BJP ਦੇ ਇਸ ਮੰਤਰੀ 'ਤੇ ਦੇਸ਼ ਦ੍ਰੋਹ ਦਾ ਪਰਚਾ ਦਰਜ! ਹੁਣ ਮੰਗ ਰਿਹਾ ਮੁਆਫੀਆਂ

ਸੋਫੀਆ ਕੁਰੇਸ਼ੀ ਨੂੰ ਤੁਸੀਂ ਚੰਗੀ ਤਰ੍ਹਾਂ ਪਹਿਚਾਣਦੇ ਹੋਵੋਗੇ ਜੀ ਹਾਂ 'ਆਪ੍ਰੇਸ਼ਨ ਸਿੰਦੂਰ' ਨਾਲ ਜੁੜੀ ਜਾਣਕਾਰੀ ਮੀਡੀਆ ਨਾਲ ਸਾਂਝਾ ਕਰਨ ਵਾਲੀ ਭਾਰਤੀ ਫ਼ੌਜ ਦੀ ਕਰਨਲ ਸੋਫੀਆ ਕੁਰੈਸ਼ੀ। ਪੂਰਾ ਦੇਸ਼ ਕਰਨਲ ਸੋਫੀਆ ਕੁਰੈਸ਼ੀ 'ਤੇ ਮਾਣ ਕਰਦਾ ਹੈ ਅਤੇ ਸ਼ੋਫੀਆ ਕੁਰੇਸ਼ੀ ਤਾਂ ਕਈ ਲੋਕਾਂ ਦੇ ਆਈਡਲ ਵੀ ਬਣ ਚੁੱਕੇ ਹਨ ਪਰ ਦੂਜੇ ਪਾਸੇ ਸੂਲਝੇ, ਸੂਝਵਾਨ ਮੰਤਰੀ ਵੱਲੋਂ ਇੱਕ ਅਜਿਹਾ ਬਿਆ ਦਿੱਤਾ ਗਿਆ ਜਿਸਨੂੰ ਸੁਣ ਕੇ ਤੁਹਾਨੂੰ ਵੀ ਬਹੁਤ ਗੁੱਸਾ ਆਵੇਗਾ।

Update: 2025-05-15 14:36 GMT

ਮੱਧ ਪ੍ਰਦੇਸ਼, ਕਵਿਤਾ: ਸੋਫੀਆ ਕੁਰੇਸ਼ੀ ਨੂੰ ਤੁਸੀਂ ਚੰਗੀ ਤਰ੍ਹਾਂ ਪਹਿਚਾਣਦੇ ਹੋਵੋਗੇ ਜੀ ਹਾਂ 'ਆਪ੍ਰੇਸ਼ਨ ਸਿੰਦੂਰ' ਨਾਲ ਜੁੜੀ ਜਾਣਕਾਰੀ ਮੀਡੀਆ ਨਾਲ ਸਾਂਝਾ ਕਰਨ ਵਾਲੀ ਭਾਰਤੀ ਫ਼ੌਜ ਦੀ ਕਰਨਲ ਸੋਫੀਆ ਕੁਰੈਸ਼ੀ। ਪੂਰਾ ਦੇਸ਼ ਕਰਨਲ ਸੋਫੀਆ ਕੁਰੈਸ਼ੀ 'ਤੇ ਮਾਣ ਕਰਦਾ ਹੈ ਅਤੇ ਸ਼ੋਫੀਆ ਕੁਰੇਸ਼ੀ ਤਾਂ ਕਈ ਲੋਕਾਂ ਦੇ ਆਈਡਲ ਵੀ ਬਣ ਚੁੱਕੇ ਹਨ ਪਰ ਦੂਜੇ ਪਾਸੇ ਸੂਲਝੇ, ਸੂਝਵਾਨ ਮੰਤਰੀ ਵੱਲੋਂ ਇੱਕ ਅਜਿਹਾ ਬਿਆ ਦਿੱਤਾ ਗਿਆ ਜਿਸਨੂੰ ਸੁਣ ਕੇ ਤੁਹਾਨੂੰ ਵੀ ਬਹੁਤ ਗੁੱਸਾ ਆਵੇਗਾ।

