ਸਿੱਖਾਂ ਨੇ ਆਰਐਸਐਸ ਦੀ ਪ੍ਰੇਡ ’ਚ ਲਿਆ ਹਿੱਸਾ, ਲਗਾਏ ਬੋਲੇ ਸੋ ਨਿਹਾਲ ਦੇ ਜੈਕਾਰੇ

ਭਾਵੇਂ ਕਿ ਜ਼ਿਆਦਾਤਰ ਸਿੱਖ ਜਥੇਬੰਦੀਆਂ ਵੱਲੋਂ ਆਰਐਸਐਸ ਨੂੰ ਸਿੱਖਾਂ ਦੀ ਦੁਸ਼ਮਣ ਜਮਾਤ ਕਰਾਰ ਦਿੱਤਾ ਜਾਂਦਾ ਏ, ਪਰ ਉਤਰਾਖੰਡ ਦੇ ਗਦਰਪੁਰ ਤੋਂ ਅਜਿਹੀ ਤਸਵੀਰ ਸਾਹਮਣੇ ਆਈ ਐ, ਜਿੱਥੇ ਵੱਡੀ ਗਿਣਤੀ ਵਿਚ ਸਿੱਖ ਆਰਐਸਐਸ ਦੀ ਵਰਦੀ ਪਾ ਕੇ ਪ੍ਰੇਡ ਵਿਚ ਸ਼ਾਮਲ ਹੋਏ। ਹੈਰਾਨੀ ਦੀ ਗੱਲ ਇਹ ਐ ਕਿ ਇਨ੍ਹਾਂ ਵਿਚੋਂ ਬਹੁਤ ਸਾਰੇ ਕੁੱਝ ਗੁਰਦੁਆਰਾ ਕਮੇਟੀਆਂ ਦੇ ਮੈਂਬਰ ਵੀ ਨੇ। ਇਸ ਨੂੰ ਲੈ ਕੇ ਸਮੁੱਚੇ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਏ।;

Update: 2025-04-04 12:26 GMT
ਸਿੱਖਾਂ ਨੇ ਆਰਐਸਐਸ ਦੀ ਪ੍ਰੇਡ ’ਚ ਲਿਆ ਹਿੱਸਾ, ਲਗਾਏ ਬੋਲੇ ਸੋ ਨਿਹਾਲ ਦੇ ਜੈਕਾਰੇ
  • whatsapp icon

ਗਦਰਪੁਰ : ਭਾਵੇਂ ਕਿ ਜ਼ਿਆਦਾਤਰ ਸਿੱਖ ਜਥੇਬੰਦੀਆਂ ਵੱਲੋਂ ਆਰਐਸਐਸ ਨੂੰ ਸਿੱਖਾਂ ਦੀ ਦੁਸ਼ਮਣ ਜਮਾਤ ਕਰਾਰ ਦਿੱਤਾ ਜਾਂਦਾ ਏ, ਪਰ ਉਤਰਾਖੰਡ ਦੇ ਗਦਰਪੁਰ ਤੋਂ ਅਜਿਹੀ ਤਸਵੀਰ ਸਾਹਮਣੇ ਆਈ ਐ, ਜਿੱਥੇ ਵੱਡੀ ਗਿਣਤੀ ਵਿਚ ਸਿੱਖ ਆਰਐਸਐਸ ਦੀ ਵਰਦੀ ਪਾ ਕੇ ਪ੍ਰੇਡ ਵਿਚ ਸ਼ਾਮਲ ਹੋਏ। ਹੈਰਾਨੀ ਦੀ ਗੱਲ ਇਹ ਐ ਕਿ ਇਨ੍ਹਾਂ ਵਿਚੋਂ ਬਹੁਤ ਸਾਰੇ ਕੁੱਝ ਗੁਰਦੁਆਰਾ ਕਮੇਟੀਆਂ ਦੇ ਮੈਂਬਰ ਵੀ ਨੇ। ਇਸ ਨੂੰ ਲੈ ਕੇ ਸਮੁੱਚੇ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਏ। 


