ਰਾਹੁਲ ਗਾਂਧੀ ਨੇ ਅਡਾਨੀ ਤੇ ਪੀਐਮ ਮੋਦੀ ਦਾ ਉਡਾਇਆ ਮਜ਼ਾਕ
ਅਡਾਨੀ ਰਿਸ਼ਵਤ ਕਾਂਡ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਦੇ ਵਿਚਾਲੇ ਛਿੜੀ ਜੰਗ ਇਕ ਨਵੇਂ ਪੱਧਰ ’ਤੇ ਪਹੁੰਚ ਚੁੱਕੀ ਐ ਕਿਉਂਕਿ ਕਾਂਗਰਸ ਨੂੰ ਸੰਸਦ ਵਿਚ ਵੀ ਇਸ ਮੁੱਦੇ ’ਤੇ ਚਰਚਾ ਕਰਨ ਦੀ ਇਜਾਜ਼ਤ ਨਹੀਂ ਮਿਲ ਸਕੀ, ਜਿਸ ਤੋਂ ਬਾਅਦ ਨਰਾਜ਼ ਹੋਈ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਵਿਰੋਧ ਦਾ ਨਵਾਂ ਤਰੀਕਾ ਅਪਣਾਉਂਦਿਆਂ ਪੀਐਮ ਮੋਦੀ ਅਤੇ ਅਡਾਨੀ ’ਤੇ ਤਿੱਖੇ ਤੰਜ਼ ਕੀਤੇ,
ਨਵੀਂ ਦਿੱਲੀ : ਅਡਾਨੀ ਰਿਸ਼ਵਤ ਕਾਂਡ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਦੇ ਵਿਚਾਲੇ ਛਿੜੀ ਜੰਗ ਇਕ ਨਵੇਂ ਪੱਧਰ ’ਤੇ ਪਹੁੰਚ ਚੁੱਕੀ ਐ ਕਿਉਂਕਿ ਕਾਂਗਰਸ ਨੂੰ ਸੰਸਦ ਵਿਚ ਵੀ ਇਸ ਮੁੱਦੇ ’ਤੇ ਚਰਚਾ ਕਰਨ ਦੀ ਇਜਾਜ਼ਤ ਨਹੀਂ ਮਿਲ ਸਕੀ, ਜਿਸ ਤੋਂ ਬਾਅਦ ਨਰਾਜ਼ ਹੋਈ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਵਿਰੋਧ ਦਾ ਨਵਾਂ ਤਰੀਕਾ ਅਪਣਾਉਂਦਿਆਂ ਪੀਐਮ ਮੋਦੀ ਅਤੇ ਅਡਾਨੀ ’ਤੇ ਤਿੱਖੇ ਤੰਜ਼ ਕੀਤੇ, ਜਿਸ ਦੀ ਵੀਡੀਓ ਕਾਫ਼ੀ ਜ਼ਿਆਦਾ ਵਾਇਰਲ ਰਹੀ ਐ, ਜਦਕਿ ਭਾਜਪਾ ਵੱਲੋਂ ਇਸ ਦਾ ਸਖ਼ਤ ਵਿਰੋਧ ਕਰਦਿਆਂ ਰਾਹੁਲ ’ਤੇ ਨਿਸ਼ਾਨੇ ਸਾਧੇ ਜਾ ਰਹੇ ਨੇ।