ਸੋਫੀਆ ਕੁਰੈਸ਼ੀ ਨੂੰ ‘ਅੱਤਵਾਦੀਆਂ ਦੀ ਭੈਣ’ ਕਹੇ ਜਾਣ ਵਾਲੀ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਹੀ ਹੈ । ਮੱਧ ਪ੍ਰਦੇਸ਼ ਸਰਕਾਰ ਦੇ ਮੰਤਰੀ ਵਿਜੇ ਸ਼ਾਹ ਨੇ ਕਥਿਤ ਤੌਰ ’ਤੇ ਕਰਨਲ ਸੋਫੀਆ ਕੁਰੈਸ਼ੀ ਲਈ ਇਹ ਟਿੱਪਣੀ ਕੀਤੀ ਸੀ, ਜਿਨ੍ਹਾਂ ਨੇ ‘ਆਪਰੇਸ਼ਨ ਸਿੰਦੂਰ’ ਬਾਰੇ ਜਾਣਕਾਰੀ ਦਿੱਤੀ ਸੀ। ਤੁਹਾਨੂੰ ਇੱਕ ਵਾਰੀ ਮੱਧ ਪ੍ਰਦੇਸ਼ ਸਰਕਾਰ ਦੇ ਮੰਤਰੀ ਵਿਜੇ ਸ਼ਾਹ ਦੀ ਵਾਇਰਲ ਹੋਈ ਤੇ ਵਿਵਾਦ ਦਾ ਵਿਸ਼ਾ ਬਣਨ ਵਾਲੀ ਵੀਡੀਓ ਸੁਣਾ ਦਿੰਦੇ ਹਾਂ।

ਇਸ ਮਾਮਲੇ ਤਹਿਤ ਪਹਿਲਾਂ ਜਬਲਪੁਰ ਹਾਈ ਕੋਰਟ ਨੇ ਮੰਤਰੀ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ ਅਤੇ ਹੁਣ ਸੁਪਰੀਮ ਕੋਰਟ ਨੇ ਵਿਜੇ ਸ਼ਾਹ ਨੂੰ ਫਟਕਾਰ ਲਗਾਈ ਹੈ। ਦਰਅਸਲ, ਵਿਜੇ ਸ਼ਾਹ ਨੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਇੱਕ ਮੰਤਰੀ ਹੋ, ਇਸ ਲਈ ਬੱਸ ਤੁਹਾਡੀ ਗੱਲ ਸੁਣੀਏ। ਨਾਲ ਹੀ, ਇਸ ਮਾਮਲੇ ‘ਤੇ ਟਿੱਪਣੀ ਕਰਦੇ ਹੋਏ, ਸੁਪਰੀਮ ਕੋਰਟ ਨੇ ਕਿਹਾ ਕਿ ਮੰਤਰੀ ਨੂੰ ਜ਼ਿੰਮੇਵਾਰੀ ਨਾਲ ਬੋਲਣਾ ਚਾਹੀਦਾ ਹੈ। ਹੁਣ ਮੱਧ ਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾਹ ਨੇ ਮੁਆਫੀ ਮੰਗਦਿਆਂ ਇੱਕ ਵੀਡੀਓ ਜਾਰੀ ਕੀਤੀ ਹੈ।

ਹਾਲਾਂਕਿ ਹੁਣ ਚਾਰੇ ਪਾਸਿਓਂ ਘਿਰਨ ਤੋਂ ਬਾਅਦ ਮੰਤਰੀ ਵਿਜੈ ਨੇ ਮੁਆਫੀ ਮੰਗ ਲਈ ਹੈ। ਪਰ ਤੁਹਾਡੇ ਹਿਸਾਬ ਨਾਲ ਕੀ ਹੁਣ ਮੁਆਫੀ ਮੱਧ ਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾਹ ਨੂੰ ਮੁਆਫੀ ਦੇ ਦੇਣੀ ਚਾਹੀਦੀ ਹੈ। ਆਪਣੀ ਰਾਏ ਸਾਡੇ ਨਾਲ ਸਾਂਝੀ ਜ਼ਰੂਰ ਕਰਿਓ।

Tags:    

Similar News