ਧੀ ਦੀ ਬਣਾਈ Reel ‘ਚ ਦਿਖੇ ਪਹਿਲਗਾਮ ਦੇ ਅੱਤਵਾਦੀ, Video ਲੈ NIA ਕੋਲ ਪੁੱਜਾ ਪਿਓ
ਪਹਿਲਾਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਤਹਿਤ ਲਗਾਤਾਰ ਭਾਰਤ ਸਰਕਾਰ ਮੁਸ਼ਤੈਦ ਹੈ ਅਤੇ ਸੁਰੱਖਿਆ ਬਲਾਂ ਵੀ ਲਗਾਤਾਰ ਅੱਤਵਾਦੀਆਂ ਦੇ ਨਾਲ ਸਰਹੱਦਾਂ ਉੱਤੇ ਸਾਹਮਣਾ ਕਰ ਰਹੀ ਹੈ। ਹਾਲਾਂਕਿ 22 ਅਪ੍ਰੈਲ 2025 ਨੂੰ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਲਗਾਤਾਕ ਜਾਂਚ ਪੜਤਾਲ ਵੀ ਜਾਰੀ ਹੈ ਤਾਂ ਜੋ ਅੱਤਵਾਦੀਆਂ ਨੂੰ ਫੜਿਆ ਜਾ ਸਕੇ ਜਿਨ੍ਹਾਂ ਦੇ ਭਾਰਤ ਵਿੱਚ ਹੀ ਲੁਕੇ ਹੋਣ ਦੀ ਖਬਰ ਆ ਰਹੀ ਹੈ।
ਨਵੀਂ ਦਿੱਲੀ, ਕਵਿਤਾ : ਪਹਿਲਾਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਤਹਿਤ ਲਗਾਤਾਰ ਭਾਰਤ ਸਰਕਾਰ ਮੁਸ਼ਤੈਦ ਹੈ ਅਤੇ ਸੁਰੱਖਿਆ ਬਲਾਂ ਵੀ ਲਗਾਤਾਰ ਅੱਤਵਾਦੀਆਂ ਦੇ ਨਾਲ ਸਰਹੱਦਾਂ ਉੱਤੇ ਸਾਹਮਣਾ ਕਰ ਰਹੀ ਹੈ। ਹਾਲਾਂਕਿ 22 ਅਪ੍ਰੈਲ 2025 ਨੂੰ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਲਗਾਤਾਕ ਜਾਂਚ ਪੜਤਾਲ ਵੀ ਜਾਰੀ ਹੈ ਤਾਂ ਜੋ ਅੱਤਵਾਦੀਆਂ ਨੂੰ ਫੜਿਆ ਜਾ ਸਕੇ ਜਿਨ੍ਹਾਂ ਦੇ ਭਾਰਤ ਵਿੱਚ ਹੀ ਲੁਕੇ ਹੋਣ ਦੀ ਖਬਰ ਆ ਰਹੀ ਹੈ। ਅੱਤਵਾਦੀਆਂ ਨੂੰ ਲੱਭਣ ਲਈ ਫੌਜੀਆਂ ਵੱਲੋਂ ਬਕਾਇਦਾ ਅੱਤਵਾਦੀਆਂ ਦੇ ਸਕੈੱਚ ਵੀ ਜਾਰੀ ਕੀਤੇ ਗਏ ਅਤੇ ਇਨਾਮ ਵੀ ਰੱਖਿਆ ਗਿਆ ਤਾਂ ਜੋ ਅੱਤਵਾਦੀਆਂ ਨੂੰ ਫੜਨਾ ਆਸਾਨ ਹੋ ਜਾਵੇ। ਇਸੇ ਵਿਚਾਲੇ ਪੁਣੇ ਦਾ ਰਹਿਣ ਵਾਲਾ ਸ਼੍ਰੀਜੀਤ ਨੇ ਐਨਆਈਏ ਨੂੰ ਅਹਿਮ ਜਾਣਕਾਰੀ ਦਿੱਤੀ ਹੈ ਜਿਸਦੇ ਨਾਲ ਸ਼ਾਇਦ ਫੌਜੀਆਂ ਨੂੰ ਐਨਆਈਏ ਨੂੰ ਅੱਤਵਾਦੀਆਂ ਨੂੰ ਲੱਭਣ ਵਿੱਛ ਅਸਾਨੀ ਹੋ ਸਕੇ।