ਅਡਾਨੀ ਰਿਸ਼ਵਤ ਕਾਂਡ ਦਾ ਮੁੱਦਾ ਕਾਂਗਰਸ ਪਾਰਟੀ ਵੱਲੋਂ ਕਾਫ਼ੀ ਜ਼ੋਰ ਸ਼ੋਰ ਨਾਲ ਉਠਾਇਆ ਜਾ ਰਿਹਾ ਏ ਪਰ ਜਦੋਂ ਕਾਂਗਰਸ ਨੂੰ ਸੰਸਦ ਵਿਚ ਇਸ ਮੁੱਦੇ ’ਤੇ ਬੋਲਣ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਕਾਂਗਰਸ ਨੇ ਵਿਰੋਧ ਦਾ ਅਨੋਖਾ ਤਰੀਕਾ ਅਪਣਾਇਆ। ਰਾਹੁਲ ਗਾਂਧੀ ਨੇ ਅਡਾਨੀ ਅਤੇ ਪੀਐਮ ਮੋਦੀ ’ਤੇ ਤਿੱਖਾ ਤੰਜ ਕਰਦਿਆਂ ਇਕ ਵੀਡੀਓ ਬਣਾਇਆ, ਜਿਸ ਵਿਚ ਕਾਂਗਰਸੀ ਸਾਂਸਦ ਮੁਖੌਟਾ ਪਹਿਨ ਕੇ ਪੀਐਮ ਮੋਦੀ ਅਤੇ ਸਾਂਸਦ ਮਣਿਕਮ ਟੈਗੋਰ ਨੇ ਅਡਾਨੀ ਦਾ ਮੁਖੋਟਾ ਲਗਾਇਆ ਅਤੇ ਰਾਹੁਲ ਗਾਂਧੀ ਵੱਲੋਂ ਇਨ੍ਹਾਂ ਕੋਲੋਂ ਸਵਾਲ ਪੁੱੱਛੇ ਜਾ ਰਹੇ ਨੇ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹਾ ਏ। ਆਓ ਤੁਹਾਨੂੰ ਵੀ ਇਹ ਵੀਡੀਓ ਦਿਖਾ ਦੇਨੇ ਆਂ।
ਇਸ ਵੀਡੀਓ ਦੇ ਆਉਣ ਤੋਂ ਬਾਅਦ ਭਾਜਪਾ ਵੱਲੋਂ ਵੀ ਕਾਂਗਰਸ ’ਤੇ ਹਮਲਾ ਬੋਲਿਆ ਜਾ ਰਿਹਾ ਏ। ਭਾਜਪਾ ਸਾਂਸਦ ਦਿਨੇਸ਼ ਸ਼ਰਮਾ ਨੇ ਆਖਿਆ ਕਿ ਕਾਂਗਰਸ ਦੇ ਸੀਨੀਅਰ ਨੇਤਾ ਸੰਸਦ ਵਿਚ ਮੁਖੌਟਾ ਪਹਿਨ ਕੇ ਖੜ੍ਹੇ ਹੁੰਦੇ ਨੇ ਅਤੇ ਪ੍ਰਧਾਨ ਮੰਤਰੀ ਦੇ ਬਾਰੇ ਵਿਚ ਗ਼ਲਤ ਭਾਸ਼ਾ ਦੀ ਵਰਤੋਂ ਕੀਤੀ ਗਈ ਐ, ਉਹ ਦੇਸ਼ ਦੇ ਲੋਕਤੰਤਰ ਦਾ ਸਨਮਾਨ ਕਰਨਾ ਨਹੀਂ ਜਾਣਦੇ।
ਉਨ੍ਹਾਂ ਆਖਿਆ ਕਿ ਕਾਂਗਰਸ ਹੁਣ ਨਿਰਾਸ਼, ਥੱਕੇ ਹਾਰੇ ਹੋਏ, ਹੋਂਦ ਹੀਣ ਨੇਤਾਵਾਂ ਦੀ ਸਮੂਹ ਬਣ ਗਿਆ ਏ ਅਤੇ ਇਨ੍ਹਾਂ ਨਾਲ ਜੁੜੀਆਂ ਪਾਰਟੀਆਂ ਵੀ ਹੌਲੀ ਹੌਲੀ ਵੱਖ ਹੋ ਰਹੀਆਂ ਨੇ। ਉਨ੍ਹਾਂ ਆਖਿਆ ਕਿ ਕਾਂਗਰਸ ਨੂੰ ਦੇਸ਼ ਦੇ ਉਦਯੋਗਪਤੀ ਨਹੀਂ, ਬਲਕਿ ਵਿਦੇਸ਼ ਦੇ ਉਦਯੋਪਤੀ ਚਾਹੀਦੇ ਨੇ। ਇਨ੍ਹਾਂ ਨੂੰ ਜਾਰਜ ਸੋਰੋਸ ਚਾਹੀਦਾ ਏ ਜੋ ਭਾਰਤ ਵਿਚ ਅਸਥਿਰਤਾ ਪੈਦਾ ਕਰੇ।