ਆਰਐਸਐਸ ਦੀ ਵਰਦੀ ਵਿਚ ਸਜੇ ਸਿੱਖਾਂ ਦੀਆਂ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ, ਇਹ ਉਤਰਾਖੰਡ ਦੇ ਗਦਰਪੁਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਆਰਐਸਐਸ ਵੱਲੋਂ ਹਿੰਦੂ ਸਮਾਜ ਦਾ ਨਵਾਂ ਸਾਲ ਚੜ੍ਹਨ ਦੇ ਮੌਕੇ ਇਕ ਸ਼ੋਭਾ ਯਾਤਰਾ ਕੱਢੀ ਗਈ ਸੀ, ਜਿਸ ਵਿਚ ਵੱਡੀ ਗਿਣਤੀ ਵਿਚ ਸਿੱਖ ਨੌਜਵਾਨ ਆਰਐਸਐਸ ਦੀ ਵਰਦੀ ਪਾ ਕੇ ਹੱਥਾਂ ਵਿਚ ਡਾਂਗਾਂ ਲੈ ਕੇ ਸ਼ਾਮਲ ਹੋਏ। ਜਿਸ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ। 


ਜਾਣਕਾਰੀ ਅਨੁਸਾਰ ਆਰਐਸਐਸ ਵੱਲੋਂ ਜ਼ਿਲ੍ਹਾ ਊਧਮ ਸਿੰਘ ਨਗਰ ਵਿਚ ਗਦਰਪੁਰ ਸ਼ਹਿਰ ਦੇ ਸਨਾਤਨ ਧਰਮ ਮੰਦਰ ਵਿਖੇ ਪ੍ਰੋਗਰਾਮ ਦਾ ਆਯੋਜਨ ਕੀਤਾ ਹੋਇਆ ਸੀ। ਇਸ ਦੌਰਾਨ ਗਦਰਪੁਰ ਦੇ ਆਰਐਸਐਸ ਆਗੂ ਨੇ ਆਖਿਆ ਕਿ ਹਿੰਦੂ ਨਵੇਂ ਸਾਲ ਦੇ ਮੌਕੇ ’ਤੇ ਆਰਐਸਐਸ ਵੱਲੋਂ ਸਮਾਗਮ ਆਯੋਜਿਤ ਕੀਤਾ ਗਿਆ ਸੀ, ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੰਘ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਜਿਵੇਂ ਕੁੰਭ ਨਹਾਅ ਕੇ ਸਭ ਜਾਤੀਵਾਦ, ਖੇਤਰਵਾਦ ਖ਼ਤਮ ਹੋ ਜਾਂਦਾ ਏ, ਉਸੇ ਤਰ੍ਹਾਂ ਆਰਐਸਐਸ ਵੀ ਕੰਮ ਕਰਦਾ ਏ। ਉਨ੍ਹਾਂ ਆਖਿਆ ਕਿ ਉਨ੍ਹਾਂ ਸਾਰੇ ਲੋਕਾਂ ਨੂੰ ਮੁਬਾਰਕਵਾਦ ਐ ਜੋ ਬਿਕਰਮੀ ਸੰਮਤ ਨੂੰ ਮੰਨਦੇ ਨੇ।


ਦੱਸ ਦਈਏ ਕਿ ਸਿੱਖਾਂ ਦੇ ਆਰਐਸਐਸ ਪੇ੍ਰਡ ਵਿਚ ਸ਼ਾਮਲ ਹੋਣ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਨੇ, ਜਿਸ ਵਿਚ ਸਿੱਖ ਜਥੇਬੰਦੀਆਂ ਵੱਲੋਂ ਇਨ੍ਹਾਂ ਸਿੱਖਾਂ ਨੂੰ ਰੱਜ ਕੇ ਲਾਹਣਤਾਂ ਪਾਈਆਂ ਜਾ ਰਹੀਆਂ ਨੇ।

Tags:    

Similar News