ਦਰਅਸਲ ਪੁਣੇ ਦੇ ਰਹਿਣ ਵਾਲੇ ਸ਼੍ਰੀਜੀਤ ਜਿਨ੍ਹਾਂ ਨੇ ਕਿਹਾ ਕਿ ਓਹ ਆਪਣੇ ਪਰਿਵਾਰ ਨਾਲ 18 ਅਪ੍ਰੈਲ ਨੂੰ ਪਹਿਲਗਾਮ ਵਿੱਚ ਗਏ ਸੀ ਜਿੱਥੇ ਉਨ੍ਹਾਂ ਨੇ ਆਪਣੀ 6 ਸਾਲਾਂ ਧੀ ਰਾਣੀ ਦੀ ਰੀਲ ਬਣਾਈ ਜਿਸ ਵਿੱਚ ਸ੍ਰੀਜੀਤ ਦੇ ਦਾਅਵੇ ਮੁਲਤਾਬਿਕ ਦੋ ਅੱਤਵਾਦੀ ਵੀ ਓਸ ਬਣਾਈ ਰੀਲ ਵਿੱਚ ਰਿਕਾਰਡ ਹੋਏ ਹਨ। ਸ਼੍ਰੀਜੀਤ ਨੇ ਦੱਸਿਆ ਕਿ 18 ਅਪ੍ਰੈਲ ਨੂੰ ਮੈਂ ਬੇਤਾਬ ਵੈਲੀ ਵਿੱਚ ਆਪਣੀ ਛੋਟੀ ਧੀ ਦਾ ਵੀਡੀਓ ਬਣਾ ਰਿਹਾ ਸੀ, ਮੇਰੀ ਧੀ ਬਹੁਤ ਥੱਕੀ ਹੋਈ ਸੀ, ਉਹ ਵੀ ਇਨਕਾਰ ਕਰ ਰਹੀ ਸੀ, ਪਰ ਮੈਂ ਵੀਡੀਓ ਬਣਾਈ।
ਫਿਰ ਵੀਡੀਓ ਵਿੱਚ ਦੋ ਲੋਕ ਪਿੱਛੇ ਆਏ। ਸ਼੍ਰੀਜੀਤ ਦੇ ਅਨੁਸਾਰ, ਮੈਨੂੰ ਗੁੱਸਾ ਆਇਆ ਅਤੇ ਮੈਂ ਦੋਵਾਂ ਵੱਲ ਘੂਰਿਆ, ਇਸੇ ਕਰਕੇ ਮੈਨੂੰ ਦੋਵਾਂ ਦੇ ਚਿਹਰੇ ਬਹੁਤ ਚੰਗੀ ਤਰ੍ਹਾਂ ਯਾਦ ਹਨ। ਜਦੋਂ ਅਸੀਂ 22 ਅਪ੍ਰੈਲ ਨੂੰ ਪੁਣੇ ਆਏ ਅਤੇ ਸ਼ਾਮ ਨੂੰ ਦੇਖਿਆ ਕਿ ਕੁਝ ਅੱਤਵਾਦੀਆਂ ਦੇ ਸਕੈਚ ਜਾਰੀ ਕੀਤੇ ਗਏ ਸਨ ਅਤੇ ਕੁਝ ਸਮੇਂ ਬਾਅਦ ਅੱਤਵਾਦੀਆਂ ਦੀਆਂ ਸਪੱਸ਼ਟ ਤਸਵੀਰਾਂ ਵੀ ਆ ਗਈਆਂ। ਮੈਂ ਆਪਣੀ ਪਤਨੀ ਨੂੰ ਦੱਸਿਆ ਕਿ ਮੈਂ ਇਨ੍ਹਾਂ ਵਿੱਚੋਂ ਦੋ ਲੋਕਾਂ ਨੂੰ ਦੇਖਿਆ ਹੈ, ਫਿਰ ਅਸੀਂ ਆਪਣੀਆਂ ਸਾਰੀਆਂ ਫੋਟੋਆਂ ਅਤੇ ਵੀਡੀਓਜ਼ ਨੂੰ ਦੇਖਣਾ ਸ਼ੁਰੂ ਕੀਤਾ ਅਤੇ ਸਾਨੂੰ ਇਨ੍ਹਾਂ ਦੋ ਸ਼ੱਕੀਆਂ ਦਾ ਇਹ ਵੀਡੀਓ ਮਿਲਿਆ।
ਸ਼੍ਰੀਜੀਤ ਦਾ ਕਹਿਣਾ ਹੈ ਕਿ ਜੋ ਸੁਰੱਖਿਆ ਬਲਾਂ ਵੱਲੋਂ ਅਸਲ ਤਸਵੀਰ ਅੱਤਵਾਦੀਆਂ ਦੀ ਜਾਰੀ ਕੀਤੀ ਗਈ ਅਤੇ ਜਿਨ੍ਹਾਂ ਨੂੰ ਮੈ 18 ਅਪ੍ਰੈਲ ਨੂੰ ਦੇਖਿਆ ਸੀ ਓਹ ਇੱਕੋ ਜਿਹੇ ਹਨ। ਹਾਲਾਂਕਿ ਸ਼੍ਰੀਜੀਤ ਦਾ ਕਹਿਣਾ ਹੈ ਕਿ ਐਨਆਈਏ ਨੇ ਓਸ ਕੋਲੋਂ 5 ਘੰਟੇ ਤੱਖ ਪੁਛਗਿੱਛ ਕੀਤੀ ਹੈ ਅਤੇ ਹੁਣ ਓਹੀ ਦੱਸ ਸਕਦੇ ਹਨ ਕਿ ਵੀਡੀਓ ਵਿੱਚ ਰਿਕਾਰਡ ਹੋਏ ਓਹ ਬੰਦੇ ਓਹੀ ਅੱਤਵਾਦੀ ਹਨ ਜਾਂ ਕੋਈ ਹੋਰ, ਪਰ ਮੇਰੇ ਹਿਸਾਬ ਨਾਲ 95 ਫੀਸਦ ਇਹ ਬੰਦੇ ਓਹੀ ਅੱਤਵਾਦੀ ਹਨ ਜਿਨ੍ਹਾਂ ਦੀ ਤਸਵੀਰ ਫੌਜੀਆਂ ਵੱਲੋਂ ਜਾਰੀ ਕੀਤੀ ਗਈ।