Doaba's village Khaira ਮਾਝਾ 'ਚ 26ਵੇਂ ਕਬੱਡੀ ਮਹਾਂ ਕੁੰਭ ਦੀਆਂ ਧੁੰਮਾ
ਹਰ ਸਾਲ ਦੀ ਤਰਾਂ ਐੱਸ ਸਾਲ ਵੀ ਨੌਜਵਾਨਾਂ ਪ੍ਰਤੀ ਆਪਣਾ ਫ਼ਰਜ਼ ਤੇ ਓਹਨਾ ਨੂੰ ਚੰਗੇ ਪਾਸੇ ਲਾਉਣ ਦੀ ਸੋਚ ਨਾਲ ਗ੍ਰਾਮ ਪੰਚਾਇਤ ਖਹਿਰਾ ਮਾਝਾ ਅਤੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਦੀਪ ਸਿੰਘ ਜੀ ਨੂੰ ਸਮਰਪਿਤ 26ਵਾਂ ਕਬੱਡੀ ਕੱਪ ਮੁੱਖ ਪ੍ਰਬੰਧਕ ਮਨੋਹਰ ਸਿੰਘ ਸੋਢੀ ਖਹਿਰਾ ਦੀ ਅਗਵਾਈ ਹੇਠ ਕਰਵਾਇਆ ਗਿਆ।
ਕਪੂੂਰਥਲਾ : ( ਭੱਟੀ ਬਾਹੋਮਾਜਰਾ) ਹਰ ਸਾਲ ਦੀ ਤਰਾਂ ਐੱਸ ਸਾਲ ਵੀ ਨੌਜਵਾਨਾਂ ਪ੍ਰਤੀ ਆਪਣਾ ਫ਼ਰਜ਼ ਤੇ ਓਹਨਾ ਨੂੰ ਚੰਗੇ ਪਾਸੇ ਲਾਉਣ ਦੀ ਸੋਚ ਨਾਲ ਗ੍ਰਾਮ ਪੰਚਾਇਤ ਖਹਿਰਾ ਮਾਝਾ ਅਤੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਦੀਪ ਸਿੰਘ ਜੀ ਨੂੰ ਸਮਰਪਿਤ 26ਵਾਂ ਕਬੱਡੀ ਕੱਪ ਮੁੱਖ ਪ੍ਰਬੰਧਕ ਮਨੋਹਰ ਸਿੰਘ ਸੋਢੀ ਖਹਿਰਾ ਦੀ ਅਗਵਾਈ ਹੇਠ ਕਰਵਾਇਆ ਗਿਆ।
ਕਬੱਡੀ ਕੱਪ ਦਾ ਫਾਈਨਲ ਮੈਚ ਸੰਦੀਪ ਨੰਗਲ ਅੰਬੀਆਂ ਕਲੱਬ ਸ਼ਾਹਕੋਟ ਦੀ ਟੀਮ ਨੇ ਸ਼੍ਰੀ ਬੇਰ ਸਾਹਿਬ ਕਬੱਡੀ ਕਲੱਬ ਕਪੂਰਥਲਾ ਦੀ ਟੀਮ ਨੂੰ ਹਰਾ ਕੇ ਆਪਣੇ ਨਾਮ ਕੀਤਾ। ਜੇਤੂ ਟੀਮ ਨੂੰ ਪ੍ਰਬੰਧਕਾਂ ਵੱਲੋਂ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਕਬੱਡੀ ਟੂਰਨਾਮੈਂਟ ਦੌਰਾਨ ਵਿਸੇਸ ਤੌਰ ਤੇ ਪਹੁੰਚੇ ਕੈਨੇਡੀਅਨ ਖੇਡ ਪ੍ਰੋਮੋਟਰ ਬੰਤ ਨਿੱਝਰ ਓਹਨਾ ਵੱਲੋਂ ਜਿੱਥੇ ਖੇਡ ਮੇਲੇ ਦੀ ਪ੍ਰਸੰਸਾ ਕੀਤੀ ਗਈ ਓਥੇ ਹੀ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ ਗਿਆ ਜਿੰਨਾ ਵੱਲੋਂ ਨੌਜਵਾਨਾਂ ਲਈ ਹਰ ਸਾਲ ਏਨਾ ਵਧਿਆ ਉਪਰਾਲਾ ਕੀਤਾ ਜਾ ਰਿਹਾ।
