ਜੰਗਲਾਤ ਟੀਮ ਅਤੇ ਲੱਕੜ ਤਸਕਰਾਂ ਵਿਚਾਲੇ ਹੋਈ ਮੁਠਭੇੜ

ਵੱਡੀ ਖ਼ਬਰ ਉਤਰਾਖੰਡ ਦੇ ਊਧਮ ਸਿੰਘ ਨਗਰ ਤੋਂ ਸਾਹਮਣੇ ਆ ਰਹੀ ਐ, ਜਿੱਥੇ ਵਣ ਵਿਭਾਗ ਅਤੇ ਲੱਕੜ ਤਸਕਰਾਂ ਵਿਚਾਲੇ ਤਕੜਾ ਮੁਕਾਬਲਾ ਹੋ ਗਿਆ ਅਤੇ ਦੋਵੇਂ ਪਾਸੇ ਤੋਂ ਤਾਬੜਤੋੜ ਗੋਲੀਆਂ ਚੱਲੀਆਂ। ਦਰਅਸਲ ਵਣ ਵਿਭਾਗ ਨੂੰ ਜਿਵੇਂ ਹੀ ਸੂਚਨਾ ਮਿਲੀ ਕਿ ਲੱਕੜ ਤਸਕਰਾਂ ਵੱਲੋਂ ਜੰਗਲ ਵਿਚ ਲੱਕੜ ਕੱਟੀ ਜਾ ਰਹੀ ਐ

Update: 2024-09-07 14:14 GMT

ਗਦਰਪੁਰ : ਵੱਡੀ ਖ਼ਬਰ ਉਤਰਾਖੰਡ ਦੇ ਊਧਮ ਸਿੰਘ ਨਗਰ ਤੋਂ ਸਾਹਮਣੇ ਆ ਰਹੀ ਐ, ਜਿੱਥੇ ਵਣ ਵਿਭਾਗ ਅਤੇ ਲੱਕੜ ਤਸਕਰਾਂ ਵਿਚਾਲੇ ਤਕੜਾ ਮੁਕਾਬਲਾ ਹੋ ਗਿਆ ਅਤੇ ਦੋਵੇਂ ਪਾਸੇ ਤੋਂ ਤਾਬੜਤੋੜ ਗੋਲੀਆਂ ਚੱਲੀਆਂ। ਦਰਅਸਲ ਵਣ ਵਿਭਾਗ ਨੂੰ ਜਿਵੇਂ ਹੀ ਸੂਚਨਾ ਮਿਲੀ ਕਿ ਲੱਕੜ ਤਸਕਰਾਂ ਵੱਲੋਂ ਜੰਗਲ ਵਿਚ ਲੱਕੜ ਕੱਟੀ ਜਾ ਰਹੀ ਐ ਤਾਂ ਜੰਗਲਾਤ ਵਿਭਾਗ ਦੀ ਟੀਮ ਮੌਕੇ ’ਤੇ ਪੁੱਜੀ, ਜਿਸ ਤਸਕਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਏ।

ਉਤਰਾਖੰਡ ਦੇ ਜ਼ਿਲ੍ਹਾ ਊਧਮ ਸਿੰਘ ਨਗਰ ਵਿਚ ਪੈਂਦੇ ਗ਼ਦਰਪੁਰ ਥਾਣਾ ਖੇਤਰ ਵਿਚ ਲੱਕੜ ਤਸਕਰਾਂ ਅਤੇ ਵਣ ਵਿਭਾਗ ਦੀ ਟੀਮ ਵਿਚਾਲੇ ਮੁਠਭੇੜ ਹੋ ਗਈ। ਜੰਗਲਾਤ ਟੀਮ ’ਤੇ ਤਸਕਰਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਜਵਾਬ ਵਿਚ ਜੰਗਲਾਤ ਵਿਭਾਗ ਦੀ ਟੀਮ ਵੱਲੋਂ ਵੀ ਫਾਈਰਿੰਗ ਕੀਤੀ ਗਈ। ਜਾਣਕਾਰੀ ਅਨੁਸਾਰ ਵਣ ਵਿਭਾਗ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਕੁੱਝ ਲੱਕੜ ਤਸਕਰਾਂ ਵੱਲੋਂ ਜੰਗਲ ਵਿਚ ਲੱਕੜ ਕੱਟੀ ਜਾ ਰਹੀ ਐ, ਜਿਸ ਤੋਂ ਬਾਅਦ ਜਦੋਂ ਵਣ ਵਿਭਾਗ ਦੀ ਟੀਮ ਮੌਕੇ ’ਤੇ ਪੁੱਜੀ ਤਾਂ ਦੋਵੇਂ ਧਿਰਾਂ ਵਿਚਾਲੇ ਮੁਕਾਬਲਾ ਹੋ ਗਿਆ ਅਤੇ ਦੋਵੇਂ ਪਾਸੇ ਤੋਂ ਜਮ ਕੇ ਗੋਲੀਬਾਰੀ ਹੋਈ।

ਇਸ ਸਬੰਧੀ ਗੱਲਬਾਤ ਕਰਦਿਆ ਐਸਪੀ ਮਣੀਕਾਂਤ ਮਿਸ਼ਰ ਨੇ ਦੱਸਿਆ ਕਿ ਵਣ ਵਿਭਾਗ ਦੀ ਟੀਮ ਲੱਕੜ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਗਈ ਸੀ ਪਰ ਉਨ੍ਹਾਂ ਨੇ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਗੋਲੀ ਦੇ ਛੱਰ੍ਹੇ ਵੱਜਣ ਨਾਲ ਵਣ ਰੇਂਜਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਦੇ ਆਈਸੀਯੂ ਵਿਚ ਭਰਤੀ ਕਰਵਾਇਆ ਗਿਆ।

ਦੱਸ ਦਈਏ ਕਿ ਇਸ ਘਟਨਾ ਮਗਰੋਂ ਪੁਲਿਸ ਨੇ ਵੱਖ ਵੱਖ ਟੀਮਾਂ ਬਣਾ ਕੇ ਤਸਕਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਐ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਆਖੀ ਜਾ ਰਹੀ ਐ।

Tags:    

Similar News