਿਆਦਾ ਆਲੋਪ ਹੋਣ ਦਾ ਖ਼ਤਰਾ ਮੰਡਰਾ ਰਿਹਾ ਏ। ਯੂਪੀ ਵਿਚ ਇਨ੍ਹਾਂ ਦੀ ਗਿਣਤੀ ਜ਼ਿਆਦਾ ਤੋਂ ਜ਼ਿਆਦਾ 100 ਹੋਵੇਗੀ, ਜਦਕਿ ਪੂਰੇ ਦੇਸ਼ ਵਿਚ 2 ਤੋਂ 3 ਹਜ਼ਾਰ ਭੇੜੀਏ ਹੀ ਬਚੇ ਹੋਣਗੇ। ਇਨ੍ਹਾਂ ਦੀ ਗਿਣਤੀ ਨਾ ਹੋਣ ਕਾਰਨ ਅਸਲ ਗਿਣਤੀ ਦੱਸਣਾ ਕਾਫ਼ੀ ਮੁਸ਼ਕਲ ਐ।

ਯੂਪੀ ਦੇ ਸੁਲਤਾਨਪੁਰ, ਜੌਨਪੁਰ ਅਤੇ ਪ੍ਰਤਾਪਗੜ੍ਹ ਖੇਤਰਾਂ ਵਿਚ ਸੰਨ 1997 ਦੇ ਦੌਰਾਨ ਤੋਂ ਹੀ ਭੇੜੀਆਂ ਦਾ ਆਤੰਕ ਰਿਹਾ ਏ। ਉਦੋਂ ਇਨ੍ਹਾਂ ਇਲਾਕਿਆਂ ਵਿਚ ਭੇੜੀਆ ਨੇ 42 ਬੱਚੇ ਮਾਰ ਦਿੱਤੇ ਸੀ। ਉਸ ਸਮੇਂ ਜਦੋਂ ਲੋਕ ਇਕ ਵੀ ਭੇੜੀਏ ਨੂੰ ਮਾਰ ਦਿੰਦੇ ਸੀ ਤਾਂ ਖ਼ੁਸ਼ੀ ਮਨਾਉਂਦੇ ਸੀ ਕਿ ਚਲੋ ਇਕ ਤੋਂ ਤਾਂ ਨਿਜ਼ਾਤ ਮਿਲੀ, ਪਰ ਅਗਲੇ ਦਿਨ ਫਿਰ ਕਿਤੋਂ ਹਮਲੇ ਦੀ ਖ਼ਬਰ ਆ ਜਾਂਦੀ ਸੀ। ਇਸ ਤੋਂ ਇਹ ਸਬਕ ਮਿਲਿਆ ਕਿ ਜਦੋਂ ਤੱਕ ਇਨਸਾਨ ਦੇ ਬੱਚਿਆਂ ਨੂੰ ਮਾਰਨ ਵਾਲੇ ਅਸਲੀ ਅਪਰਾਧੀ ਭੇੜੀਏ ਨਹੀਂ ਮਾਰੇ ਜਾਂਦੇ, ਉਦੋਂ ਤੱਕ ਹਮਲੇ ਨਹੀਂ ਰੁਕਣਗੇ। ਹੁਣ ਬਹਿਰਾਈਚ ਵਿਚ ਵੀ ਇਹੀ ਕੁੱਝ ਹੋ ਰਿਹਾ ਏ, ਚਾਰ ਭੇੜੀਆਂ ਨੂੰ ਫੜਨ ਤੋਂ ਬਾਅਦ ਵੀ ਹਮਲੇ ਨਹੀਂ ਰੁਕ ਰਹੇ ਕਿਉਂਕਿ ਹਾਲੇ ਤੱਕ ਅਸਲੀ ਆਦਮਖ਼ੋਰ ਭੇੜੀਏ ਫੜੇ ਹੀ ਨਹੀਂ ਗਏ। ਵਣਜੀਵ ਮਾਹਿਰਾਂ ਦਾ ਕਹਿਣਾ ਏ ਕਿ ਆਦਮਖ਼ੋਰ ਹੋਏ ਭੇੜੀਏ ਨੂੰ ਮੁੜ ਤੋਂ ਆਮ ਵਰਗਾ ਨਹੀਂ ਕੀਤਾ ਜਾ ਸਕਦਾ, ਉਸ ਨੂੰ ਮਾਰਨਾ ਹੀ ਪੈਂਦਾ ਏ।

