ਪਾਕਿਸਤਾਨ ਤੋਂ ਆਈ ਹੈਰਾਨ ਕਰਨ ਵਾਲੀ ਰਿਪੋਰਟ, 1817 ਗੁਰਦਾਵਰਿਆਂ ਅਤੇ ਮੰਦਰਾਂ ਵਿੱਚੋਂ ਹੁਣ ਸਿਰਫ਼ 37 ਹੀ ਚਾਲੂ

ਪਾਕਿਸਤਾਨ ਵਿੱਚ ਸਿੱਖ ਗੁਰਦਵਾਰੇ ਅਤੇ ਹਿੰਦੂ ਮੰਦਰਾਂ ਨੂੰ ਲੈ ਕਿ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆ ਰਹੀ ਹੈ ਜਿਸ ਦੇ ਅਨੁਸਾਰ 1817 ਗੁਰਦਵਾਰਿਆਂ ਅਤੇ ਮੰਦਰਾਂ ਵਿੱਚੋਂ ਹੁਣ ਸਿਰ 37 ਹੀ ਚੰਗੀ ਸਥਿਤੀ ਵਿੱਚ ਹਨ ਅਤੇ ਚਾਲੂ ਹਨ ਬਾਕੀ ਮੰਦਰਾਂ ਅਤੇ ਗੁਰਦਵਾਰਿਆਂ ਦੀ ਹਾਲਤ ਮਾੜੀ ਬਣੀ ਹੋਈ ਹੈ।

Update: 2025-12-05 06:55 GMT

ਇਸਲਾਮਾਬਾਦ: ਪਾਕਿਸਤਾਨ ਵਿੱਚ ਸਿੱਖ ਗੁਰਦਵਾਰੇ ਅਤੇ ਹਿੰਦੂ ਮੰਦਰਾਂ ਨੂੰ ਲੈ ਕਿ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆ ਰਹੀ ਹੈ ਜਿਸ ਦੇ ਅਨੁਸਾਰ 1817 ਗੁਰਦਵਾਰਿਆਂ ਅਤੇ ਮੰਦਰਾਂ ਵਿੱਚੋਂ ਹੁਣ ਸਿਰ 37 ਹੀ ਚੰਗੀ ਸਥਿਤੀ ਵਿੱਚ ਹਨ ਅਤੇ ਚਾਲੂ ਹਨ ਬਾਕੀ ਮੰਦਰਾਂ ਅਤੇ ਗੁਰਦਵਾਰਿਆਂ ਦੀ ਹਾਲਤ ਮਾੜੀ ਬਣੀ ਹੋਈ ਹੈ।


ਸੰਸਦੀ ਕਮੇਟੀ ਆਨ ਮਾਈਨੋਰਿਟੀ ਕਾਕਸ ਅੱਗੇ ਪੇਸ਼ ਕੀਤੀ ਗਈ ਇਕ ਤਾਜ਼ਾ ਰੀਪੋਰਟ ਨੇ ਇਹ ਖੁਲਾਸਾ ਕੀਤਾ ਹੈ ਕਿ ਪੂਰੇ ਪਾਕਿਸਤਾਨ ’ਚ 1,817 ਹਿੰਦੂ ਮੰਦਰਾਂ ਤੇ ਸਿੱਖ ਗੁਰਦੁਆਰਿਆਂ ’ਚੋਂ, ਇਸ ਸਮੇਂ ਸਿਰਫ਼ 37 ਹੀ ਚਾਲੂ ਹਨ। ਇਸ ਰਿਪੋਰਟ ਅਨੁਸਾਰ ਸਦੀਆਂ ਪੁਰਾਣੇ ਇਹ ਪੂਜਾ ਸਥਾਨ ਘੱਟ ਰਹੀ ਹਿੰਦੂ ਅਤੇ ਸਿੱਖ ਆਬਾਦੀ ਅਤੇ ਸਰਕਾਰ ਦੀ ਮਾੜੀ ਸਾਂਭ-ਸੰਭਾਲ ਕਾਰਨ ਬਦਤਰ ਹਾਲਤ ਵਿਚ ਹੋ ਰਹੇ ਹਨ।


ਮੀਟਿੰਗ ’ਚ ਡਾ. ਰਮੇਸ਼ ਕੁਮਾਰ ਵਣਕਵਾਨੀ ਨੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਉਨ੍ਹਾਂ ਮੰਦਰਾਂ ਤੇ ਗੁਰਦੁਆਰਿਆਂ ਦੀ ਦੇਖਭਾਲ ਕਰਨ ’ਚ ਅਸਫ਼ਲ ਰਿਹਾ ਹੈ ਜੋ ਇਸ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਹਨ।


ਵਣਕਵਾਨੀ ਨੇ ਇਹ ਮੰਗ ਵੀ ਕੀਤੀ ਕਿ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੀ ਅਗਵਾਈ ਇਕ ਗ਼ੈਰ-ਮੁਸਲਿਮ ਸੰਸਥਾ ਨੂੰ ਸੌਂਪੀ ਜਾਣੀ ਚਾਹੀਦੀ ਹੈ, ਇਹ ਦਲੀਲ ਦਿੰਦੇ ਹੋਏ ਕਿ ਤਾਂ ਹੀ ਅਣਗੌਲੀਆਂ ਧਾਰਮਕ ਜਾਇਦਾਦਾਂ ਦੀ ਬਹਾਲੀ ਇਮਾਨਦਾਰੀ ਨਾਲ ਹੋ ਸਕੇਗੀ।


ਪਾਕਿਸਤਾਨ ਦੇ ਇੱਕ ਹਿੰਦੂ ਆਗੂ ਨੇ ਐੱਮਐੱਨਏ ਕੇਸੂ ਮੱਲ ਖੇਲ ਦਾਸ ਨੇ ਕਮੇਟੀ ਨੂੰ ਦਸਿਆ ਕਿ ਜ਼ਿਆਦਾਤਰ ਮੰਦਰ ਤੇ ਗੁਰਦੁਆਰੇ 1947 ਦੀ ਵੰਡ ਤੋਂ ਬਾਅਦ ਛੱਡ ਦਿਤੇ ਗਏ ਸਨ, ਕਿਉਂਕਿ ਸਥਾਨਕ ਹਿੰਦੂ ਅਤੇ ਸਿੱਖ ਭਾਈਚਾਰੇ ਭਾਰਤ ਚਲੇ ਗਏ ਸਨ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿਤਾ ਕਿ ਸਰਕਾਰ ਨੂੰ ਫਿਰ ਵੀ ਇਨ੍ਹਾਂ ਢਾਂਚਿਆਂ ਨੂੰ ਸੱਭਿਆਚਾਰਕ ਨਿਸ਼ਾਨ ਵਜੋਂ ਸੁਰੱਖਿਅਤ ਰਖਣਾ ਚਾਹੀਦਾ ਹੈ। ਅਤੇ ਦੇਸ਼ ਤੇ ਵਿਦੇਸ਼ ਤੋਂ ਆਉਂਦੇ ਲੋਕਾਂ ਲਈ ਇਹਨਾਂ ਨੂੰ ਖੋਲਣਾ ਚਾਹੀਦਾ ਹੈ ਤਾਂ ਜੋ ਸਰਧਾਲੂ ਜਾਂ ਟੂਰਿਸਟ ਇਹ ਵਿਰਾਸਤੀ ਥਾਵਾਂ ਦੇ ਦਰਸ਼ਨ ਕਰ ਸਕਣ।

Tags:    

Similar News