ਦੱਸ ਦੇਈਏ ਇਸ ਮੌਕੇ ਗ੍ਰਾਮ ਪੰਚਾਇਤ ਖਹਿਰਾ ਮਾਝਾ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟਾਂ ਵਿੱਚ ਵੱਖੋ ਵੱਖਰੀਆਂ ਸਿਆਸੀ ਧਿਰਾਂ ਦੇ ਵਿਧਾਇਕਾ ਅਤੇ ਆਗੂਆਂ ਵੱਲੋਂ ਵੀ ਸ਼ਿਰਕਤ ਕੀਤੀ ਗਈ ਜਿਸ ਦੌਰਾਨ ਓਨਾ ਬੋਲਦਿਆਂ ਜਿੱਥੇ ਕਬੱਡੀ ਟੂਰਨਾਮੈਂਟ ਦੀ ਪ੍ਰਸੰਸਾ ਕੀਤੀ ਓਥੇ ਹੀ ਨੌਜਵਾਨਾਂ ਦੀ ਵੀ ਪ੍ਰਸੰਸਾ ਕਰਦਿਆਂ ਓਹਨਾ ਦੀ ਹੌਸਲਾ ਅਫਜਾਈ ਕੀਤੀ ਇਸ ਮੌਕੇ ਕਾਂਗਰਸ ਦੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਮੀਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਅਤੇ ਵਿਧਾਇਕ ਗੁਰਲਾਲ ਘਨੌਰ ਵੀ ਪਹੁੰਚੇ ਨੌਜਵਾਨਾਂ ਬਾਰੇ ਬੋਲਦਿਆਂ ਜਿੱਥੇ ਰਾਣਾ ਗੁਰਮੀਤ ਸਿੰਘ ਓਹਨਾ ਦੀ ਪ੍ਰਸੰਸਾ ਕੀਤੀ ਓਥੇ ਹੀ ਵਿਧਾਇਕ ਬਲਕਾਰ ਸਿੰਘ ਨੇ ਸਰਕਾਰ ਦੇ ਨੌਜਵਾਨਾਂ ਪ੍ਰਤੀ ਚੰਗੇ ਭਵਿੱਖ ਦੇ ਸੁਪਨਿਆਂ ਦਾ ਜ਼ਿਕਰ ਕੀਤਾ।
ਫਾਈਨਲ ਮੈਚ ਦੌਰਾਨ ਬੁੱਲਟ ਖੀਰਾਂਵਾਲੀ ਨੇ 19 ਕਬੱਡੀਆਂ ਪਾ ਕੇ 16 ਅੰਕ ਹਾਸਲ ਕੀਤੇ ਅਤੇ ਬੈੱਸਟ ਰੇਡਰ ਬਣਿਆ ਜਦ ਕਿ ਸਾਕਾ ਦਿਆਲਪੁਰ ਨੇ ਅੱਠ ਕੋਸ਼ਿਸ਼ਾਂ ਕਰਦੇ ਹੋਏ ਤਿੰਨ ਜੱਫੇ ਲਾਏ ਅਤੇ ਬੈੱਸਟ ਜਾਫੀ ਬਣਿਆ। ਉੱਥੇ ਹੀ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਫੈਡਰੇਸ਼ਨ ਦੇ ਮੈਚਾਂ ਦੇ ਨਤੀਜਿਆਂ ਵਿੱਚ ਸ਼ੰਕਰਾਪੂਰੀ ਸਾਧੂ ਵਾਲਾ ਦੀ ਟੀਮ ਨੇ ਜਗਰਾਵਾਂ ਦੀ ਟੀਮ ਨੂੰ ਹਰਾ ਕੇ ਪਹਿਲਾਂ ਸਥਾਨ ਹਾਸਲ ਕੀਤਾ। ਇਸ ਮੌਕੇ ਸਾਬਕਾ ਐਸਐਸਪੀ ਰਜਿੰਦਰ ਸਿੰਘ, ਸਾਬਕਾ ਵਿਧਾਇਕ ਸੁਰਿੰਦਰ ਚੌਧਰੀ, ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਦੌਰਾਨ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਵੀ ਕਰਵਾਇਆ ਗਿਆ ਜੋ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ।
ਜ਼ਰੂਰਤ ਏ ਅੱਜ ਦੇ ਸਮੇਂ ਚ ਅਜਿਹੇ ਹੋਰ ਖੇਡ ਮੇਲੇ ਕਰਵਾਉਣ ਦੀ ਤਾਂ ਜੋ ਸਾਡੀ ਨੌਜਵਾਨ ਪੀੜੀ ਨੂੰ ਸਹੀ ਸੇਧ ਤੇ ਸਹੀ ਰਾਹ ਤੇ ਚਲਾਇਆ ਜਾ ਸਕੇ