ਆਦਮਖ਼ੋਰ ਭੇੜੀਆਂ ਨੂੰ ਕਾਾਬੂ ਕਰਨ ਦੀ ਮੁਹਿੰਮ ਵਿਚ ਜੁਟੇ ਅਖਿਲ ਭਾਰਤੀ ਵਣ ਸੇਵਾ ਦੇ ਸੇਵਾਮੁਕਤ ਅਧਿਕਾਰੀ ਵੀਕੇ ਸਿੰਘ ਦਾ ਕਹਿਣਾ ਏ ਕਿ ਭੇੜੀਆਂ ਦੇ ਝੁੰਡ ਵਿਚ ਇਕ ਸਰਦਾਰ ਨਰ ਭੇੜੀਆ ਹੁੰਦਾ ਏ, ਜਿਸ ਨੂੰ ਅਲਫ਼ਾ ਕਿਹਾ ਜਾਂਦਾ ਏ। ਜਦੋਂ ਕਦੇ ਮਾਦਾ ਭੇੜੀਏ ਦਾ ਬੱਚਿਆਂ ਨੂੰ ਜਨਮ ਦਿੰਦੀ ਐ ਤਾਂ ਉਹ ਘੱਟ ਦੌੜਨ ਕਰਕੇ ਇਨਸਾਨ ਦੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਨੇ ਕਿਉਂਕਿ ਇਨਸਾਨ ਇਨ੍ਹਾਂ ਲਈ ਸਭ ਤੋਂ ਆਸਾਨ ਸ਼ਿਕਾਰ ਹੁੰਦੇ ਨੇ। ਭੇੜੀਏ ਦਾ ਹਮਲਾ ਕਰਨ ’ਤੇ ਇਨਸਾਨ ਦਾ ਬੱਚਾ ਵੱਧ ਤੋਂ ਵੱਧ 250 ਤੋਂ 500 ਮੀਟਰ ਹੀ ਦੌੜ ਸਕਦਾ ਏ ਅਤੇ ਇੰਨੀ ਦੌੜ ਲਗਾਉਣ ਵਿਚ ਭੇੜੀਏ ਨੂੰ ਕੋਈ ਦਿੱਕਤ ਨਹੀਂ ਹੁੰਦੀ।

ਸੋ ਇਹ ਵੀ ਸੁਣਨ ਵਿਚ ਆ ਰਿਹਾ ਏ ਕਿ ਯੂਪੀ ਦੇ ਕਈ ਖੇਤਰਾਂ ਵਿਚ ਫੈਲੇ ਭੇੜੀਏ ਹੁਣ ਹੋਰਨਾਂ ਸਟੇਟਾਂ ਵੱਲ ਵਧ ਰਹੇ ਨੇ, ਜਿਨ੍ਹਾਂ ਨੂੰ ਫੜਨ ਦੇ ਲਈ ਕਈ ਟੀਮਾਂ ਲਗਾਈਆਂ ਗਈਆਂ ਨੇ ਅਤੇ ਵਿਭਾਗ ਵੱਲੋਂ ਉਨ੍ਹਾਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਤੱਕ ਦੇ ਦਿੱਤੇ ਗਏ ਨੇ ਪਰ ਦੇਖਣਾ ਇਹ ਹੋਵੇਗਾ ਕਿ ਇਹ ਆਦਮਖੋਰ ਭੇੜੀਏ ਕਦੋਂ ਤੱਕ ਕਾਬੂ ਆਉਣਗੇ।

Tags:    

Similar News