ਹਵਸ ’ਚ ਅੰਨ੍ਹੇ ਹੋਏ ਪੁਜਾਰੀ ਨੇ ਗੱਡੀ ਚਾੜ੍ਹਤਾ 17 ਸਾਲ ਵੱਡੀ ਪ੍ਰੇਮਿਕਾ ਦਾ ਪਤੀ

ਮੱਧ ਪ੍ਰਦੇਸ਼ ਵਿਚ ਜਬਲਪੁਰ ਦੇ ਪਿੰਡ ਨਿਗਰੀ ਵਿਖੇ ਪਿਆਰ ਵਿਚ ਅੰਨ੍ਹੇ ਹੋਏ ਮੰਦਰ ਦੇ ਇਕ ਪੁਜਾਰੀ ਵੱਲੋਂ ਆਪਣੀ ਪ੍ਰੇਮਿਕਾ ਦੇ ਪਤੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਔਰਤ ਮੰਦਰ ਆਉਣ ਦੇ ਬਹਾਨੇ ਮੰਦਰ ਵਿਚ ਆ ਕੇ ਪੁਜਾਰੀ ਦੇ ਨਾਲ ਰੰਗ ਰਲੀਆਂ ਮਨਾਉਂਦੀ ਸੀ, ਜਦੋਂ ਔਰਤ ਦੇ ਪਤੀ ਨੂੰ ਸ਼ੱਕ ਹੋਇਆ ਤਾਂ...;

Update: 2024-08-14 14:01 GMT

ਜਬਲਪੁਰ : ਮੱਧ ਪ੍ਰਦੇਸ਼ ਵਿਚ ਜਬਲਪੁਰ ਦੇ ਪਿੰਡ ਨਿਗਰੀ ਵਿਖੇ ਪਿਆਰ ਵਿਚ ਅੰਨ੍ਹੇ ਹੋਏ ਮੰਦਰ ਦੇ ਇਕ ਪੁਜਾਰੀ ਵੱਲੋਂ ਆਪਣੀ ਪ੍ਰੇਮਿਕਾ ਦੇ ਪਤੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਔਰਤ ਮੰਦਰ ਆਉਣ ਦੇ ਬਹਾਨੇ ਮੰਦਰ ਵਿਚ ਆ ਕੇ ਪੁਜਾਰੀ ਦੇ ਨਾਲ ਰੰਗ ਰਲੀਆਂ ਮਨਾਉਂਦੀ ਸੀ, ਜਦੋਂ ਔਰਤ ਦੇ ਪਤੀ ਨੂੰ ਸ਼ੱਕ ਹੋਇਆ ਤਾਂ ਉਸ ਨੇ ਔਰਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਔਰਤ ਨੇ ਸਾਰੀ ਗੱਲਬਾਤ ਆਪਣੇ ਪ੍ਰੇਮੀ ਪੁਜਾਰੀ ਨੂੰ ਦੱਸੀ, ਜਿਸ ਤੋਂ ਬਾਅਦ ਪੁਜਾਰੀ ਨੇ ਨੇ ਆਪਣੇ ਤੋਂ 17 ਸਾਲ ਵੱਡੀ ਔਰਤ ਦੇ ਪਤੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ।

ਕਤਲ ਮਾਮਲੇ ਪੁਲਿਸ ਖ਼ੁਲਾਸਾ ਕਰਦਿਆਂ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ। ਫੜੇ ਗਏ ਮੁਲਜ਼ਮ ਪੁਜਾਰੀ 22 ਸਾਲਾ ਵਿਵੇਕ ਦੂਬੇ ਨੇ ਆਪਣੇ ਤੋਂ 17 ਸਾਲ ਵੱਡੀ ਔਰਤ ਦੇ ਪਿਆਰ ਪੈ ਕੇ ਉਸ ਦੇ ਪਤੀ ਦਾ ਕਤਲ ਕਰ ਦਿੱਤਾ ਸੀ। ਇਹ ਘਟਨਾ 3 ਅਗਸਤ ਦੀ ਰਾਤ ਨੂੰ ਵਾਪਰੀ ਪਰ ਇਸ ਘਿਨਾਉਣੀ ਘਟਨਾ ਦੇ ਪਿੱਛੇ ਦੀ ਕਹਾਣੀ ਹੁਣ ਸਾਹਮਣੇ ਆਈ ਹੈ।

ਕਤਲ ਤੋਂ ਬਾਅਦ ਔਰਤ ਦੇ ਪਤੀ ਮੁਕੇਸ਼ ਝਾਰੀਆ ਦੀ ਲਾਸ਼ ਨਿਗਰੀ ਤੀਰਾਹਾ ਵਿਖੇ ਬਾਹਰ ਡਿੱਗੀ ਹੋਈ ਮਿਲੀ। ਉਸ ਦੇ ਸਰ, ਛਾਤੀ ਅਤੇ ਪੇਟ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਹੋਏ ਸੀ। ਮੁਕੇਸ਼ ਇਕ ਝੌਂਪੜੀ ’ਚ ਰਹਿੰਦਾ ਸੀ। ਕੋਈ ਕੰਮ ਨਾ ਹੋਣ ਕਾਰਨ ਪਤਨੀ ਅਤੇ ਉਸ ਦੇ ਦੋ ਬੱਚੇ ਕਈ ਸਾਲ ਪਹਿਲਾਂ ਪੇਕੇ ਘਰ ਰਹਿਣ ਲੱਗ ਪਏ ਸੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਮੁਕੇਸ਼ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਏਸੀਪੀ ਨੇ ਜਾਣਕਾਰੀ ਦਿੰਦਿਆਂ ਕਿ ਪੁਲਿਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਕਤਲ ਪ੍ਰੇਮ ਸਬੰਧਾਂ ਕਾਰਨ ਹੋਇਆ ਹੈ। ਵਿਵੇਕ ਦੂਬੇ ਨਹੀਂ ਚਾਹੁੰਦਾ ਸੀ ਕਿ ਔਰਤ ਦਾ ਪਤੀ ਉਸ ਦੇ ਰਾਹ ਦਾ ਰੋੜਾ ਬਣੇ, ਇਸ ਕਰਕੇ ਉਸ ਨੇ ਪ੍ਰੇਮਿਕਾ ਤੇ ਪਤੀ ਨੂੰ ਆਪਣੇ ਰਾਹ ਵਿਚੋਂ ਸਦਾ ਲਈ ਹਟਾ ਦਿੱਤਾ।

Tags:    

Similar News